ਮਾਨਸਾ, 29 ਅਪ੍ਰੈਲ (ਸ.ਰਿ.)- ਵਰਲਡ ਹਿਊਮਨ ਰਾਈਟਸ ਫਾਊਾਡੇਸ਼ਨ ਮਾਨਸਾ ਵਲੋਂ ਵਾਤਾਵਰਨ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਵਾਤਾਵਰਨ ਪ੍ਰੇਮੀ ਸੰਗੀਤ ਸ਼ਰਮਾ ਨੇ ਵਾਤਾਵਰਨ ਸੰਰੱਖਣ ਤੇ ਪਲਾਸਟਿਕ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਜਮੈਣ, ਐਲੋਵੀਰਾ ਅਤੇ ਹੋਰ ਬੂਟੇ ਵੰਡੇ | ਸੰਸਥਾ ਦੇ ਚੇਅਰਮੈਨ ਸੂਰਜ ਕੁਮਾਰ ਛਾਬੜਾ ਤੇ ਪ੍ਰਧਾਨ ਰੋਹਿਤ ਭੰਮਾ ਐਡਵੋਕੇਟ ਨੇ ਫਾਊਾਡੇਸ਼ਨ ਵਲੋਂ ਆਉਣ ਵਾਲੇ ਸਮੇਂ 'ਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਬਾਰੇ ਚਾਨਣਾ ਪਾਇਆ | ਸਕੱਤਰ ਅੰਮਿ੍ਤ ਗੋਇਲ ਅਤੇ ਗੁਰਤੇਜ ਸਿੰਘ ਜਗਰੀ ਨੇ ਵੀ ਸੰਬੋਧਨ ਕੀਤਾ |