26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਅਬੋਹਰ 'ਚ ਨਸ਼ਾ ਵਿਰੋਧੀ ਜਾਗਰੂਕਤਾ ਰਿਕਸ਼ੇ ਰਵਾਨਾ-ਅਰੁਣ ਨਾਰੰਗ ਨੇ ਦਿਖਾਈ ਹਰੀ ਝੰਡੀ

ਅਜੀਤ ਡੈਸਕ 09-05-2026
ਅਬੋਹਰ, 8 ਮਈ (ਵਿਵੇਕ ਹੂੜੀਆ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ 'ਨਸ਼ਾ ਵਿਰੋਧੀ ਮੁਹਿੰਮ ਫ਼ੇਜ਼2' ਤਹਿਤ ਅਬੋਹਰ ਵਿਚ ਇਕ ਨਿਵੇਕਲੀ ਪਹਿਲ ਕੀਤੀ ਗਈ ਹੈ | ਇਸ ਤਹਿਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਆਪਣੇ ਦਫ਼ਤਰ ਤੋਂ ਦੋ ਵਿਸ਼ੇਸ਼ ਜਾਗਰੂਕਤਾ ਈ-ਰਿਕਸ਼ਿਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਨਾਇਬ ਤਹਿਸੀਲਦਾਰ ਅਵਿਨਾਸ਼ ਚੰਦਰ, ਵਾਈਸ ਕੋਆਰਡੀਨੇਟਰ ਅਸ਼ੋਕ ਗਰਗ, ਬੀਰਬਲ ਕੰਬੋਜ ਅਤੇ ਫ਼ੀਲਡ ਅਫ਼ਸਰ ਆਕਾਸ਼ ਸਲੂਜਾ ਵੀ ਮੌਜੂਦ ਸਨ | ਅਰੁਣ ਨਾਰੰਗ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਸੋਚ ਸਿਰਫ਼ ਨਸ਼ਾ ਤਸਕਰਾਂ 'ਤੇ ਕਾਰਵਾਈ ਕਰਨ ਤੱਕ ਸੀਮਤ ਨਹੀਂ ਹੈ, ਸਗੋਂ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਵੀ ਇਸ ਦਾ ਮੁੱਖ ਮਕਸਦ ਹੈ | ਇਹ ਜਾਗਰੂਕਤਾ ਰਿਕਸ਼ੇ ਸ਼ਹਿਰ ਦੇ ਸਾਰੇ 50 ਵਾਰਡਾਂ ਅਤੇ ਅਬੋਹਰ ਵਿਧਾਨ ਸਭਾ ਹਲਕੇ ਦੀਆਂ 40 ਪੰਚਾਇਤਾਂ ਤੱਕ ਪਹੁੰਚ ਕਰਨਗੇ | ਇਨ੍ਹਾਂ ਰਿਕਸ਼ਿਆਂ ਦੀ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ 'ਤੇ ਸ਼ਿਕਾਇਤ ਬਾਕਸ ਲਗਾਏ ਗਏ ਹਨ, ਜਿਸ ਵਿਚ ਲੋਕ ਆਪਣੇ ਆਲੇ-ਦੁਆਲੇ ਹੁੰਦੀ ਨਸ਼ਾ ਤਸਕਰੀ ਜਾਂ ਕਿਸੇ ਨਸ਼ਾ ਪੀੜਤ ਦੇ ਇਲਾਜ ਸਬੰਧੀ ਜਾਣਕਾਰੀ ਗੁਪਤ ਰੂਪ ਵਿਚ ਪੱਤਰ ਲਿਖ ਕੇ ਦੇ ਸਕਣਗੇ | ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਸ਼ਿਕਾਇਤਕਰਤਾ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ | ਮੁਹਿੰਮ ਦੇ ਪਹਿਲੇ ਦਿਨ ਇਹ ਰਿਕਸ਼ੇ ਪਿੰਡ ਖੂਈਆਂ ਸਰਵਰ, ਤੇਲੂਪੁਰਾ, ਹਰੀਪੁਰਾ, ਪੰਜਕੋਸੀ ਅਤੇ ਕਿੱਲਿ੍ਹਆਂਵਾਲੀ ਸਮੇਤ ਕਈ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰਨਗੇ | ਪੰਜਾਬ ਪੁਲਿਸ ਵੱਲੋਂ ਵੀ ਨਸ਼ਿਆਂ ਖ਼ਿਲਾਫ਼ 'ਜ਼ੀਰੋ ਟਾਲਰੈਂਸ' ਨੀਤੀ ਤਹਿਤ ਸਖ਼ਤ ਕਾਰਵਾਈ ਲਗਾਤਾਰ ਜਾਰੀ ਹੈ |
ਪਿਛਲੀ ਖ਼ਬਰ ਮਾਂ ਦਿਵਸ ਮੌਕੇ ਕਬੂਲਸ਼ਾਹ ਖੁੱਬਣ ਸਕੂਲ 'ਚ ਮਾਵਾਂ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਵਿਧਾਇਕ ਗੋਲਡੀ ਕੰਬੋਜ ਨੇ ਸ਼ਹਿਰ 'ਚ ਇੰਟਰਲਾਕਿੰਗ ਗਲੀ 'ਤੇ ਸੜਕ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।