20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਵਿਜ਼ਡਮ ਕਾਨਵੈਂਟ ਸਕੂਲ ਵਿਖੇ ਮੇਰੇ ਰਾਮ ਪ੍ਰੀਖਿਆ ਕਰਵਾਈ <br/>

ਅਜੀਤ ਡੈਸਕ 14-02-2026
ਫ਼ਾਜ਼ਿਲਕਾ, 13 ਫਰਵਰੀ (ਅਮਰਜੀਤ ਸ਼ਰਮਾ)-ਪੰਜਾਬ ਪਰਿਵਾਰ ਪ੍ਰਬੋਧਨ ਫ਼ਾਜ਼ਿਲਕਾ ਸ਼ਾਖਾ ਵਲੋਂ ਰਾਮਾਇਣ ਗਿਆਨ 'ਤੇ ਆਧਾਰਿਤ ਲਿਖਤੀ ਮੁਕਾਬਲਾ 'ਮੇਰੇ ਰਾਮ' ਕਰਵਾਇਆ | ਇਸ ਲੜੀ ਤਹਿਤ ਵਿਜ਼ਡਮ ਕਾਨਵੈਂਟ ਸਕੂਲ 'ਚ ਪ੍ਰੀਖਿਆ ਦਾ ਆਯੋਜਨ ਕੀਤਾ, ਜਿਸ 'ਚ ਸਕੂਲ ਦੇ 47 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਪੰਜਾਬ ਪਰਿਵਾਰ ਪ੍ਰਬੋਧਨ ਦੇ ਸ਼ਾਖਾ ਇੰਚਾਰਜ ਰਾਜਕੁਮਾਰ ਗੁਪਤਾ ਦੀ ਅਗਵਾਈ ਹੇਠ ਪਹੁੰਚੀ ਟੀਮ ਦਾ ਸਵਾਗਤ ਵਾਈਸ ਪਿ੍ੰਸੀਪਲ ਨਿਸ਼ਠਾ ਮਦਾਨ ਨੇ ਕੀਤਾ | ਸਕੂਲ ਪਿ੍ੰਸੀਪਲ ਨਿਮਰਤਾ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋਏ ਮੁਕਾਬਲੇ ਵਿਚ ਕਾਸ਼ਵੀ ਨੇ ਪਹਿਲਾ, ਅਨਸੂਯਾ ਨੇ ਦੂਜਾ ਤੇ ਵੰਸ਼ਿਕਾ ਨੇ ਤੀਜਾ ਸਥਾਨ ਹਾਸਿਲ ਕੀਤਾ | ਸ਼ਾਖਾ ਇੰਚਾਰਜ ਸ੍ਰੀ ਗੁਪਤਾ ਅਤੇ ਸਕੱਤਰ ਸੁਰੇਸ਼ ਵਰਮਾ ਨੇ ਵਿਦਿਆਰਥੀਆਂ ਨਾਲ ਧਰਮ ਅਤੇ ਆਦਰਸ਼ ਪਰਿਵਾਰ ਬਾਰੇ ਵਿਚਾਰ ਸਾਂਝੇ ਕੀਤੇ | ਨਤੀਜਿਆਂ ਦੀ ਘੋਸ਼ਣਾ ਮੀਡੀਆ ਇੰਚਾਰਜ ਅੰਮਿ੍ਤ ਸਚਦੇਵਾ ਨੇ ਕੀਤੀ | ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਸੋਨਮ ਸ਼ਰਮਾ, ਆਸ਼ਾ ਸ਼ਰਮਾ ਸਮੇਤ ਸਕੂਲ ਦੇ ਹਿੰਦੀ ਵਿਭਾਗ ਦੀ ਮੁਖੀ ਰੇਣੂ ਸੇਠੀ, ਮਮਤਾ ਗਿਲਹੋਤਰਾ, ਸੁਦੀਪ ਕੌਰ, ਅਰੁਣਾ ਸੋਨੀ ਅਤੇ ਸਮੂਹ ਸਟਾਫ਼ ਨੇ ਵਿਸ਼ੇਸ਼ ਸਹਿਯੋਗ ਦਿੱਤਾ |

ਪਿਛਲੀ ਖ਼ਬਰ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਦੇ ਵਿਦਿਆਰਥੀਆਂ ਨੇ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ 'ਚ ਲਿਆ ਭਾਗ <br/> ਅਗਲੀ ਖ਼ਬਰ ਅਭਿਸ਼ੇਕ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ 'ਚ ਲਿਆ ਭਾਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।