25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਬਦਲਦੇ ਸਮਾਜ ਅੰਦਰ ਨਵੀਂ ਸੋਚ ਦੀ ਮਿਸਾਲ <br/>

ਅਜੀਤ ਡੈਸਕ 18-02-2026
ਫ਼ਿਰੋਜ਼ਪੁਰ, 17 ਫਰਵਰੀ (ਗੁਰਿੰਦਰ ਸਿੰਘ)-ਅਜੋਕੇ ਸਮੇਂ 'ਚ ਜਿਥੇ ਵਿਆਹ ਸਮਾਗਮ ਅਕਸਰ ਆਡੰਬਰ ਅਤੇ ਫ਼ਜ਼ੂਲ ਖ਼ਰਚੀ ਨਾਲ ਜੋੜੇ ਜਾਂਦੇ ਹਨ, ਉਥੇ ਕੁਝ ਪਰਿਵਾਰ ਇਨ੍ਹਾਂ ਮੌਕਿਆਂ ਨੂੰ ਸਮਾਜਿਕ ਅਤੇ ਵਿਰਾਸਤੀ ਜਾਗਰੂਕਤਾ ਨਾਲ ਜੋੜ ਕੇ ਨਵੀਂ ਮਿਸਾਲ ਕਾਇਮ ਕਰ ਰਹੇ ਹਨ | ਇਸੇ ਤਰ੍ਹਾਂ ਦਾ ਪ੍ਰੇਰਕ ਉਪਰਾਲਾ ਫ਼ਿਰੋਜ਼ਪੁਰ ਸ਼ਹਿਰ 'ਚ ਨਵਸੰਗੀਤ ਸਿੰਘ ਬਰਾੜ ਅਤੇ ਨਵਜੋਤ ਕੌਰ ਗਿੱਲ ਦੇ ਵਿਆਹ ਮੌਕੇ ਵੇਖਣ ਨੂੰ ਮਿਲਿਆ, ਜਿਥੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵਲੋਂ ਵਿਸ਼ੇਸ਼ ਪੁਸਤਕ ਪ੍ਰਦਰਸ਼ਨੀ ਲਗਾਈ ਗਈ | ਪ੍ਰਦਰਸ਼ਨੀ ਦਾ ਉਦੇਸ਼ ਵਿਆਹ ਵਰਗੇ ਖ਼ੁਸ਼ੀ ਦੇ ਮੌਕੇ ਨੂੰ ਸਾਹਿਤ ਤੇ ਕਲਾ ਨਾਲ ਜੋੜਨਾ ਸੀ ਤਾਂ ਜੋ ਮਹਿਮਾਨਾਂ ਨੂੰ ਮਨੋਰੰਜਨ ਦੇ ਨਾਲ-ਨਾਲ ਗਿਆਨ ਵਧਾਉਣ ਦਾ ਮੌਕਾ ਵੀ ਮਿਲੇ | ਵਿਆਹ ਸਮਾਗਮ 'ਚ ਸ਼ਾਮਿਲ ਹੋਏ ਮਹਿਮਾਨਾਂ ਨੇ ਪੁਸਤਕਾਂ ਪ੍ਰਤੀ ਖ਼ਾਸ ਦਿਲਚਸਪੀ ਵਿਖਾਈ ਅਤੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ | ਬਹੁਤ ਸਾਰੇ ਮਹਿਮਾਨਾਂ ਨੇ ਪੁਸਤਕਾਂ ਦੀ ਖ਼ਰੀਦਦਾਰੀ ਕਰਕੇ ਪੜ੍ਹਨ ਦੀ ਸੰਸਕਿ੍ਤੀ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਵੀ ਦਿੱਤਾ | ਸੇਲ ਇੰਚਾਰਜ ਚੇਤਨ ਕੁਮਾਰ ਦੀ ਸੁਚੱਜੀ ਵਿਉਂਤਬੰਦੀ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਕਰਮਚਾਰੀ ਰਵੀ ਕੁਮਾਰ ਤੇ ਦੀਪਕ ਕੁਮਾਰ ਨੇ ਪ੍ਰਦਰਸ਼ਨੀ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਿ੍ਹਆ | ਇਸ ਮੌਕੇ ਫ਼ਿਰੋਜ਼ਪੁਰ ਦੇ ਅਗਾਂਹ-ਵਧੂ ਤੇ ਸੂਝਵਾਨ ਅਧਿਆਪਕ ਤਲਵਿੰਦਰ ਸਿੰਘ ਦਾ ਸਹਿਯੋਗ ਵੀ ਸਲਾਹੁਣਯੋਗ ਰਿਹਾ | ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਵਿਭਾਗੀ ਕਰਮਚਾਰੀਆਂ ਤੇ ਪਰਿਵਾਰਕ ਮੈਂਬਰਾਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਬਦਲਦੇ ਸਮਾਜਿਕ ਕੀਮਤ-ਪ੍ਰਬੰਧ ਵਿਚ ਬਹੁਤ ਅਹਿਮ ਹਨ, ਕਿਉਂਕਿ ਇਹ ਲੋਕਾਂ ਨੂੰ ਸਾਹਿਤ ਨਾਲ ਜੋੜਨ ਅਤੇ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਜ਼ਬੂਤ ਕਦਮ ਹਨ | ਉਨ੍ਹਾਂ ਕਿਹਾ ਕਿ ਵਿਆਹ ਸਮਾਗਮ ਵਿਚ ਪੁਸਤਕ ਪ੍ਰਦਰਸ਼ਨੀ ਲਗਾਉਣਾ ਨਾ ਸਿਰਫ਼ ਇਕ ਨਵੀਂ ਸੋਚ ਦਾ ਪ੍ਰਗਟਾਵਾ ਹੈ, ਸਗੋਂ ਇਹ ਸਮਾਜ ਨੂੰ ਗਿਆਨ ਤੇ ਸਭਿਆਚਾਰ ਵੱਲ ਮੋੜਨ ਦੀ ਸੁਹਾਵਣੀ ਕੋਸ਼ਿਸ਼ ਵੀ ਹੈ | ਇਸ ਮੌਕੇ ਦੀਆਂ ਯਾਦਾਂ ਨੂੰ ਸੁੰਦਰ ਢੰਗ ਨਾਲ ਕੈਦ ਕਰਨ ਲਈ 'ਸਾਡੀ ਧਰਤੀ ਸਾਡੇ ਲੋਕ' ਚੈਨਲ ਦੇ ਹਰਨੇਕ ਸਿੰਘ ਭੁੱਲਰ ਦਾ ਵਿਸ਼ੇਸ਼ ਸਹਿਯੋਗ ਰਿਹਾ |

ਪਿਛਲੀ ਖ਼ਬਰ ਏਾਜਲਸ ਵਰਲਡ ਸਕੂਲ ਵਿਖੇ 'ਸੈਂਸ ਆਰਗਨ' ਗਤੀਵਿਧੀ ਕਰਵਾਈ <br/> ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਾਲ ਦੀ 20 ਦੀ ਰੈਲੀ ਸੰਬੰਧੀ ਵਰਕਰਾਂ 'ਚ ਭਾਰੀ ਉਤਸ਼ਾਹ-ਹੀਰੋ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।