16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਦਿਆਲ ਪ੍ਰਤਾਪ ਸਿੰਘ ਰੰਧਾਵਾ ਬਾਰ ਕੌਂਸਲ ਚੰਡੀਗੜ੍ਹ ਦੇ ਮੈਂਬਰ ਬਣੇ

ਅਜੀਤ ਡੈਸਕ 30-04-2026
ਅਬੋਹਰ, 29 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੀਆਂ ਹੋਈਆਂ ਚੋਣਾਂ ਉਪਰੰਤ ਵੋਟਾਂ ਦੀ ਗਿਣਤੀ ਦਾ ਕੰਮ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸੀ | ਜਿਸ ਤਹਿਤ ਅੱਜ ਆਖ਼ਰੀ ਦਿਨ ਹੋਈ ਗਿਣਤੀ ਦੇ ਤਹਿਤ ਦਿਆਲ ਪ੍ਰਤਾਪ ਸਿੰਘ ਰੰਧਾਵਾ ਨੇ ਬਾਜ਼ੀ ਮਾਰਦੇ ਹੋਏ ਬਾਰ ਕੌਂਸਲ ਦੇ ਮੈਂਬਰ ਚੁਣੇ ਗਏ ਹਨ | ਇਸ ਤੋਂ ਪਹਿਲਾਂ ਬਾਰ ਕੌਂਸਲ ਦੇ ਲਈ 17 ਮੈਂਬਰ ਚੁਣੇ ਜਾ ਚੁੱਕੇ ਸਨ ਜਦ ਕਿ ਅੱਜ ਆਖ਼ਰੀ ਦਿਨ ਵੋਟਾਂ ਦੀ ਗਿਣਤੀ ਮੁਕੰਮਲ ਹੁੰਦੇ ਹੀ ਦਿਆਲ ਪ੍ਰਤਾਪ ਸਿੰਘ ਰੰਧਾਵਾ ਵੀ ਬਾਰ ਕੌਂਸਲ ਦੇ ਮੈਂਬਰ ਚੁਣੇ ਗਏ ਹਨ | ਇਸ ਦੇ ਨਾਲ ਹੀ 5 ਮਹਿਲਾ ਮੈਂਬਰ ਵੀ ਬਾਰ ਕੌਂਸਲ ਦੀ 25 ਮੈਂਬਰੀ ਕਾਰਜਕਾਰਨੀ ਦੇ ਲਈ ਚੁਣੇ ਗਏ ਹਨ | ਜਿਸ ਵਿਚੋਂ 23 ਉਮੀਦਵਾਰ ਵੋਟਾਂ ਰਾਹੀਂ ਚੁਣ ਕੇ ਆਏ ਹਨ ਜਦ ਕਿ 2 ਮਹਿਲਾ ਮੈਂਬਰ ਨਾਮਜ਼ਦ ਕੀਤੇ ਜਾਣਗੇ | ਇਸ ਉਪਰੰਤ ਚੇਅਰਮੈਨ, ਸੈਕਟਰੀ ਅਤੇ ਹੋਰ ਅਹੁਦਿਆਂ ਦੇ ਲਈ ਉਕਤ 25 ਮੈਂਬਰਾਂ ਦੇ ਵਿਚੋਂ ਚੋਣ ਕੀਤੀ ਜਾਵੇਗੀ | ਅੱਜ ਵੋਟਾਂ ਦੀ ਗਿਣਤੀ ਦੇ ਆਖ਼ਰੀ ਦਿਨ ਦਿਆਲ ਪ੍ਰਤਾਪ ਸਿੰਘ ਰੰਧਾਵਾ ਦੇ ਮੈਂਬਰ ਚੁਣੇ ਜਾਣ 'ਤੇ ਉਨ੍ਹਾਂ ਦੇ ਸਮਰਥਕਾਂ ਵਿਚ ਭਾਰੀ ਖ਼ੁਸ਼ੀ ਦੇਖਣ ਨੂੰ ਮਿਲੀ | ਰੰਧਾਵਾ ਦੀ ਸ਼ਾਨਦਾਰ ਜਿੱਤ 'ਤੇ ਰਾਹੁਲ ਸੁਮਾਨੀ, ਐਡਵੋਕੇਟ ਇੰਦਰਜੀਤ ਸਿੰਘ ਬਜਾਜ, ਐਡਵੋਕੇਟ ਹਰਪ੍ਰੀਤ ਸਿੰਘ ਐਡਵੋਕੇਟ ਅਮਿੱਤ ਅਸੀਜਾ ਬਾਵਾ, ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ, ਐਡਵੋਕੇਟ ਗੌਤਮ ਕਪੂਰ, ਐਡਵੋਕੇਟ ਪ੍ਰਭਜੋਤ ਸਿੰਘ ਕਾਲੜਾ, ਐਡਵੋਕੇਟ ਦਵਿੰਦਰ ਸਿੰਘ ਸੰਧੂ, ਐਡਵੋਕੇਟ ਹਰਮਹਿੰਦਰ ਪਾਲ ਸਿੰਘ ਬਜਾਜ ਆਦਿ ਵਕੀਲਾਂ ਨੇ ਦਿਆਲ ਪ੍ਰਤਾਪ ਸਿੰਘ ਰੰਧਾਵਾ ਨੂੰ ਬਾਰ ਕੌਂਸਲ ਦਾ ਮੈਂਬਰ ਚੁਣੇ ਜਾਣ 'ਤੇ ਮੁਬਾਰਕਬਾਦ ਦਿੱਤੀ ਅਤੇ ਉਮੀਦ ਜ਼ਾਹਿਰ ਕੀਤੀ ਕਿ ਉਹ ਬਾਰ ਕੌਂਸਲ ਵਿਚ ਵਕੀਲਾਂ ਦੀ ਯੋਗ ਅਤੇ ਬਿਹਤਰ ਨੁਮਾਇੰਦਗੀ ਕਰਨਗੇ |
ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਕੋਰਟ ਮੈਰਿਜ ਨੂੰ ਲੈ ਕੇ ਥਾਣੇ ਦੇ ਬਾਹਰ ਹੰਗਾਮਾ, ਅੱਧੀ ਰਾਤ ਨੂੰ ਭਿੜੀਆਂ ਦੋਵੇਂ ਧਿਰਾਂ ਲੜਕੀ ਦੇ ਪਰਿ... ਅਗਲੀ ਖ਼ਬਰ ਅਨੰਦ ਨਗਰੀ ਅਤੇ ਨਾਨਕ ਨਗਰੀ ਦੇ ਲੋਕਾਂ ਦਾ ਫੁੱਟਿਆ ਗੁੱਸਾ, ਸੀਵਰੇਜ ਸਮੱਸਿਆ 'ਤੇ ਨਗਰ ਨਿਗਮ ਨੂੰ ਦਿੱਤੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।