31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੰਜਾਬ ਪੁਲਿਸ ਤੇ ਐਕਸਾਈਜ਼ ਵਿਭਾਗ ਵਲੋਂ ਦੇਸੀ ਸ਼ਰਾਬ ਲਈ ਬਦਨਾਮ 3 ਪਿੰਡਾਂ 'ਚ ਵੱਡੀ ਕਾਰਵਾਈ <br/>

ਪਿੰਡ ਚੱਕ ਬਲੋਚਾ ਮਹਾਲਮ, ਪਾਲੀ ਵਾਲਾ ਤੇ ਕਾਠਗੜ੍ਹ 'ਚ ਪੁਲਿਸ ਮੁਲਾਜ਼ਮ ਤੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਲਾਹਣ ਨੂੰ ਨਸ਼ਟ ਕਰਦੇ ਹੋਏ | ਤਸਵੀਰ : ਜਤਿੰਦਰ ਪਾਲ ਸਿੰਘ <br/> 21-02-2026
ਜਲਾਲਾਬਾਦ, 20 ਫਰਵਰੀ (ਜਤਿੰਦਰ ਪਾਲ ਸਿੰਘ)-ਹਲਕਾ ਜਲਾਲਾਬਾਦ ਦੇ ਦੇਸੀ ਸ਼ਰਾਬ ਲਈ ਬਦਨਾਮ ਪਿੰਡ ਮਹਾਲਮ, ਪਾਲੀ ਵਾਲਾ ਤੇ ਕਾਠਗੜ੍ਹ ਵਿਖੇ ਬੀਤੇ ਦਿਨ ਡੀ. ਐੱਸ. ਪੀ. ਜਲਾਲਾਬਾਦ ਦੀ ਅਗਵਾਈ 'ਚ ਐਕਸਾਈਜ਼ ਵਿਭਾਗ ਦੇ ਨਾਲ ਮਿਲ ਕੇ ਵੱਡੀ ਕਾਰਵਾਈ ਕੀਤੀ ਗਈ | ਇਸ ਕਾਰਵਾਈ ਦੌਰਾਨ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਹਾਜ਼ਰ ਸਨ | ਕਾਰਵਾਈ ਦੌਰਾਨ ਤਿੰਨ ਪਿੰਡਾਂ ਦੇ ਲਗਪਗ 20 ਘਰਾਂ 'ਚ ਤਲਾਸ਼ੀ ਦੇ ਦੌਰਾਨ 5 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਗਈ, ਜਿਸ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ | ਇਸ ਦੇ ਨਾਲ ਹੀ ਸ਼ਰਾਬ ਕਸ਼ੀਦ ਕਰਨ ਲਈ ਭੱਠੀਆਂ ਦਾ ਸਾਮਾਨ ਵੀ ਬਰਾਮਦ ਕੀਤਾ | ਡੀ. ਐੱਸ. ਪੀ. ਗੁਰਸੇਵਕ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪਿੰਡ ਚੱਕ ਬਲੋਚਾ ਮਹਾਲਮ, ਪਿੰਡ ਪਾਲੀ ਵਾਲਾ, ਕਾਠਗੜ੍ਹ 'ਚ ਵੱਖ-ਵੱਖ ਥਾਣਿਆਂ ਦੇ ਲਗਪਗ 200 ਮੁਲਾਜ਼ਮਾਂ ਦੇ ਨਾਲ 3 ਪਿੰਡਾਂ ਵਿਚ ਕਾਰਵਾਈ ਕੀਤੀ ਗਈ ਸੀ ਤੇ ਲਗਪਗ 20 ਘਰਾਂ ਦੀ ਸਰਚ ਦੌਰਾਨ 5 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਗਈ | ਇਸ ਦੇ ਨਾਲ ਹੀ ਨਾਜਾਇਜ਼ ਸ਼ਰਾਬ ਬਣਾਉਣ ਵਾਲਾ ਸਾਮਾਨ ਵੀ ਪੁਲਿਸ ਵਲੋਂ ਕਬਜ਼ੇ 'ਚ ਲਿਆ ਹੈ | ਦੋਸ਼ੀਆਂ ਵਿਰੁੱਧ ਕਾਰਵਾਈ ਅਮਲ ਵਿਚ ਲੈ ਕੇ ਆਉਂਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਵਿਚ ਵੀ ਕਾਰਵਾਈ ਜਾਰੀ ਰਹੇਗੀ ਤੇ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ |

ਪਿਛਲੀ ਖ਼ਬਰ ਲੋਕਤੰਤਰ ਸੈਨਾਨੀ ਸੰਘ ਨੇ ਮੰਗਾਂ ਨੂੰ ਲੈ ਕੇ ਰਾਜਪਾਲ ਦੇ ਨਾਂਅ ਭੇਜੇ ਮੰਗ ਪੱਤਰ <br/> ਅਗਲੀ ਖ਼ਬਰ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਘਰ ਅੱਗੇ ਐੱਸ.ਕੇ.ਐੱਮ. ਵਲੋਂ ਕੱਲ੍ਹ ਧਰਨਾ ਦੇਣ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।