31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਘਰ ਅੱਗੇ ਐੱਸ.ਕੇ.ਐੱਮ. ਵਲੋਂ ਕੱਲ੍ਹ ਧਰਨਾ ਦੇਣ ਦਾ ਐਲਾਨ <br/>

ਜਾਣਕਾਰੀ ਦਿੰਦੇ ਹੋਏ ਐੱਸ. ਕੇ. ਐੱਮ. ਜਲਾਲਾਬਾਦ ਬਲਾਕ ਦੇ ਆਗੂ | ਤਸਵੀਰ : ਜਤਿੰਦਰ ਪਾਲ ਸਿੰਘ <br/> 21-02-2026
ਜਲਾਲਾਬਾਦ, 20 ਫਰਵਰੀ (ਜਤਿੰਦਰ ਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਬਲਾਕ ਜਲਾਲਾਬਾਦ ਦੀ ਮਾਰਕੀਟ ਕਮੇਟੀ ਜਲਾਲਾਬਾਦ ਵਿਖੇ ਹੋਈ ਮੀਟਿੰਗ 'ਚ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੇ ਘਰ ਅੱਗੇ 22 ਫਰਵਰੀ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਗਿਆ | ਬੀ. ਕੇ. ਯੂ. ਉਗਰਾਹਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਹੈ | ਮੀਟਿੰਗ 'ਚ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਢੰਡੀਆਂ, ਬੀ. ਕੇ. ਯੂ. ਡਕੌਂਦਾ ਬੁਰਜ ਗਿੱਲ ਦੇ ਆਗੂ ਗੁਰਵਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸੁਖਚੈਨ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਕਰਨੈਲ ਸਿੰਘ ਆਦਿ ਹਾਜ਼ਰ ਸਨ | ਆਗੂਆਂ ਨੇ ਕਿਹਾ ਕਿ ਕੇਂਦਰ ਦੀ ਬੀ. ਜੇ. ਪੀ. ਸਰਕਾਰ ਨੇ ਬਿਜਲੀ ਬਿੱਲ ਬੀਜ ਬਿੱਲ ਲੇਬਰ ਕੋਡ, ਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਅਤੇ ਅਮਰੀਕਾ ਦੇ ਨਾਲ ਮੁਕਤ ਵਪਾਰ ਸਮਝੌਤੇ ਖੇਤੀ ਖੇਤਰ ਸਹਾਇਕ ਧੰਦਿਆਂ ਦਾ ਕੀਤਾ ਹੈ | ਇਹ ਦੇਸ਼ ਦੀ ਕਿਸਾਨੀ ਤੇ ਮਜ਼ਦੂਰ ਤਬਕੇ ਨੂੰ ਉਜਾੜ ਦੇਣ ਵਾਲਾ ਸਮਝੌਤਾ ਹੈ | ਇਸ ਨੂੰ ਰੱਦ ਕਰਾਉਣ ਲਈ ਮਿਹਨਤਕਸ਼ ਲੋਕਾਂ ਦਾ ਲਾਮਬੰਦ ਹੋਣਾ ਬੇਹੱਦ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਆਗੂਆਂ 'ਤੇ ਤਸ਼ੱਦਦ ਕਰ ਰਹੀ ਹੈ ਤੇ ਸਾਡੇ ਬੁਨਿਆਦੀ ਸੰਘਰਸ਼ ਕਰਨ ਦਾ ਹੱਕ ਵੀ ਖੋਹ ਰਹੀ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਆਪਣੀਆਂ ਕਿਸਾਨ ਵਿਰੋਧੀ ਹਰਕਤਾਂ ਤੋਂ ਬਾਜ਼ ਆਉਣ ਦੀ ਚਿਤਾਵਨੀ ਵੀ ਦਿੱਤੀ |

ਪਿਛਲੀ ਖ਼ਬਰ ਪੰਜਾਬ ਪੁਲਿਸ ਤੇ ਐਕਸਾਈਜ਼ ਵਿਭਾਗ ਵਲੋਂ ਦੇਸੀ ਸ਼ਰਾਬ ਲਈ ਬਦਨਾਮ 3 ਪਿੰਡਾਂ 'ਚ ਵੱਡੀ ਕਾਰਵਾਈ <br/> ਅਗਲੀ ਖ਼ਬਰ ਬਲਾਕ ਪੱਧਰ 'ਤੇ ਗੁਣਵੱਤਾ ਨਿਯੰਤਰਨ, ਨਮੂਨਾ ਇਕੱਠਾ ਕਰਨ ਤੇ ਸਟਾਕ ਰਜਿਸਟਰਾਂ ਦੀ ਅਧਿਕਾਰੀਆਂ ਨੇ ਕੀਤੀ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।