22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸੂਬੇ ਦੇ ਦਰਿਆਵਾਂ 'ਚ ਫ਼ੈਕਟਰੀਆਂ ਜਾਂ ਸੀਵਰੇਜ ਦਾ ਗੰਧਲਾ ਪਾਣੀ ਨਹੀਂ ਛੱਡਣ ਦੇਵਾਂਗੇ- ਸੁਖਬੀਰ ਸਿੰਘ ਬਾਦਲ

ਅਜੀਤ ਡੈਸਕ 01-03-2026
ਭਾਈਰੂਪਾ, 28 ਫਰਵਰੀ (ਵਰਿੰਦਰ ਲੱਕੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸਤਲੁਜ ਤੇ ਬਿਆਸ ਦਰਿਆਵਾਂ ਦੀ ਸਫ਼ਾਈ ਅਗਲੀ ਅਕਾਲੀ ਦਲ ਦੀ ਸਰਕਾਰ ਦੀ ਤਰਜੀਹ ਹੋਵੇਗੀ ਅਤੇ ਉਹ ਸੂਬੇ ਦੇ ਦਰਿਆਵਾਂ ਵਿਚ ਫ਼ੈਕਟਰੀਆਂ ਜਾਂ ਸੀਵਰੇਜ ਲਾਈਨਾਂ ਤੋਂ ਕੋਈ ਵੀ ਗੰਧਲਾ ਪਾਣੀ ਨਹੀਂ ਪੈਣ ਦੇਣਗੇ¢ ਪੰਜਾਬ ਬਚਾਓ ਮੁਹਿੰਮ ਤਹਿਤ ਇਥੇ ਭਾਈ ਰੂਪਾ ਵਿਖੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮਾਲਵਾ ਖ਼ਿੱਤੇ ਵਿਚ ਕੈਂਸਰ ਪਿੱਛੇ ਗੰਧਲਾ ਪਾਣੀ ਹੀ ਜ਼ਿੰਮੇਵਾਰ ਹੈ¢ ਉਨ੍ਹਾਂ ਕਿਹਾ ਕਿ ਮੈਂ ਇਸ ਬੁਰਾਈ ਨੂੰ ਹਮੇਸ਼ਾ ਹਮੇਸ਼ਾ ਵਾਸਤੇ ਖ਼ਤਮ ਕਰ ਦਿਆਂਗਾ¢ ਉਨ੍ਹਾਂ ਕਿਹਾ ਕਿ ਅਕਾਲੀ ਦਲ ਗੁੰਡਾ ਰਾਜ ਤੇ ਨਸ਼ਾ ਤਸਕਰਾਂ ਨੂੰ ਸਮਾਪਤ ਕਰੇਗਾ¢ ਉਨ੍ਹਾਂ ਕਿਹਾ ਕਿ ਫਿਰÏਤੀਆਂ ਤੇ ਮਿਥ ਕੇ ਕੀਤੇ ਜਾ ਰਹੇ ਕਤਲ ਕਾਫੀ ਨਹੀਂ ਸਨ ਤਾਂ ਹੁਣ ਸੂਬਾ ਪੁਲਿਸ ਝੂਠੇ ਪੁਲਿਸ ਮੁਕਾਬਲੇ ਕਰ ਰਹੀ ਹੈ¢ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਇਕ ਪੁਲਿਸ ਰਾਜ ਵਿਚ ਬਦਲ ਦਿੱਤਾ ਹੈ¢ ਉਨ੍ਹਾਂ ਕਿਹਾ ਕਿ ਪੁਲਿਸ ਦੀ ਵਰਤੋਂ ਕਿਸਾਨਾਂ, ਮੁਲਾਜ਼ਮਾਂ, ਸਿਆਸੀ ਵਿਰੋਧੀਆਂ ਤੇ ਮੀਡੀਆ ਨੂੰ ਨਿਸ਼ਾਨਾ ਬਣਾਉਣ ਵਾਸਤੇ ਕੀਤੀ ਜਾ ਰਹੀ ਹੈ¢ ਉਨ੍ਹਾਂ ਕਿਹਾ ਕਿ ਮੈਂ ਪੰਜਾਬੀਆਂ ਨੂੰ ਭਰੋਸਾ ਦੁਆਉਂਦਾ ਹਾਂ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਅਸੀਂ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਤੇ ਲੋਕਾਂ ਦਾ ਰਾਜ ਵਾਪਸ ਲਿਆਵਾਂਗੇ, ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨਾਲ ਸਖ਼ਤੀ ਨਾਲ ਨਜਿੱਠਾਂਗੇੇ¢ ਸ੍ਰ: ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਪੰਜਾਬ ਅਤੇ ਇਸ ਦੇ ਲੋਕਾਂ ਦੀ ਚਿੰਤਾ ਨਹੀਂ ਹੈ¢ ਉਨ੍ਹਾਂ ਕਿਹਾ ਕਿ ਨਾ ਤਾਂ ਕਾਂਗਰਸ, ਆਪ ਜਾਂ ਭਾਜਪਾ ਤੇ ਇਸ ਦੇ ਸਿਖਰਲੇ ਆਗੂ ਤੁਹਾਡੇ ਹਿੱਤਾਂ ਦੀ ਚਿੰਤਾ ਕਰਦੇ ਹਨ, ਇਹ ਲੋਕ ਸਿਰਫ਼ ਸੱਤਾ ਹਥਿਆਉਣਾ ਚਾਹੁੰਦੇ ਹਨ¢ ਦੂਜੇ ਪਾਸੇ ਅਕਾਲੀ ਦਲ ਸੂਬੇ ਅਤੇ ਇਸ ਦੇ ਲੋਕਾਂ ਪ੍ਰਤੀ ਸਮਰਪਿਤ ਹੈ¢ਉਨ੍ਹਾਂ ਇਹ ਵੀ ਦੱਸਿਆ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਜੋ ਅੱਜ ਸੂਬੇ ਵਿਚ ਆਏ ਸਨ, ਨੇ ਪੰਜਾਬੀਆਂ ਵਾਸਤੇ ਕੋਈ ਚਿੰਤਾ ਪ੍ਰਗਟ ਨਹੀਂ ਕੀਤੀ ਤੇ ਨਾ ਹੀ ਕੋਈ ਉਸਾਰੂ ਏਜੰਡਾ ਦਿੱਤਾ, ਉਹ ਤਾਂ ਇਥੇ ਪੰਜਾਬ ਕਾਂਗਰਸ ਦੀ ਬਗ਼ਾਵਤ ਨੂੰ ਠੱਲ੍ਹ ਪਾਉਣ ਆਏ ਹਨ¢ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਸੱਤਾ ਵਿਚ ਆਉਣ 'ਤੇ ਅਕਾਲੀ ਦਲ ਦੀ ਸਰਕਾਰ ਉਨ੍ਹਾਂ ਸਾਰੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਦੇਵੇਗੀ ਜਿਨ੍ਹਾਂ ਕੋਲ ਕੁਨੈਕਸ਼ਨ ਨਹੀਂ ਹਨ¢ ਉਨ੍ਹਾਂ ਕਿਹਾ ਕਿ ਅਸੀਂ 4 ਰੁਪਏ ਕਿੱਲੋ ਆਟਾ ਅਤੇ 20 ਰੁਪਏ ਕਿੱਲੋ ਦਾਲ ਦੇਵਾਂਗੇ ਅਤੇ ਬਜ਼ੁਰਗਾਂ ਨੂੰ 3100 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਵਾਂਗੇ ਅਤੇ ਕਮਜ਼ੋਰ ਵਰਗਾਂ ਦੀਆਂ ਧੀਆ ਨੂੰ ਇਕ ਲੱਖ ਰੁਪਏ ਸ਼ਗਨ ਰਾਸ਼ੀ ਦੇਵਾਂਗੇ¢ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਰਕਾਰੀ ਨÏਕਰੀਆਂ ਸਿਰਫ਼ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ | ਸ੍ਰ: ਸੁਖਬੀਰ ਸਿੰਘ ਬਾਦਲ ਨੇ ਲੋਕਾਂ ਵੱਲੋਂ ਅੱਜ ਦੀ ਰੈਲੀ ਵਾਸਤੇ ਬਹੁਤ ਉਤਸ਼ਾਹ ਵਿਖਾਉਣ ਲਈ ਵੀ ਧੰਨਵਾਦ ਕੀਤਾ¢ ਉਨ੍ਹਾਂ ਕਿਹਾ ਕਿ ਅੱਜ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਆਏ ਹਨ ਜਿਸ ਤੋਂ ਸਪਸ਼ਟ ਹੋ ਗਿਆ ਹੈ ਕਿ ਅਗਲੀ ਸਰਕਾਰ ਅਕਾਲੀ ਦਲ ਦੀ ਹੋਵੇਗੀ¢ ਉਨ੍ਹਾਂ ਇਸ ਮÏਕੇ ਹਲਕਾ ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ ਨੂੰ 2027 ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਉਮੀਦਵਾਰ ਐਲਾਨਿਆ ਜਦਕਿ ਹਲਕਾ ਇੰਚਾਰਜ ਹਰਿੰਦਰ ਮਹਿਰਾਜ਼ ਦੀ ਭਰਵੀਂ ਤਰੀਫ ਕਰਦੇ ਹੋਏ ਕਿਹਾ ਕਿ ਇਸ ਨੌਜਵਾਨ ਆਗੂ ਨੂੰ ਸਰਕਾਰ ਬਣਨ ਤੇ ਵੱਡੇ ਅਹੁਦੇ ਨਾਲ ਨਿਵਾਜਿਆ ਜਾਵੇਗਾ¢ ਉਨ੍ਹਾਂ ਇਸ ਦÏਰਾਨ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀ ਚੋਣ ਜਿੱਤੇ ਪਾਰਟੀ ਉਮੀਦਵਾਰਾਂ ਨੂੰ ਸਨਮਾਨਿਤ ਵੀ ਕੀਤਾ¢ ਇਸ ਮÏਕੇ ਸਿਕੰਦਰ ਸਿੰਘ ਮਲੂਕਾ ਨੇ ਉਨ੍ਹਾਂ ਨੂੰ ਪਾਰਟੀ ਫ਼ੰਡ ਲਈ ਪੰਜ ਲੱਖ ਦੀ ਥੈਲੀ ਵੀ ਭੇਟ ਕੀਤੀ¢
ਇਸ ਮੌਕੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬੀ ਸਮਝਦੇ ਹਨ ਕਿ ਆਪ ਸਰਕਾਰ ਨੇ ਉਨ੍ਹਾਂ ਨੂੰ ਇਕ ਵੀ ਨਵਾਂ ਸਕੂਲ ਜਾਂ ਕਾਲਜ ਦਿੱਤਾ ਹੈ? ਆਪ ਸਰਕਾਰ ਆਪਣੇ ਕਾਰਜਕਾਲ ਦੇ ਅੰਤ ਵਿਚ ਅÏਰਤਾਂ ਨੂੰ ਇਕ-ਇਕ ਹਜ਼ਾਰ ਰੁਪਿਆ ਦੇ ਕੇ ਵੋਟਾਂ ਖ਼ਰੀਦਣ ਦੇ ਯਤਨ ਕਰ ਰਹੀ ਹੈ¢ ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਆਪ ਆਗੂ ਪੁਲਿਸ ਮੁਲਾਜ਼ਮਾਂ ਨੂੰ ਪ੍ਰੀ ਵੈਡਿੰਗ ਸ਼ੂਟ ਵਾਸਤੇ ਵਰਤ ਰਹੇ ਹਨ ਅਤੇ ਅਕਾਲੀ ਦਲ ਦੇ ਆਗੂਆਂ ਨਾਲ ਮਿਲਣ 'ਤੇ ਕਿਵੇਂ ਜ਼ੋਰਡਨ ਸੰਧੂ ਤੇ ਗਿੱਪੀ ਗਰੇਵਾਲ ਅਤੇ ਬਾਬਾ ਘਾਲਾ ਜੀ ਨਾਨਕਸਰ ਵਾਲਿਆਂ ਦੀ ਸੁਰੱਖਿਆ ਵਾਪਸ ਲਈ ਜਾ ਰਹੀ ਹੈ ਕਿਉਂਕਿ ਉਨ੍ਹਾਂ ਅਕਾਲੀ ਦਲ ਦੀ ਹਮਾਇਤ ਦੀ ਗੱਲ ਕੀਤੀ¢
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਪਾਰਟੀ ਪ੍ਰਧਾਨ ਨੂੰ ਹਲਕੇ 'ਚ ਆਉਣ ਤੇ ਦੀ ਆਇਆਂ ਕਿਹਾ ਤੇ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ 'ਚ ਕਰੋੜਾਂ ਰੁਪਏ ਦੀ ਲਾਗਤ ਨਾਲ ਰਿਕਾਰਡ ਵਿਕਾਸ ਕਾਰਜ ਹੋਏ ¢ ਉਨ੍ਹਾਂ ਰੈਲੀ ਦੀ ਸਫਲਤਾ ਲਈ ਵਰਕਰਾਂ ਦਾ ਧੰਨਵਾਦ ਕੀਤਾ¢ ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਕਿੰਗ ਕਮੇਟੀ ਮੈਂਬਰ ਜਥੇ: ਸਤਨਾਮ ਸਿੰਘ ਭਾਈਰੂਪਾ, ਹਰਿੰਦਰ ਮਹਿਰਾਜ਼, ਜਥੇ: ਮੇਜਰ ਸਿੰਘ ਢਿੱਲੋਂ, ਜਥੇ: ਫ਼ੁੰਮਣ ਸਿੰਘ ਭਗਤਾ, ਮੋਹਨ ਸਿੰਘ ਬੰਗੀ, ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ, ਬਲਕਾਰ ਸਿੰਘ ਬਰਾੜ, ਜਗਸੀਰ ਸਿੰਘ ਕਲਿਆਣ, ਡਾ. ਗੁਰੂ ਇੰਚਾਰਜ ਹਲਕਾ ਭੁੱਚੋ, ਪ੍ਰਧਾਨ ਲਖਵੀਰ ਸਿੰਘ ਜਵੰਧਾ, ਗਗਨਦੀਪ ਗਰੇਵਾਲ, ਕਰਮਜੀਤ ਸਿੰਘ ਕਾਂਗੜ, ਹੈਪੀ ਬਾਂਸਲ ਰਾਮਪੁਰਾ, ਮਨਜੀਤ ਸਿੰਘ ਧੁੰਨ੍ਹਾ, ਸਾਬਕਾ ਪ੍ਰਧਾਨ ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ ਘੰਡਾਬੰਨਾ, ਸੁਖਜਿੰਦਰ ਸਿੰਘ ਖ਼ਾਨਦਾਨ, ਬਰਜਿੰਦਰ ਸਿੰਘ ਰਿੰਪੀ ਸੰਘਾ, ਜਸਵੰਤ ਸਿੰਘ ਸਿੱਧੂ, ਜਗਦੀਸ਼ ਸਿੰਘ ਜਲਾਲ, ਗੁਲਾਬ ਚੰਦ ਸਿੰਗਲਾ, ਗੁਰਬਚਨ ਸਿੰਘ ਕਲੇਰ, ਬਲਾਕ ਸੰਮਤੀ ਮੈਂਬਰ ਬਖਸ਼ੀਸ਼ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ. ਜਸਪਾਲ ਸਿੰਘ, ਟਰਾਂਸਪੋਟਰ ਨਿਰਮਲ ਸਿੰਘ ਬੁਰਜ ਗਿੱਲ, ਕੌਂਸਲਰ ਮੱਲ ਸਿੰਘ ਮੁੱਟੇ, ਹਰਬੰਸ ਸਿੰਘ ਕਾਂਗੜੀਆ, ਕੌਰ ਸਿੰਘ ਰੰਧਾਵਾ, ਸੁਰਿੰਦਰ ਦੁੱਲੇਵਾਸਾ, ਜੱਸ ਪਿੱਪਲੀ, ਸਰਪੰਚ ਸ਼ਿੰਦਾਂ ਮੰਡੇਰ, ਮਨਿੰਦਰ ਮਹਿਰਾਜ਼, ਕੌਰ ਸਿੰਘ ਜਵੰਧਾ, ਰੂਪ ਸਿੰਘ ਜਵੰਧਾ, ਹਰਵਿੰਦਰ ਡੀ.ਸੀ, ਗੁਰਨੈਬ ਸਿੰਘ ਸਾ.ਸਰਪੰਚ, ਜੀਤ ਸਿੰਘ ਸਾਬਕਾ ਸਰਪੰਚ, ਸੰਦੀਪ ਸਿੰਘ ਜਵੰਧਾ, ਰਾਜਵੀਰ ਸਿੰਘ ਮੁੱਟੇ, ਜਗਤਾਰ ਸਿੰਘ ਜਵੰਧਾ, ਪਰਵਿੰਦਰ ਸਿੰਘ ਸੂਚ, ਰਕੇਸ਼ ਗੋਇਲ ਭਗਤਾ, ਚਰਨਜੀਤ ਸਿੰਘ ਦੁੱਲੇਵਾਲਾ, ਜਿਉਣ ਸਿੰਘ ਸੰਧੂ, ਮਲਕੀਤ ਸਿੰਘ ਸੇਲਬਰਾਹ, ਗੁਰਨੈਬ ਸਿੰਘ ਨੈਬੀ ਆਦਿ ਵਿਅਕਤੀ ਹਾਜ਼ਰ ਸਨ¢
ਪਿਛਲੀ ਖ਼ਬਰ ਪੰਜਾਬ ਬਚਾਉਣ ਲਈ 'ਅਕਾਲੀ ਦਲ ਵਾਰਿਸ ਪੰਜਾਬ ਦੇ' ਨੂੰ ਮਜ਼ਬੂਤ ਕਰਨ ਦੀ ਲੋੜ-ਲੱਖਾ ਸਿਧਾਣਾ <br/> ਅਗਲੀ ਖ਼ਬਰ ਡੀ.ਏ.ਵੀ. ਕਾਲਜ ਨੇ ਡੰਗਰ ਖੇੜਾ ਵਿਖੇ ਲਗਾਇਆ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।