ਅਬੋਹਰ, 28 ਫਰਵਰੀ (ਵਿਵੇਕ ਹੂੜੀਆ)-ਪਿ੍ੰਸੀਪਲ ਡਾ. ਰੇਖਾ ਸੂਦ ਹਾਂਡਾ ਦੀ ਯੋਗ ਨੁਮਾਇੰਦਗੀ ਅਧੀਨ ਤੇ ਅੰਗਰੇਜ਼ੀ 'ਚ ਵਿਭਾਗ ਮੁਖੀ ਡਾ. ਸੀਮਾ ਸੋਮਾਨੀ ਦੀ ਯੋਗ ਅਗਵਾਈ ਹੇਠ ਗੋਪੀਚੰਦ ਆਰਿਆ ਮਹਿਲਾ ਕਾਲਜ ਦੇ ਅੰਗਰੇਜ਼ੀ ਦੇ ਪੋਸਟ ਗ੍ਰੈਜੂਏਟ ਵਿਭਾਗ ਨੇ ਵਲੋਂ 'ਲੇਅ ਅਵਾਂਤ ਗਾਰਦ ਵਰਬੌ' ਏ ਬੈਟਲ ਆਫ਼ ਵਿਟ ਐਂਡ ਵਰਸ ਦਾ ਆਯੋਜਨ ਕੀਤਾ | ਸਮਾਗਮ 'ਚ ਇਕ ਕੁਇਜ਼ ਮੁਕਾਬਲਾ ਤੇ ਇਕ ਕਵਿਤਾ ਪਾਠ ਮੁਕਾਬਲਾ ਕਰਵਾਇਆ, ਜਿਸ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੇ ਸਾਹਿਤਕ ਹੁਨਰ ਤੇ ਅੰਗਰੇਜ਼ੀ 'ਤੇ ਮੁਹਾਰਤ ਦਾ ਪ੍ਰਦਰਸ਼ਨ ਕੀਤਾ | ਮੁੱਖ ਮਹਿਮਾਨ ਸ੍ਰੀਮਤੀ ਚਾਰੂ ਅਹੂਜਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਅਤੇ ਉਨ੍ਹਾਂ ਦੇ ਅੰਗਰੇਜ਼ੀ ਭਾਸ਼ਾ ਦੇ ਹੁਨਰ ਨੂੰ ਨਿਖਾਰਨ ਲਈ ਵਿਹਾਰਕ ਸੁਝਾਅ ਸਾਂਝੇ ਕੀਤੇ | ਐਡਵੋਕੇਟ ਸ਼ਰੂਤੀ ਭੀਮਵਾਲ ਨੇ ਆਪਣੇ ਕਾਲਜ ਦੇ ਤਜਰਬੇ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਅÏਰਤਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ | ਰਿਸੋਰਸ ਪਰਸਨ ਡਾ. ਰੀਮਾ ਪਾਹੂਜਾ ਨੇ ਐਕਸਟੈਨਸ਼ਨ ਲੈਕਚਰ ਦਿੱਤਾ | ਜਿਸ ਵਿਚ ਅਕਾਦਮਿਕ ਤੇ ਪੇਸ਼ੇਵਾਰ ਜੀਵਨ 'ਚ ਅੰਗਰੇਜ਼ੀ ਭਾਸ਼ਾ ਦੀ ਮਹੱਤਤਾ ਨੂੰ ਉਜਾਗਰ ਕੀਤਾ | ਜੇਤੂਆਂ ਨੂੰ ਤਗਮੇ ਦਿੱਤੇ ਗਏ ਤੇ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ | ਆਪਣੇ ਸੰਬੋਧਨ 'ਚ ਪਿ੍ੰਸੀਪਲ ਡਾ. ਰੇਖਾ ਸੂਦ ਹਾਂਡਾ ਨੇ ਅੰਗਰੇਜ਼ੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪ੍ਰੋਗਰਾਮ ਦੇ ਕਨਵੀਨਰ ਡਾ. ਸੀਮਾ ਸੋਮਾਨੀ, ਕੋ-ਕੋਆਰਡੀਨੇਟਰ ਮੈਡਮ ਅਮਨਦੀਪ ਕੌਰ, ਮੈਡਮ ਸ਼ਿਵਾਂਗੀ ਵਿੱਜ, ਮੈਡਮ ਰਮਨਦੀਪ ਕੌਰ, ਮੈਡਮ ਉਸ਼ਮਿੰਦਰ, ਮੈਡਮ ਸ਼ਿਖਾ ਤੇ ਮੈਡਮ ਮੁਸਕਾਨ ਨੂੰ ਵਧਾਈ ਦਿੱਤੀ |