ਅਬੋਹਰ, 29 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਵਰਲਡ ਥੀਏਟਰ ਦਿਹਾੜੇ ਨੂੰ ਸਮਰਪਿਤ ਇਲਾਕੇ ਦੀ ਸਪਰਸ਼ ਥੀਏਟਰ ਸੁਸਾਇਟੀ ਵਲ਼ੋਂ ਮਰਹੂਮ ਪ੍ਰੋ.ਗੌਰਵ ਵਿੱਜ ਦੀ ਯਾਦ ਵਿਚ 2 ਦਿਨਾਂ ਹਾਸਰਸ ਨਾਟਕ ਦੀ ਪੇਸ਼ਕਾਰੀ ਕੀਤੀ ਗਈ | ਮਿਲੀ ਜਾਣਕਾਰੀ ਅਨੁਸਾਰ ਇਲਾਕੇ ਦੇ ਨਾਮਵਰ ਰੰਗਕਰਮੀ ਮਰਹੂਮ ਪ੍ਰੋ.ਗੌਰਵ ਵਿੱਜ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਹਾਸਰਸ ਨਾਟਕ 84,85,86 ਤੇ ਮਰਾਸੀ ਦੀ 2 ਦਿਨਾਂ ਪੇਸ਼ਕਾਰੀ ਅਬੋਹਰ ਦੇ ਡੀ.ਏ.ਵੀ ਕਾਲਜ ਆਡੀਟੋਰੀਅਮ ਵਿਚ ਕੀਤੀ ਗਈ | ਜਿਸ ਵਿਚ ਇਲਾਕੇ ਦੇ ਹੀ ਨਾਮਵਰ ਰੰਗਕਰਮੀਆਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਹ ਨਾਟਕ ਦੇਸ਼ ਭਰ ਵਿਚ ਕਈ ਰੰਗਕਰਮੀ ਸਟੇਜਾਂ ਦਾ ਸ਼ਿੰਗਾਰ ਬਣ ਚੁੱਕਿਆ ਹੈ | ਇਸ ਮੌਕੇ ਅਬੋਹਰ ਹਲਕੇ ਦੇ ਵਿਧਾਇਕ ਸੰਦੀਪ ਜਾਖੜ ਅਤੇ ਨਗਰ ਨਿਗਮ ਮੇਅਰ ਵਿਮਲ ਠੱਠਈ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਮੂਲੀਅਤ ਕੀਤੀ | ਨਾਟਕ ਦੌਰਾਨ ਹਾਜ਼ਰ ਦਰਸ਼ਕਾਂ ਨੇ ਕਲਾਕਾਰਾਂ ਵਲੋਂ ਕੀਤੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ | ਇਸ ਮੌਕੇ ਸੋਨੂੰ ਬੱਬਰ, ਅਸ਼ੀਸ਼ ਮੱਕੜ, ਸਾਹਿਲ ਵਧਵਾ, ਰੂਬੀ ਸ਼ਰਮਾ, ਅਸ਼ੂੰਮਨ ਗਾਂਧੀ, ਨੀਰਜ ਸਚਦੇਵਾ, ਭੁਪਿੰਦਰ ਉਤਰੇਜਾ, ਸੁਰਿੰਦਰ ਗਿਲਹੋਤਰਾ, ਇਨਾਇਤ ਕੌਰ, ਅਮਿੱਤ ਬਤਰਾ, ਵਿਕਾਸ ਸਿੰਗਲਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ |