22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਡੀ.ਏ.ਵੀ. ਕਾਲਜ ਨੇ ਡੰਗਰ ਖੇੜਾ ਵਿਖੇ ਲਗਾਇਆ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਸਮਾਪਤ <br/>

ਪਿੰਡ ਡੰਗਰ ਖੇੜਾ ਵਿਖੇ ਐੱਨ.ਐੱਸ.ਐੱਸ. ਕੈਂਪ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਰਾਜੂ ਚਰਾਇਆ, ਸਰਪੰਚ ਸ਼ਿਫਾਲੀ ਟਾਂਕ ਤੇ ਪਿ੍ੰਸੀਪਲ ਡਾ. ਵਿਜੇ ਗਰੋਵਰ ਵਲੰਟੀਅਰਾਂ ਨੂੰ ਸਨਮਾਨਿਤ ਕਰਦੇ ਹੋਏ | ਅਜੀਤ ਤਸਵੀਰ <br/> 01-03-2026
ਅਬੋਹਰ, 28 ਫਰਵਰੀ (ਵਿਵੇਕ ਹੂੜੀਆ)-ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਲੋਂ ਪਿੰਡ ਡੰਗਰ ਖੇੜਾ ਵਿਖੇ ਲਗਾਇਆ ਸੱਤ ਰੋਜ਼ਾ ਐਨ. ਐੱਸ. ਐੱਸ. ਕੈਂਪ ਉਤਸ਼ਾਹ ਤੇ ਗਰਿਮਾ ਨਾਲ ਸਮਾਪਤ ਹੋ ਗਿਆ | ਇਹ ਕੈਂਪ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਵਿਜੇ ਗਰੋਵਰ ਦੀ ਅਗਵਾਈ ਤੇ ਐਨ. ਐੱਸ. ਐੱਸ. ਇੰਚਾਰਜ ਸ੍ਰੀਮਤੀ ਸ਼ੀਬਾ ਤੇ ਅਨਿਲ ਬਿਸ਼ਨੋਈ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ ਸੀ | ਸਮਾਪਤੀ ਸਮਾਰੋਹ 'ਚ ਸਮਾਜ ਸੇਵੀ ਰਾਜੂ ਚਰਾਇਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਖ਼ਾਲੀ ਸਮੇਂ 'ਚ ਸਮਾਜ ਦੀ ਭਲਾਈ ਲਈ ਅੱਗੇ ਆਉਣ ਅਤੇ ਸਕਾਰਾਤਮਿਕ ਸੋਚ ਨਾਲ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ | ਮਾਸਟਰ ਸੁਰਿੰਦਰ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਲਈ ਸਮਾਜ ਦਾ 'ਦੀਪਕ' ਬਣਨ ਦਾ ਸੰਦੇਸ਼ ਦਿੱਤਾ | ਪਿ੍ੰਸੀਪਲ ਡਾ. ਵਿਜੇ ਗਰੋਵਰ ਨੇ ਵਿਦਿਆਰਥੀਆਂ ਨੂੰ ਸੱਚੇ ਸਮਾਜ ਸੇਵਕ ਬਣਨ ਦੀ ਪ੍ਰੇਰਨਾ ਦਿੱਤੀ | ਪਿੰਡ ਦੀ ਸਰਪੰਚ ਸ੍ਰੀਮਤੀ ਸ਼ਿਫਾਲੀ ਟਾਂਕ, ਪੂਰਵ ਸਰਪੰਚ ਖ਼ਜ਼ਾਨ ਤੇ ਐਡਵੋਕੇਟ ਸਾਹਿਬ ਰਾਮ ਨੇ ਕੈਂਪ ਦੀ ਸਫਲਤਾ ਲਈ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਐਡਵੋਕੇਟ ਸਾਹਿਬ ਰਾਮ ਨੇ ਕਾਲਜ ਸਟਾਫ਼ ਦੀ ਏਕਤਾ ਦੀ ਵਿਸ਼ੇਸ਼ ਪ੍ਰਸ਼ੰਸਾ ਕੀਤੀ | ਇਸ ਦੌਰਾਨ ਵਲੰਟੀਅਰਾਂ ਸਿਦਕ, ਰਿਪਨਦੀਪ, ਤੁਸ਼ਾਰ ਤੇ ਅਰਸ਼ ਨੇ ਸੱਤ ਦਿਨਾਂ ਦੇ ਆਪਣੇ ਅਨੁਭਵ ਸਾਂਝੇ ਕੀਤੇ | ਪ੍ਰੋਗਰਾਮ ਦੌਰਾਨ ਸਾਰੇ ਐਨ. ਐੱਸ. ਐੱਸ. ਵਲੰਟੀਅਰਾਂ ਨੂੰ 'ਟੋਕਨ ਆਫ਼ ਲਵ' ਦੇ ਕੇ ਸਨਮਾਨਿਤ ਕੀਤਾ | ਪਿੰਡ ਵਾਸੀਆਂ ਵਲੋਂ ਵੀ ਕਾਲਜ ਸਟਾਫ਼ ਦਾ ਵਿਸ਼ੇਸ਼ ਸਨਮਾਨ ਕੀਤਾ | ਅੰਤ 'ਚ ਰਾਸ਼ਟਰੀ ਗਾਣ ਤੇ ਝੰਡਾ ਉਤਾਰਨ ਦੀ ਰਸਮ ਨਾਲ ਕੈਂਪ ਦੀ ਰਸਮੀ ਸਮਾਪਤੀ ਹੋਈ | ਇਸ ਮੌਕੇ ਮਾਤਾ ਬਸੰਤੀ ਦੇਵੀ ਮੰਦਰ ਕਮੇਟੀ ਦੇ ਪ੍ਰਧਾਨ ਬਲਰਾਜ ਕਾਰਗਵਾਲ, ਡਾ. ਸੀਮਾ ਕੰਬੋਜ, ਰੇਣੂ ਬਿਸ਼ਨੋਈ, ਗੁਰਜੰਟ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਸੂਬੇ ਦੇ ਦਰਿਆਵਾਂ 'ਚ ਫ਼ੈਕਟਰੀਆਂ ਜਾਂ ਸੀਵਰੇਜ ਦਾ ਗੰਧਲਾ ਪਾਣੀ ਨਹੀਂ ਛੱਡਣ ਦੇਵਾਂਗੇ- ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਸਾਬਕਾ ਸਿਹਤ ਮੰਤਰੀ ਜਿਆਣੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ, ਸਰਹੱਦੀ ਖੇਤਰ ਦੀਆਂ ਮੁਸ਼ਕਿਲਾਂ ਤੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।