30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਆਤਮ ਵੱਲਭ ਸਕੂਲ 'ਚ ਅਧਿਆਪਕ-ਮਾਪੇ ਗੋਸ਼ਟੀ <br/>

ਆਤਮ ਵੱਲਭ ਪਬਲਿਕ ਸਕੂਲ ਵਿਖੇ ਅਧਿਆਪਕ-ਮਾਪੇ ਗੋਸ਼ਟੀ ਦੌਰਾਨ ਬੱਚਿਆਂ ਦੀ ਵਿੱਦਿਅਕ ਪ੍ਰਗਤੀ ਬਾਰੇ ਚਰਚਾ ਕਰਦੇ ਹੋਏ ਅਧਿਆਪਕ ਤੇ ਮਾਪੇ | ਅਜੀਤ ਤਸਵੀਰ <br/> 21-02-2026
ਫ਼ਾਜ਼ਿਲਕਾ, 20 ਫਰਵਰੀ (ਦਵਿੰਦਰ ਪਾਲ ਸਿੰਘ)-ਸਥਾਨਕ ਆਤਮ ਵੱਲਭ ਪਬਲਿਕ ਸਕੂਲ 'ਚ ਚੱਲ ਰਹੀ ਦਸ ਰੋਜ਼ਾ ਅਧਿਆਪਕ-ਮਾਪੇ ਗੋਸ਼ਟੀ ਦੇ ਤਹਿਤ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਸਕੂਲ ਪ੍ਰਸ਼ਾਸਨ ਅਨੁਸਾਰ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਹੀ ਸੰਸਥਾ ਦਾ ਮੁੱਖ ਟੀਚਾ ਹੈ ਤੇ ਇਸੇ ਲੜੀ ਤਹਿਤ ਇਹ ਗੋਸ਼ਟੀ ਕਰਵਾਈ ਗਈ | ਮੀਟਿੰਗ ਦੌਰਾਨ ਬੱਚਿਆਂ ਦੀ ਵਿੱਦਿਅਕ ਪ੍ਰਗਤੀ, ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ, ਸਕੂਲ 'ਚ ਹਾਜ਼ਰੀ ਅਤੇ ਅਨੁਸ਼ਾਸਨ ਵਰਗੇ ਮਹੱਤਵਪੂਰਨ ਨੁਕਤਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ | ਅਧਿਆਪਕਾਂ ਨੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਘਰ 'ਚ ਪੜ੍ਹਾਈ ਦਾ ਸੁਖਾਵਾਂ ਮਾਹੌਲ ਦੇਣ ਤੇ ਨਿਯਮਤ ਅਭਿਆਸ ਕਰਵਾਉਣ ਦੀ ਅਪੀਲ ਕੀਤੀ | ਮਾਪਿਆਂ ਨੇ ਵੀ ਸਕੂਲ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਆਪਣੇ ਕੀਮਤੀ ਸੁਝਾਅ ਸਾਂਝੇ ਕੀਤੇ | ਸਕੂਲ ਪ੍ਰਸ਼ਾਸਨ ਨੇ ਕਿਹਾ ਕਿ ਅਜਿਹੀਆਂ ਗੋਸ਼ਟੀਆਂ ਨਾਲ ਸਕੂਲ ਅਤੇ ਮਾਪਿਆਂ ਵਿਚਕਾਰ ਬਿਹਤਰ ਤਾਲਮੇਲ ਸਥਾਪਿਤ ਹੁੰਦਾ ਹੈ, ਜੋ ਬੱਚਿਆਂ ਦੇ ਭਵਿੱਖ ਲਈ ਲਾਹੇਵੰਦ ਹੈ | ਇਸ ਮੌਕੇ ਸਕੂਲ ਦੇ ਪ੍ਰਧਾਨ ਰਮਨ ਕੁਮਾਰ ਵਾਟਸ, ਪਿ੍ੰਸੀਪਲ ਸੰਗੀਤਾ ਤਿੰਨਾ, ਐਗਜ਼ੀਕਿਊਟਿਵ ਡਾਇਰੈਕਟਰ ਦੀਪਕ ਸ਼ਰਮਾ, ਵਾਈਸ ਪਿ੍ੰਸੀਪਲ ਸ਼੍ਰੀਮਤੀ ਸੀਮਾ ਸ਼ਰਮਾ ਤੇ ਪੀ. ਟੀ. ਏ. ਪ੍ਰਧਾਨ ਨਰਿੰਦਰ ਸਚਦੇਵਾ ਸਮੇਤ ਸਮੂਹ ਸਟਾਫ਼ ਨੇ ਬੱਚਿਆਂ ਨੂੰ ਸਾਲਾਨਾ ਪ੍ਰੀਖਿਆਵਾਂ ਲਈ ਸ਼ੁੱਭਕਾਮਨਾਵਾਂ ਤੇ ਆਸ਼ੀਰਵਾਦ ਦਿੱਤਾ |

ਪਿਛਲੀ ਖ਼ਬਰ ਟੈੱਟ ਸ਼ਰਤ ਖ਼ਿਲਾਫ਼ ਸਪੈਟਾ ਦਾ ਐਲਾਨ <br/> ਅਗਲੀ ਖ਼ਬਰ ਸਿਟੀਜ਼ਨ ਵੈੱਲਫੇਅਰ ਕੌਂਸਲ ਜਲਾਲਾਬਾਦ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਖਾਣਾ ਵੰਡਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।