07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਅਕਾਲੀ ਦਲ ਵਲੋਂ ਬਿਜਲੀ ਕੱਟਾਂ ਦੇ ਵਿਰੋਧ 'ਚ ਬਿਜਲੀ ਬੋਰਡ ਦਫ਼ਤਰ ਬਾਹਰ ਧਰਨਾ

ਅਜੀਤ ਡੈਸਕ 01-05-2026
ਅਬੋਹਰ, 30 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਭਰ ਵਿਚ ਲਗਾਏ ਜਾ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ | ਇਸ ਲੜੀ ਤਹਿਤ ਵਿਧਾਨ ਸਭਾ ਹਲਕਾ ਅਬੋਹਰ ਅਤੇ ਬੱਲੂਆਣਾ ਦੇ ਸਮੂਹ ਅਕਾਲੀ ਵਰਕਰਾਂ ਨੇ ਹਲਕਾ ਇੰਚਾਰਜ ਹਰਬਿੰਦਰ ਸਿੰਘ ਹੈਰੀ ਸੰਧੂ ਅਤੇ ਵਿਨੋਦ ਮੇਘਵਾਲ ਦੀ ਅਗਵਾਈ ਹੇਠ ਅਬੋਹਰ ਦੇ ਬਿਜਲੀ ਬੋਰਡ ਨੰਬਰ 2 ਦਫ਼ਤਰ ਬਾਹਰ ਧਰਨਾ ਲਗਾਉਂਦੇ ਹੋਏ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਸੰਬੋਧਨ ਕਰਦੇ ਹੋਏ ਹਰਬਿੰਦਰ ਸਿੰਘ ਹੈਰੀ ਸੰਧੂ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਬਿਜਲੀ ਪੈਦਾ ਕਰਨ ਵਾਲਾ ਸਰਪਲੱਸ ਸੂਬਾ ਸੀ ਜਦ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਬਰਬਾਦੀ ਦੇ ਵੱਲ ਤੋਰ ਦਿੱਤਾ ਹੈ ਅਤੇ ਸਰਕਾਰ ਤੋਂ ਬਿਜਲੀ ਦੀ ਮੰਗ ਵੀ ਪੂਰੀ ਨਹੀਂ ਹੋ ਰਹੀ | ਜਿਸ ਕਾਰਨ ਇੰਡਸਟਰੀ, ਵਪਾਰੀ ਤੋਂ ਇਲਾਵਾ ਕਿਸਾਨ ਵੀ ਡਾਢੇ ਪਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਵਿਚ ਵੀ ਲੋਕਾਂ ਨੂੰ ਦਿਨ ਅਤੇ ਰਾਤ ਸਮੇਂ ਵੱਡੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਰੀ ਗਰਮੀ ਦੇ ਦਿਨਾਂ ਵਿਚ ਲੋਕਾਂ ਦਾ ਬਿਨਾਂ ਬਿਜਲੀ ਤੋਂ ਜੀਣਾ ਬੇਹਾਲ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਜਲਦੀ ਬਿਜਲੀ ਦੀ ਮੰਗ ਪੂਰੀ ਨਾ ਕੀਤੀ ਤਾਂ ਪਾਰਟੀ ਹੋਰ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੌਰ ਸਿੰਘ ਬਹਾਵਵਾਲਾ, ਸੀਨੀਅਰ ਟਕਸਾਲੀ ਅਕਾਲੀ ਆਗੂ ਜਥੇਦਾਰ ਗੁਰਲਾਲ ਸਿੰਘ ਦਾਨੇਵਾਲੀਆ, ਰਜਿੰਦਰ ਪਾਲ ਸਿੰਘ ਬਰਾੜ ਦੌਲਤਪੁਰਾ, ਜਥੇਦਾਰ ਗੁਰਬੰਤਾ ਸਿੰਘ ਦਲਮੀਰ ਖੇੜਾ, ਸਰਕਲ ਪ੍ਰਧਾਨ ਅਜੀਤ ਪਾਲ ਸਿੰਘ ਰਿੰਕੂ, ਹਰਚਰਨ ਸਿੰਘ ਪੱਪੂ, ਹਰਪਾਲ ਸਿੰਘ ਸੰਧੂ, ਪਟੇਲ ਘੁਲਾ, ਸਾਹਿਲ ਛਾਬੜਾ, ਛਿੰਦਰਪਾਲ ਸਿੰਘ ਦਾਨੇਵਾਲੀਆ, ਸੁਖਜਿੰਦਰ ਸਿੰਘ ਸੁੱਖਾ, ਰਜਿੰਦਰ ਪਾਲ ਸਿੰਘ ਬਰਾੜ ਚੰਨਣ ਖੇੜਾ, ਜਥੇਦਾਰ ਗੁਰਦੀਪ ਸਿੰਘ ਨੰਬਰਦਾਰ, ਸੁਨੀਲ ਹਾਂਡਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਸਿੰਘਪੁਰਾ ਦੀ ਪੰਚਾਇਤ ਨੂੰ ਰੰਗਲਾ ਪੰਜਾਬ ਦੀ ਗਰਾਂਟ ਮਿਲੀ ਅਗਲੀ ਖ਼ਬਰ ਤਹਿਸੀਲ ਕੰਪਲੈਕਸ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਵਲੋਂ ਬਿਜਲੀ ਕੱਟਾਂ ਦੇ ਵਿਰੋਧ 'ਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਵੱਖ-ਵੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।