14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਕਾਰ ਅਤੇ ਮੋਟਰਸਾਈਕਲ ਵਿਚਕਾਰ ਹਾਦਸਾ

ਅਜੀਤ ਡੈਸਕ 02-03-2026
ਅਬੋਹਰ, 1 ਮਾਰਚ (ਵਿਵੇਕ ਹੂੜੀਆ)-ਅਬੋਹਰ ਦੀ ਹਨੂਮਾਨਗੜ੍ਹ ਰੋਡ 'ਤੇ ਮਲੂਕਪੁਰਾ ਮਾਈਨਰ ਨਹਿਰ ਨੇੜੇ ਇਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਸੜਕ ਹਾਦਸਾ ਵਾਪਰਿਆ | ਮੋਟਰਸਾਈਕਲ ਸਵਾਰ ਨੂੰ ਮਾਮੂਲੀ ਸੱਟਾਂ ਲੱਗੀਆਂ | ਮੋਟਰਸਾਈਕਲ ਸਵਾਰ ਇਕ ਸ਼ੋਕ ਸਭਾ ਵਿਚ ਜਾ ਰਿਹਾ ਸੀ | ਜ਼ਖਮੀ ਮੋਟਰਸਾਈਕਲ ਸਵਾਰ ਦੀ ਪਛਾਣ ਛਿੰਦਰਪਾਲ ਵਜੋਂ ਹੋਈ ਹੈ, ਜੋ ਕਿ ਅਬੋਹਰ ਦਾ ਰਹਿਣ ਵਾਲਾ ਹੈ | ਛਿੰਦਰਪਾਲ ਨੇ ਕਿਹਾ ਕਿ ਉਹ ਇਕ ਸ਼ੋਕ ਸਭਾ ਵਿਚ ਜਾ ਰਿਹਾ ਸੀ | ਜਦੋਂ ਇਕ ਕਾਰ ਚਾਲਕ ਨੇ ਲਾਪਰਵਾਹੀ ਨਾਲ ਕਾਰ ਉਸ ਦੇ ਵਿਚ ਮਾਰੀ | ਜ਼ਖ਼ਮੀ ਹੋਏ ਛਿੰਦਰਪਾਲ ਨੇ ਦੱਸਿਆ ਕਿ ਉਹ ਟੱਕਰ ਤੋਂ ਬਾਅਦ ਸੜਕ 'ਤੇ ਲਗਭਗ ਚਾਰ ਫੁੱਟ ਦੂਰ ਜਾ ਕੇ ਡਿੱਗਿਆ | ਮੋਟਰਸਾਈਕਲ ਸਵਾਰ ਨੇ ਕਾਰ ਚਾਲਕ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ ਅਤੇ ਆਪਣੇ ਮੋਟਰਸਾਈਕਲ ਨੂੰ ਹੋਏ ਨੁਕਸਾਨ ਦੀ ਭਰਪਾਈ ਦੀ ਗੱਲ ਕੀਤੀ ਹੈ | ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ | ਪੁਲਿਸ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਹੈ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ | ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਇਹ ਸਪਸ਼ਟ ਹੋਵੇਗਾ ਕਿ ਹਾਦਸੇ ਲਈ ਕੌਣ ਜ਼ਿੰਮੇਵਾਰ ਹੈ |
ਪਿਛਲੀ ਖ਼ਬਰ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ 'ਆਪ' ਦੀ ਸਰਕਾਰ ਨੇ ਲਾਇਆ ਲਾਂਬੂ : ਜਿਆਣੀ ਅਗਲੀ ਖ਼ਬਰ ਬਸਤੀ ਨੂਰਸ਼ਾਹ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।