17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸ੍ਰੀ ਸ਼ਿਵ ਮੰਦਰ ਚੈਰੀਟੇਬਲ ਸੁਸਾਇਟੀ ਵਲੋਂ ਮੇਰਾ ਅਬੋਹਰ ਫ਼ਰੀ ਲੀਗਲ ਸਰਵਿਸ ਟੀਮ ਨੂੰ ਕੀਤਾ ਸਨਮਾਨਿਤ <br/>

ਅਬੋਹਰ ਦੇ ਸ਼ਿਵ ਮੰਦਰ ਵਿਖੇ ਮਹਾਂ ਸ਼ਿਵਰਾਤਰੀ ਦੌਰਾਨ ਮੇਰਾ ਅਬੋਹਰ ਫ਼ਰੀ ਲੀਗਲ ਸਰਵਿਸ ਟੀਮ ਨੂੰ ਸਨਮਾਨਿਤ ਕਰਦੇ ਹੋਏ ਸ੍ਰੀ ਸ਼ਿਵ ਮੰਦਰ ਚੈਰੀਟੇਬਲ ਸੁਸਾਇਟੀ ਦੇ ਮੈਂਬਰ | ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ <br/> 19-02-2026
ਅਬੋਹਰ, 18 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਮਹਾਂ ਸ਼ਿਵਰਾਤਰੀ ਦੇ ਸੰਬੰਧ ਵਿਚ ਸ਼੍ਰੀ ਸ਼ਿਵ ਮੰਦਰ ਚੈਰੀਟੇਬਲ ਸੁਸਾਇਟੀ ਵਲੋਂ ਕਰਵਾਏ ਧਾਰਮਿਕ ਪ੍ਰੋਗਰਾਮ ਦੌਰਾਨ ਸਮਾਜਸੇਵਾ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੀ ਸੰਸਥਾ 'ਮੇਰਾ ਅਬੋਹਰ ਫ਼ਰੀ ਲੀਗਲ ਸਰਵਿਸ' ਟੀਮ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਅਤੇ ਸ਼ਹਿਰ ਦੇ ਉੱਘੇ ਨਾਗਰਿਕ ਮੌਜੂਦ ਸਨ | ਸਨਮਾਨ ਸਮਾਰੋਹ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਮੇਰਾ ਅਬੋਹਰ ਫ਼ਰੀ ਲੀਗਲ ਸਰਵਿਸ ਟੀਮ ਵਲੋਂ ਸਮਾਜ ਦੇ ਬੇਸਹਾਰਾ ਅਤੇ ਕਮਜ਼ੋਰ ਵਰਗਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਲੋੜਵੰਦ ਪਰਿਵਾਰਾਂ ਨੂੰ ਸਥਾਈ ਘਰ ਬਣਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ | ਇਸ ਦੌਰਾਨ ਸ਼ਿਵ ਮੰਦਰ ਸੁਸਾਇਟੀ ਨੇ ਮੇਰਾ ਅਬੋਹਰ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਮੀਦ ਕੀਤੀ ਕਿ ਭਵਿੱਖ ਵਿਚ ਵੀ ਅਜਿਹੇ ਲੋਕ ਭਲਾਈ ਕਾਰਜ ਜਾਰੀ ਰਹਿਣਗੇ | ਇਸ ਮੌਕੇ 'ਤੇ ਸ਼੍ਰੀ ਸ਼ਿਵ ਮੰਦਰ ਟਰੱਸਟ ਦੇ ਕਾਰਜਕਾਰੀ ਪ੍ਰਧਾਨ ਅਤੇ ਮੰਚ ਸੰਚਾਲਕ ਹੈਪੀ ਮਨੋਚਾ, ਹਵਾ ਸਿੰਘ ਪੂਨੀਆ, ਸਾਹਿਲ ਨਾਗਪਾਲ ਆਦਿ ਨੇ ਮੇਰਾ ਅਬੋਹਰ ਟੀਮ ਦੇ ਮੁਖੀ ਐਡਵੋਕੇਟ ਅਮਿੱਤ ਅਸੀਜਾ, ਸਕੱਤਰ ਰਾਹੁਲ ਚਾਵਲਾ, ਸੰਯੁਕਤ ਸਕੱਤਰ ਆਸ਼ੀਸ਼ ਸੇਤੀਆ, ਸਲਾਹਕਾਰ ਪਟੇਲ ਘੁਲਾ, ਫਿਟਨੈੱਸ ਇੰਚਾਰਜ ਲਵਲੀਨ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |

ਪਿਛਲੀ ਖ਼ਬਰ ਸੰਦੀਪ ਗਿਲਹੋਤਰਾ ਦੀ ਆਤਮਿਕ ਸ਼ਾਂਤੀ ਲਈ ਸ਼ਹੀਦਾਂ ਦੀ ਸਮਾਧ 'ਤੇ 'ਸ਼ਾਂਤੀ ਯੱਗ' ਕਰਵਾਇਆ <br/> ਅਗਲੀ ਖ਼ਬਰ ਰਾਸ਼ਟਰੀ ਖਾਦ ਤੇਲ ਮਿਸ਼ਨ ਤਹਿਤ ਖੂਈਆਂ ਸਰਵਰ ਵਿਖੇ 'ਖੇਤ ਦਿਵਸ' ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।