30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਵਿਖੇ ਮੈਰਾਥਨ ਕਲਾਸ ਕਰਵਾਈ <br/>

ਮੈਰਾਥਨ ਕਲਾਸ 'ਚ ਹਾਜ਼ਰ ਪਤਵੰਤੇ ਤੇ ਹਾਜ਼ਰ ਵਿਦਿਆਰਥੀ | ਤਸਵੀਰ : ਜਤਿੰਦਰ ਪਾਲ ਸਿੰਘ <br/> 21-02-2026
ਜਲਾਲਾਬਾਦ, 20 ਫਰਵਰੀ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਸਥਾਨਕ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਪਿੰਡ ਫਲੀਆਂ ਵਾਲਾ ਵਿਖੇ ਸਥਿਤ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਵਿਖੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਅਨੇਜਾ, ਪ੍ਰਧਾਨ ਪ੍ਰਦੀਪ ਚੁੱਘ, ਖ਼ਜ਼ਾਨਚੀ ਚੰਦਰ ਸ਼ੇਖਰ ਗੁੰਬਰ, ਸਿੱਖਿਆ ਸ਼ਾਸਤਰੀ ਗੁਰਬਖ਼ਸ਼ ਸਿੰਘ ਖੁਰਾਨਾ ਤੇ ਪਿ੍ੰਸੀਪਲ ਡਾ. ਨਿਤਿਕਾ ਦੀ ਅਗਵਾਈ ਹੇਠ ਅਰੋੜਾ ਕਲਾਸਿਜ ਬਠਿੰਡਾ ਦੀ ਟੀਮ ਵਲੋਂ ਪੀ. ਸੈੱਟ ਮੈਰਾਥਨ ਕਲਾਸ ਦਾ ਆਯੋਜਨ ਕੀਤਾ, ਜਿਸ 'ਚ ਜਲਾਲਾਬਾਦ ਖੇਤਰ ਤੋਂ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ | ਇਸ ਦੌਰਾਨ ਵਿਦਿਆਰਥੀਆ ਦੇ ਸੁਨਹਿਰੀ ਭਵਿੱਖ ਲਈ ਅਰੋੜਾ ਕਲਾਸਿਜ ਬਠਿੰਡਾ ਦੇ ਮਨੋਵਿਗਿਆਨ ਤੇ ਇੰਗਲਿਸ਼ ਵਿਸ਼ੇ ਦੇ ਨਾਲ ਸੰਬੰਧਿਤ ਮਹਿਰਾ ਨੇ ਵਿਦਿਆਰਥੀਆਂ ਨੂੰ ਟੈੱਸਟ ਸੰਬੰਧੀ ਚਾਨਣਾ ਪਾਇਆ | ਜਿਸ ਦੌਰਾਨ ਅਧਿਆਪਕ ਆਸਮ ਨੇ ਵਿਦਿਆਰਥੀਆਂ ਨੂੰ ਮਨੋਵਿਗਿਆਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਪੂਰੇ ਸਿਲੇਬਸ ਦੇ ਮਹੱਤਵਪੂਰਨ ਪ੍ਰਸ਼ਨਾਂ ਦੀ ਤੇਜ਼ੀ ਨਾਲ ਦੁਹਰਾਈ ਕਰਵਾਈ ਤਾਂ ਜੋ ਵਿਦਿਆਰਥੀਆਂ ਦੀ ਪ੍ਰੀਖਿਆ ਦੀ ਤਿਆਰੀ ਲਈ ਮਦਦ ਮਿਲੇ | ਇਸੇ ਤਰ੍ਹਾਂ ਇੰਗਲਿਸ਼ ਵਿਸ਼ੇ ਦੀ ਜਾਣਕਾਰੀ ਮੈਡਮ ਵਿਸ਼ਾ ਸ਼ਰਮਾ ਦੁਆਰਾ ਸਰਲ ਰੂਪ 'ਚ ਦਿੱਤੀ ਗਈ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਨਿਤਿਕਾ ਨੇ ਹੋਣ ਵਾਲੇ ਟੈੱਸਟ ਲਈ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ |

ਪਿਛਲੀ ਖ਼ਬਰ ਸਿਟੀਜ਼ਨ ਵੈੱਲਫੇਅਰ ਕੌਂਸਲ ਜਲਾਲਾਬਾਦ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਖਾਣਾ ਵੰਡਿਆ <br/> ਅਗਲੀ ਖ਼ਬਰ ਡੀ.ਏ.ਵੀ. ਐਜੂਕੇਸ਼ਨ ਕਾਲਜ ਅਬੋਹਰ ਵਲੋਂ ਡੰਗਰ ਖੇੜਾ 'ਚ ਸੱਤ ਦਿਨਾਂ ਐਨ.ਐੱਸ.ਐੱਸ. ਕੈਂਪ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।