ਮੰਡੀ ਅਰਨੀਵਾਲਾ, 30 ਅਪ੍ਰੈਲ (ਨਿਸ਼ਾਨ ਸਿੰਘ ਮੋਹਲ਼ਾ)-ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਯਤਨਾਂ ਸਦਕਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਜ਼ੋਨ ਇੰਚਾਰਜ ਬਲਰਾਜ ਸਿੰਘ ਹੈਪੀ ਸੰਧੂ ਜੌੜਕੀ ਵਲੋਂ ਪਿੰਡ ਸਿੰਘਪੁਰਾ ਦੀ ਪੰਚਾਇਤ ਨੂੰ ਰੰਗਲਾ ਪੰਜਾਬ ਤਹਿਤ ਗਰਾਂਟ ਪਾਰਟੀ ਦਫ਼ਤਰ ਵਿਚ ਦਿੱਤੀ ਗਈ | ਹੈਪੀ ਸੰਧੂ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਉੱਪਰ ਇਹ ਰਾਸ਼ੀ ਖ਼ਰਚ ਕੀਤੀ ਜਾਵੇਗੀ ਇਸੇ ਤਰ੍ਹਾਂ ਹਲਕਾ ਵਿਧਾਇਕ ਵਲੋਂ ਪਿੰਡਾਂ ਦੇ ਵਿਕਾਸ ਲਈ ਵੱਧ ਤੋਂ ਵੱਧ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਨੇ ਕਿਹਾ ਕਿ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਅਗਵਾਈ ਵਿਚ ਬਲਾਕ ਅਰਨੀਵਾਲਾ ਦੇ ਪਿੰਡਾਂ ਨੂੰ ਸੜਕਾਂ, ਸਕੂਲ ਅਤੇ ਹੋਰ ਜਨਤਕ ਸੇਵਾਵਾਂ ਦੀਆਂ ਸਕੀਮਾਂ ਦੇ ਲਾਭ ਮਿਲੇ ਹਨ | ਇਸ ਮੌਕੇ ਪਿੰਡ ਦੇ ਸਰਪੰਚ ਮੰਗਤ ਰਾਮ, ਭੰਵਰ ਲਾਲ ਬਲਾਕ ਪ੍ਰਧਾਨ, ਰਾਜਾ ਰਾਮ ਵਾਈਸ ਚੇਅਰਮੈਨ ਬਲਾਕ ਸੰਮਤੀ, ਹੈਪੀ ਵਾਂਦਰ, ਸੰਦੀਪ ਕੰਬੋਜ ਚਿਮਨੇ ਵਾਲਾ,ਜਸ਼ਨ ਚੀਮਾ ਹਰਪ੍ਰੀਤ ਸੰਧੂ ਅਤੇ ਹੋਰ ਵੀ ਹਾਜ਼ਰ ਸਨ |