03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਰਦਮਸ਼ੁਮਾਰੀ ਦੇਸ਼ ਦੀ ਤਰੱਕੀ ਦਾ ਮਜ਼ਬੂਤ ਆਧਾਰ-ਐਡਵੋਕੇਟ ਹਰਪ੍ਰੀਤ ਸਿੰਘ

ਅਜੀਤ ਡੈਸਕ 02-05-2026
ਅਬੋਹਰ 'ਚ ਮਰਦਮਸ਼ੁਮਾਰੀ ਮੁਹਿੰਮ ਦੀ ਸ਼ੁਰੂਆਤ
ਅਬੋਹਰ, 1 ਮਈ (ਵਿਵੇਕ ਹੂੜੀਆ)-ਭਾਰਤ ਵਿਚ ਸਾਲ 2011 ਤੋਂ ਬਾਅਦ ਲੰਬੇ ਸਮੇਂ ਪਿੱਛੋਂ 2027 ਦੀ ਮਰਦਮਸ਼ੁਮਾਰੀ ਪ੍ਰਕਿਰਿਆ ਦਾ ਮੁੜ ਆਗਾਜ਼ ਹੋਣਾ ਇਕ ਅਹਿਮ ਕਦਮ ਹੈ¢ ਇਸ ਵਾਰ ਮਰਦਮਸ਼ੁਮਾਰੀ ਨੂੰ ਡਿਜੀਟਲ ਰੂਪ ਦਿੰਦੇ ਹੋਏ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ, ਤਾਂ ਜੋ ਇਹ ਪ੍ਰਕਿਰਿਆ ਵਧੇਰੇ ਪਾਰਦਰਸ਼ੀ ਅਤੇ ਤੇਜ਼ ਹੋ ਸਕੇ¢ ਪੰਜਾਬ ਵਿਚ ਇਸ ਮੁਹਿੰਮ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੇ ਜੱਦੀ ਪਿੰਡ ਸਤÏਜ ਤੋਂ ਕੀਤੀ ਗਈ ਹੈ¢ ਇਸੇ ਲੜੀ ਤਹਿਤ ਅਬੋਹਰ ਸ਼ਹਿਰ ਵਿਚ ਵੀ ਕੇਂਦਰ ਸਰਕਾਰ ਦੀ ਟੀਮ ਵਲੋਂ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ¢ ਟੀਮ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪ੍ਰਸਿੱਧ ਵਕੀਲ ਐਡਵੋਕੇਟ ਹਰਪ੍ਰੀਤ ਸਿੰਘ ਦੇ ਨਿਵਾਸ 'ਤੇ ਪਹੁੰਚ ਕੇ ਮਰਦਮਸ਼ੁਮਾਰੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ¢ ਇਸ ਮÏਕੇ ਐਡਵੋਕੇਟ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਰਦਮਸ਼ੁਮਾਰੀ ਕੇਵਲ ਅੰਕੜਿਆਂ ਦਾ ਸੰਗ੍ਰਹਿ ਨਹੀਂ ਹੈ, ਸਗੋਂ ਇਹ ਦੇਸ਼ ਦੀਆਂ ਯੋਜਨਾਵਾਂ, ਵਿਕਾਸ ਅਤੇ ਸਾਧਨਾਂ ਦੀ ਸਹੀ ਵੰਡ ਦਾ ਆਧਾਰ ਹੈ¢ ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰ ਨੂੰ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਬੁਨਿਆਦੀ ਢਾਂਚੇ ਨਾਲ ਜੁੜੀਆਂ ਨੀਤੀਆਂ ਬਣਾਉਣ ਵਿਚ ਸਹੀ ਦਿਸ਼ਾ ਮਿਲਦੀ ਹੈ¢
ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਡਿਜੀਟਲ ਪਹਿਲਕਦਮੀ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ¢
ਪਿਛਲੀ ਖ਼ਬਰ ਨÏਜਵਾਨ ਨੂੰ ਘੇਰ ਕੇ ਜਾਨੋਂ ਮਾਰਨ ਦੀ ਧਮਕੀ ਦੇਣ ਤੇ ਨਕਦੀ ਖੋਹਣ ਵਾਲੇ ਦੋ ਮੁਲਜ਼ਮ ਗਿ੍ਫ਼ਤਾਰ ਅਗਲੀ ਖ਼ਬਰ ਫ਼ਾਜ਼ਿਲਕਾ ਦੀਆਂ ਮੰਡੀਆਂ 'ਚ ਟਰੈਕਟਰ ਟਰਾਲੀਆਂ ਲਗਾਉਣ ਦੇ ਬਾਵਜੂਦ ਵੀ ਲਿਫ਼ਟਿੰਗ ਦੇ ਕੰਮ 'ਚ ਨਹੀਂ ਹੋਇਆ ਕੋਈ ਸੁਧਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।