29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਰਵਿੰਦਰ ਸਿੰਘ ਅਰੋੜਾ ਅਬੋਹਰ ਦੇ ਉਪ ਮੰਡਲ ਮੈਜਿਸਟਰੇਟ ਦਾ ਸੰਭਾਲਣਗੇ ਚਾਰਜ

ਅਜੀਤ ਡੈਸਕ 28-02-2026
ਅਬੋਹਰ, 27 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਤਬਾਦਲਾ ਕਰਦੇ ਹੋਏ 2 ਆਈ. ਏ. ਐੱਸ. ਤੇ 40 ਪੀ. ਸੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ | ਜਿਸ ਤਹਿਤ ਅਬੋਹਰ ਦੇ ਐੱਸ. ਡੀ. ਐਮ. ਕਿ੍ਸ਼ਨਾ ਪਾਲ ਰਾਜਪੂਤ ਦੀ ਬਦਲੀ ਹੋਣ ਉਪਰੰਤ ਆਰਜ਼ੀ ਤੌਰ 'ਤੇ ਜਲਾਲਾਬਾਦ ਦੇ ਐੱਸ. ਡੀ. ਐਮ. ਨੂੰ ਅਬੋਹਰ ਦਾ ਵੀ ਚਾਰਜ ਦੇ ਦਿੱਤਾ ਗਿਆ ਸੀ ਜਦ ਕਿ ਹੁਣ ਨਵੇਂ ਹੁਕਮਾਂ ਤਹਿਤ 2016 ਬੈਚ ਦੇ ਪੀ. ਸੀ. ਐੱਸ. ਅਧਿਕਾਰੀ ਰਵਿੰਦਰ ਸਿੰਘ ਅਰੋੜਾ ਨੂੰ ਅਬੋਹਰ ਦਾ ਐੱਸ. ਡੀ. ਐਮ. ਨਿਯੁਕਤ ਕੀਤਾ ਗਿਆ ਹੈ | ਉਹ ਅਜਨਾਲਾ ਤੋਂ ਐੱਸ. ਡੀ. ਐਮ. ਵਜੋਂ ਤਬਦੀਲ ਹੋ ਕੇ ਅਬੋਹਰ ਆਏ ਹਨ ਜੋ ਕਿ ਜਲਦੀ ਹੀ ਆਪਣਾ ਕਾਰਜ ਭਾਰ ਸੰਭਾਲਣਗੇ | ਜ਼ਿਕਰਯੋਗ ਹੈ ਕਿ ਰਵਿੰਦਰ ਸਿੰਘ ਅਰੋੜਾ ਪਹਿਲਾ ਵੀ ਅਬੋਹਰ ਵਿਖੇ ਉਪ ਮੰਡਲ ਮੈਜਿਸਟਰੇਟ ਤੋਂ ਇਲਾਵਾ ਅਬੋਹਰ ਨਗਰ ਨਿਗਮ ਦੇ ਕਮਿਸ਼ਨਰ ਦੇ ਤੌਰ 'ਤੇ ਸੇਵਾਵਾਂ ਦੇ ਚੁੱਕੇ ਹਨ |

ਪਿਛਲੀ ਖ਼ਬਰ ਨਗਰ ਕੌਂਸਲ ਫ਼ਾਜ਼ਿਲਕਾ ਦੀ ਮੀਟਿੰਗ, ਸ਼ਹਿਰ ਦੇ ਵਿਕਾਸ ਲਈ ਸਾਰੇ ਮਤੇ ਸਰਬਸੰਮਤੀ ਨਾਲ ਪਾਸ <br/> ਅਗਲੀ ਖ਼ਬਰ ਫ਼ਾਜ਼ਿਲਕਾ ਦੇ ਪ੍ਰਤਾਪ ਬਾਗ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਕਰਵਾਇਆ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।