ਅਬੋਹਰ, 13 ਫਰਵਰੀ (ਵਿਵੇਕ ਹੂੜੀਆ)-ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਦਿਸ਼ਾ 'ਚ ਇਕ ਇਤਿਹਾਸਕ ਕਦਮ ਚੁੱਕਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਸ਼ੁਰੂ ਕੀਤੀ ਨਸ਼ਾ ਮੁਕਤ ਪੰਜਾਬ ਪਦਯਾਤਰਾ 'ਚ ਅਭਿਸ਼ੇਕ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਬੋਹਰ ਦੇ 200 ਤੋਂ ਵੱਧ ਵਿਦਿਆਰਥੀਆਂ ਅਤੇ ਸਟਾਫ਼ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ | ਇਹ 4 ਦਿਨਾਂ ਪਦਯਾਤਰਾ ਤਰਨਤਾਰਨ ਤੋਂ ਸ਼ੁਰੂ ਹੋ ਕੇ ਫ਼ਿਰੋਜ਼ਪੁਰ ਤੋਂ ਫ਼ਾਜ਼ਿਲਕਾ ਹੁੰਦੀ ਹੋਈ ਅਬੋਹਰ ਵਿਖੇ ਸਮਾਪਤ ਹੋਈ | ਇਸ ਮੁਹਿੰਮ ਦÏਰਾਨ ਐਨ. ਸੀ. ਸੀ. ਤੇ ਐਨ. ਐੱਸ. ਐੱਸ ਦੇ ਵਿਦਿਆਰਥੀਆਂ ਨੇ ਪੋਸਟਰਾਂ ਅਤੇ ਨਾਅਰਿਆਂ ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ | ਅਭਿਸ਼ੇਕ ਗਰੁੱਪ ਵਲੋਂ ਵੱਖ-ਵੱਖ ਥਾਵਾਂ 'ਤੇ ਪਾਣੀ, ਤਾਜ਼ੇ ਫਲ ਤੇ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ ਸੀ | ਇਸ ਦÏਰਾਨ ਗਰੁੱਪ ਦੀ ਐਗਜ਼ੀਕਿਊਟਿਵ ਡਾਇਰੈਕਟਰ ਡਾ. ਸ਼ਕੁੰਤਲਾ ਮਿੱਢਾ ਨੇ ਰਾਜਪਾਲ ਦਾ ਨਿੱਘਾ ਸਵਾਗਤ ਕੀਤਾ ਅਤੇ ਰਮਣੀਕ ਮਿੱਢਾ ਨੇ ਉਨ੍ਹਾਂ ਨੂੰ ਸਨਮਾਨ ਵਜੋਂ ਇਕ ਬੂਟਾ ਭੇਟ ਕੀਤਾ | ਇਸ ਯਾਤਰਾ ਦਾ ਭਵਿੱਖੀ ਸਮਾਪਤੀ ਸਮਾਰੋਹ ਡੀ. ਏ. ਵੀ. ਕਾਲਜ ਅਬੋਹਰ ਦੇ ਆਡੀਟੋਰੀਅਮ 'ਚ ਪੁਕਾ ਵਲੋਂ ਆਯੋਜਿਤ ਕੀਤਾ ਗਿਆ¢ ਪੁਕਾ ਦੇ ਪ੍ਰਧਾਨ ਡਾ.ਅੰਸ਼ੂ ਕਟਾਰੀਆ ਅਤੇ ਅਭਿਸ਼ੇਕ ਗਰੁੱਪ ਦੇ ਚੇਅਰਮੈਨ 'ਤੇ ਪੁਕਾ ਦੇ ਕਾਰਜਕਾਰੀ ਮੈਂਬਰ ਰਮਣੀਕ ਮਿੱਢਾ ਨੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਕੋਆਰਡੀਨੇਟਰ ਵਜੋਂ ਅਹਿਮ ਭੂਮਿਕਾ ਨਿਭਾਈ | ਸਮਾਜ ਸੇਵਾ ਅਤੇ ਨਸ਼ਾ ਵਿਰੋਧੀ ਮੁਹਿੰਮ 'ਚ ਪਾਏ ਯੋਗਦਾਨ ਲਈ ਰਾਜਪਾਲ ਵਲੋਂ ਡਾ. ਸ਼ਕੁੰਤਲਾ ਮਿੱਢਾ, ਰਮਣੀਕ ਮਿੱਢਾ ਤੇ ਸੰਜੀਵ ਮਿੱਢਾ ਨੂੰ ਵਿਸ਼ੇਸ਼ ਤÏਰ 'ਤੇ ਸਨਮਾਨਿਤ ਕੀਤਾ | ਇਸ ਮÏਕੇ ਕਾਲਜ ਦਾ ਸਮੁੱਚਾ ਸਟਾਫ਼, ਜਿਸ 'ਚ ਡਾ. ਰਾਜਵੀਰ ਕÏਰ, ਤਨੂ, ਪਿ੍ਅੰਕਾ, ਰਜਨੀ ਬਾਲਾ, ਜਯੋਤੀ ਪ੍ਰਕਾਸ਼, ਹਿਨਾ, ਅਮਿੱਤ, ਦੀਪਕ, ਮੋਨਿਕਾ, ਲਵਜੀਤ, ਸੰਦੀਪ, ਰਾਜਿੰਦਰ ਕੁਮਾਰ, ਸੁਧੀਰ ਬੰਸਲ, ਵਿਜੇ, ਦਿਨੇਸ਼ ਤੇ ਸੁਮਨ ਆਦਿ ਹਾਜ਼ਰ ਸਨ |