25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਏਾਜਲਸ ਵਰਲਡ ਸਕੂਲ ਵਿਖੇ 'ਸੈਂਸ ਆਰਗਨ' ਗਤੀਵਿਧੀ ਕਰਵਾਈ <br/>

ਅਜੀਤ ਡੈਸਕ 18-02-2026
ਅਬੋਹਰ, 17 ਫਰਵਰੀ (ਵਿਵੇਕ ਹੂੜੀਆ)-ਸਥਾਨਕ ਏਾਜਲਸ ਵਰਲਡ ਪਲੇਅ-ਵੇਅ ਕਾਨਵੈਂਟ ਸਕੂਲ ਵਿਚ ਨੰਨ੍ਹੇ-ਮੁੰਨੇ ਬੱਚਿਆਂ ਦੀ ਪੜ੍ਹਾਈ ਪ੍ਰਤੀ ਰੁਚੀ ਵਧਾਉਣ ਦੇ ਉਦੇਸ਼ ਨਾਲ 'ਸੈਂਸ ਆਰਗਨ' (ਗਿਆਨ ਇੰਦਰੀਆਂ) ਗਤੀਵਿਧੀ ਦਾ ਆਯੋਜਨ ਕੀਤਾ | ਇਸ ਦੌਰਾਨ ਨਰਸਰੀ ਕਲਾਸ ਦੇ ਬੱਚਿਆਂ ਨੂੰ ਅੱਖ, ਨੱਕ, ਕੰਨ, ਜੀਭ ਤੇ ਚਮੜੀ ਦੇ ਮਹੱਤਵ ਬਾਰੇ ਬੜੇ ਹੀ ਦਿਲਚਸਪ ਤੇ ਸਰਲ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ | ਅਧਿਆਪਕਾਂ ਨੇ ਵੱਖ-ਵੱਖ ਚਾਰਟਾਂ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਰਾਹੀਂ ਬੱਚਿਆਂ ਨੂੰ ਦੱਸਿਆ ਕਿ ਅਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਨੱਕ ਰਾਹੀਂ ਸੁੰਘਦੇ ਹਾਂ, ਜੀਭ ਨਾਲ ਸੁਆਦ ਪਰਖਦੇ ਹਾਂ ਅਤੇ ਚਮੜੀ ਰਾਹੀਂ ਛੂਹਣ ਦਾ ਅਹਿਸਾਸ ਕਰਦੇ ਹਾਂ | ਬੱਚਿਆਂ ਨੇ ਉਤਸ਼ਾਹ ਨਾਲ ਇਸ ਗਤੀਵਿਧੀ 'ਚ ਹਿੱਸਾ ਲਿਆ ਤੇ ਵੱਖ-ਵੱਖ ਵਸਤੂਆਂ ਨੂੰ ਦੇਖ ਕੇ, ਸੁਣ ਕੇ ਅਤੇ ਚੱਖ ਕੇ ਪਛਾਣਨ ਦੀ ਕੋਸ਼ਿਸ਼ ਕੀਤੀ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਮਾਨਸਿਕ ਤੇ ਬੌਧਿਕ ਵਿਕਾਸ 'ਚ ਸਹਾਈ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਸਮਝਣ ਦੀ ਸ਼ਕਤੀ ਨੂੰ ਵਧਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਬੱਚਿਆਂ ਨੂੰ ਬਿਨਾਂ ਕਿਸੇ ਬੋਝ ਦੇ ਖੇਡ-ਖੇਡ 'ਚ ਸਿੱਖਿਆ ਪ੍ਰਦਾਨ ਕਰਨਾ ਹੈ | ਇਸ ਗਤੀਵਿਧੀ ਦੇ ਸਫਲ ਆਯੋਜਨ ਨਾਲ ਬੱਚਿਆਂ ਦੇ ਚਿਹਰਿਆਂ 'ਤੇ ਖ਼ੁਸ਼ੀ ਤੇ ਆਤਮ-ਵਿਸ਼ਵਾਸ ਸਾਫ਼ ਝਲਕ ਰਿਹਾ ਸੀ |

ਪਿਛਲੀ ਖ਼ਬਰ ਆਤਮ ਵੱਲਭ ਪਬਲਿਕ ਸਕੂਲ ਦੇ ਅਨੀਰੁੱਧ ਗਿਲਹੋਤਰਾ ਨੇ ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗਮਾ <br/... ਅਗਲੀ ਖ਼ਬਰ ਬਦਲਦੇ ਸਮਾਜ ਅੰਦਰ ਨਵੀਂ ਸੋਚ ਦੀ ਮਿਸਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।