24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਰਵ ਹਿਤਕਾਰੀ ਵਿੱਦਿਆ ਮੰਦਿਰ ਵਿਖੇ ਮਾਂ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ

ਅਜੀਤ ਡੈਸਕ 10-05-2026
ਫ਼ਾਜ਼ਿਲਕਾ, 9 ਮਈ (ਦਵਿੰਦਰ ਪਾਲ ਸਿੰਘ)-ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ 'ਮਾਂ ਦਿਵਸ' ਬੜੇ ਹੀ ਉਤਸ਼ਾਹ ਅਤੇ ਹਰਸ਼ੋ-ਉੱਲਾਸ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਮਾਂ ਭਾਰਤੀ ਦੇ ਚਰਨਾਂ 'ਚ ਜੋਤੀ ਪ੍ਰਚੰਡ ਕਰਕੇ ਕੀਤੀ ਗਈ | ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਮਾਂ ਦੀ ਮਮਤਾ ਅਤੇ ਕੁਰਬਾਨੀ ਨੂੰ ਨਮਨ ਕੀਤਾ | ਸਮਾਗਮ ਦੌਰਾਨ ਨੌਵੀਂ ਜਮਾਤ ਦੀ ਵਿਦਿਆਰਥਣ ਆਯੁਸ਼ੀ ਅਤੇ ਦਸਵੀਂ ਦੀ ਨੈਂਸੀ ਨੇ ਮਾਂ ਦੇ ਸਤਿਕਾਰ ਵਿਚ ਆਪਣੇ ਵਿਚਾਰ ਸਾਂਝੇ ਕੀਤੇ | ਦਸਵੀਂ ਜਮਾਤ ਦੀ ਵਿਦਿਆਰਥਣ ਕੋਮਲ ਨੇ ਆਪਣੀ ਸੁਰੀਲੀ ਆਵਾਜ਼ ਵਿਚ ਗੀਤ ਗਾ ਕੇ ਸਭ ਨੂੰ ਭਾਵੁਕ ਕਰ ਦਿੱਤਾ | ਇਸੇ ਤਰ੍ਹਾਂ ਦਸਵੀਂ ਦੇ ਹੀ ਵਿਦਿਆਰਥੀ ਯੁਵਰਾਜ ਨੇ ਗੀਤ ਰਾਹੀਂ ਮਾਂ ਪ੍ਰਤੀ ਸ਼ਰਧਾ ਪ੍ਰਗਟਾਈ | ਸੱਤਵੀਂ ਜਮਾਤ ਦੀ ਹੇਜ਼ਲ ਅਤੇ ਦੂਜੀ ਜਮਾਤ ਦੀ ਨੰਨ੍ਹੀ ਬੱਚੀ ਇਨਾਇਤ ਨੇ ਆਪਣੀਆਂ ਕਵਿਤਾਵਾਂ ਨਾਲ ਖ਼ੂਬ ਤਾਲੀਆਂ ਬਟੋਰੀਆਂ | ਦੂਜੀ ਤੋਂ ਚੌਥੀ ਜਮਾਤ ਦੇ ਬੱਚਿਆਂ ਨੇ ਸਮੂਹਿਕ ਨਾਚ ਪੇਸ਼ ਕਰਕੇ ਸਮਾਗਮ ਵਿਚ ਰੰਗ ਬੰਨ੍ਹ ਦਿੱਤਾ | ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਮਧੂ ਸ਼ਰਮਾ ਨੇ ਬੱਚਿਆਂ ਨੂੰ ਜੀਵਨ ਵਿਚ ਮਾਂ ਦੀ ਅਹਿਮੀਅਤ ਅਤੇ ਉਸ ਦੇ ਤਿਆਗ ਬਾਰੇ ਦੱਸਦਿਆਂ, ਹਮੇਸ਼ਾ ਮਾਪਿਆਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦਾ ਕਹਿਣਾ ਮੰਨਣ ਦੀ ਸਹੁੰ ਚੁਕਵਾਈ | ਸਮਾਗਮ ਦੇ ਨਾਲ-ਨਾਲ ਸਕੂਲ ਵਿਚ ਪੀ.ਟੀ.ਐੱਮ.ਦਾ ਵੀ ਆਯੋਜਨ ਕੀਤਾ ਗਿਆ, ਜਿਸ ਦੌਰਾਨ ਬੱਚੇ ਆਪਣੇ ਹੱਥਾਂ ਨਾਲ ਬਣਾਏ ਹੋਏ ਸੁੰਦਰ ਕਰਾਊਨ, ਪੇਂਟਿੰਗਾਂ ਅਤੇ ਹੋਰ ਉਪਹਾਰ ਲੈ ਕੇ ਆਏ ਅਤੇ ਆਪਣੀਆਂ ਮਾਤਾਵਾਂ ਨੂੰ ਭੇਟ ਕੀਤੇ | ਬੱਚਿਆਂ ਦੀ ਇਸ ਸਿਰਜਣਾਤਮਿਕਤਾ ਨੂੰ ਦੇਖ ਕੇ ਮਾਵਾਂ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਆ ਗਏ | ਪਿ੍ੰਸੀਪਲ ਅਤੇ ਪ੍ਰਬੰਧਕੀ ਕਮੇਟੀ ਨੇ ਸਮੂਹ ਬੱਚਿਆਂ ਅਤੇ ਮਾਪਿਆਂ ਨੂੰ ਮਾਂ ਦਿਵਸ ਦੀ ਵਧਾਈ ਦਿੱਤੀ |
ਪਿਛਲੀ ਖ਼ਬਰ ਭੇਦਭਰੀ ਹਾਲਤ ਵਿਚ ਵਿਅਕਤੀ ਦੀ ਮੌਤ ਅਗਲੀ ਖ਼ਬਰ ਦਿੱਲੀ ਪਬਲਿਕ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਮਾਂ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।