03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬੈਂਕਾਂ 'ਚੋਂ ਘੱਟ ਨਕਦੀ ਮਿਲਣ ਕਾਰਨ ਖਾਤਾ ਧਾਰਕ ਪੇ੍ਰਸ਼ਾਨ

ਅਜੀਤ ਡੈਸਕ 11-05-2026
ਮੁੱਦਕੀ, 10 ਮਈ (ਭਾਰਤ ਭੂਸ਼ਨ ਅਗਰਵਾਲ)- ਬੈਂਕਾਂ 'ਚੋਂ ਨਕਦੀ ਘੱਟ ਮਿਲਣ ਕਾਰਨ ਖਾਤਾ ਧਾਰਕ ਵੱਡੀ ਪੇ੍ਰਸ਼ਾਨੀ ਦੇ ਆਲਮ 'ਚ ਹਨ | ਇਸ ਸਬੰਧੀ ਖਾਤਾ ਧਾਰਕਾਂ ਨੇ ਦੱਸਿਆ ਕਿ ਉਹ ਆਪਣੇ ਖਾਤਿਆਂ 'ਚੋਂ ਵੱਡੀ ਰਕਮ ਕਢਵਾਉਣ ਲਈ ਬੈਂਕ ਆਏ ਸਨ, ਪਰ ਬੈਂਕ ਵਲੋਂ ਸਿਰਫ਼ 50 ਹਜ਼ਾਰ ਰੁਪਏ ਹੀ ਜਾਰੀ ਕਰਨ ਦੀ ਗੱਲ ਕਹੀ ਜਾ ਰਹੀ ਹੈ | ਖਾਤਾ ਧਾਰਕ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਆੜ੍ਹਤੀਆਂ ਅਤੇ ਹੋਰ ਥਾਵਾਂ ਤੋਂ ਜੋ ਕਰਜ਼ੇ ਲਏ ਗਏ ਹਨ, ਉਹ ਵੀ ਵਾਪਸ ਕਰਨੇ ਹਨ | ਇਸ ਤੋਂ ਇਲਾਵਾ ਬੱਚਿਆਂ ਦੀਆਂ ਸਕੂਲੀ ਅਤੇ ਕਾਲਜ ਫ਼ੀਸਾਂ, ਘਰੇਲੂ ਖ਼ਰਚੇ ਅਤੇ ਅਗਲੀ ਫ਼ਸਲ ਦੀ ਤਿਆਰੀ ਲਈ ਖਾਦ, ਬੀਜ ਅਤੇ ਡੀਜ਼ਲ ਦੀ ਖ਼ਰੀਦ ਵੀ ਇਸੇ ਰਕਮ ਨਾਲ ਕਰਨੀ ਹੈ, ਪਰ ਬੈਂਕ ਵਲੋਂ ਪੂਰੀ ਰਕਮ ਨਾ ਦੇਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਹਿਲਾਂ ਵੀ ਕੈਸ਼ ਰੁਪਏ ਲੈਣ ਲਈ ਉਨ੍ਹਾਂ ਨੂੰ ਕਾਫ਼ੀ ਚੱਕਰ ਲਗਾਉਣੇ ਪੈਂਦੇ ਹਨ | ਜਿਸ ਕਾਰਨ ਉਨ੍ਹਾਂ 'ਚ ਨਾਰਾਜ਼ਗੀ ਵੱਧ ਰਹੀ ਹੈ | ਫ਼ਿਲਹਾਲ, ਖਾਤਾ ਧਾਰਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਬੈਂਕ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕਰੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ ਪੂਰੀ ਰਕਮ ਉਪਲਬਧ ਕਰਵਾਈ ਜਾਵੇ |
ਪਿਛਲੀ ਖ਼ਬਰ ਮੁੱਖ ਮੰਤਰੀ ਪੰਜਾਬ ਦੀ ਲੋਕ ਮਿਲਣੀਆਂ ਸਿਰਫ਼ ਲੋਕ ਵਿਖਾਵਾ-ਪੰਜਾਬ ਪ੍ਰਧਾਨ ਸੁਖਬੀਰ ਸਿੰਘ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।