03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਫ਼ਿਰੋਜ਼ਪੁਰ ਸ਼ਹਿਰੀ ਦੇ ਮੈਂਬਰਾਂ ਦੀ ਹੋਈ ਮਹੀਨੇਵਾਰ ਮੀਟਿੰਗ

ਅਜੀਤ ਡੈਸਕ 11-05-2026

ਫ਼ਿਰੋਜ਼ਪੁਰ, 10 ਮਈ (ਕੁਲਬੀਰ ਸਿੰਘ ਸੋਢੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰ 295 ਦੇ ਬਲਾਕ ਫ਼ਿਰੋਜ਼ਪੁਰ ਸ਼ਹਿਰੀ ਦੀ ਮਹੀਨੇ ਵਾਰ ਮੀਟਿੰਗ ਪ੍ਰਧਾਨ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਵਾਈਸ ਪ੍ਰਧਾਨ ਵਰਜਿੰਦਰ ਸਿੰਘ ਧੌਲਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਦੌਰਾਨ ਪ੍ਰੈਕਟੀਸ਼ਨਰ ਨੂੰ ਪ੍ਰੈਕਟਿਸ ਕਰਦੇ ਹੋਏ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਪ੍ਰਧਾਨ ਭਜਨ ਸਿੰਘ ਗਿੱਲ, ਚੇਅਰਮੈਨ ਗੁਰਦੇਵ ਸਿੰਘ ਥਿੰਦ, ਰਣਜੀਤ ਸਿੰਘ ਅਤੇ ਮੁੱਖ ਸਲਾਹਕਾਰ ਹਰਬੀਰ ਸੋਹਲ ਆਦਿ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਗਰੂਰ ਵਿਖੇ ਪਿਛਲੇ ਦਿਨੀ ਸੰਕੇਤਕ ਰੈਲੀ ਕੱਢੀ ਗਈ ਸੀ | ਜਿਸ ਦੌਰਾਨ ਸਰਕਾਰ ਵਲੋਂ ਵਾਅਦਾ ਕੀਤਾ ਗਿਆ ਕਿ ਪਿੰਡਾਂ ਵਿਚ ਕੰਮ ਕਰਦੇ ਪ੍ਰੈਕਟੀਸ਼ਨਰਾਂ ਨੂੰ ਹੈਲਥ ਪ੍ਰੋਵਾਈਡਰ ਵਜੋਂ ਮਾਨਤਾ ਦੇ ਕੇ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ, ਜੋ ਵਾਅਦਾ ਅੱਜ ਤੱਕ ਪੂਰਾ ਨਾ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਜੇਕਰ ਜਲਦ ਮੰਗਾਂ ਦੀ ਪੂਰਤੀ ਨਾ ਹੋਈ ਤਾਂ ਇਸ ਤੋਂ ਵੀ ਵੱਡੇ ਪੱਧਰ ਦੀ ਰੈਲੀ ਚੰਡੀਗੜ੍ਹ ਵਿਖੇ ਕੱਢੀ ਜਾਵੇਗੀ | ਉਨ੍ਹਾਂ ਸੰਗਰੂਰ ਰੈਲੀ ਦੀ ਸਫਲਤਾ ਲਈ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ | ਮੀਟਿੰਗ ਵਿਚ ਬਲਾਕ ਵਾਈਸ ਪ੍ਰਧਾਨ ਗੁਲਾਬ ਸਿੰਘ, ਕੈਸ਼ੀਅਰ ਸੰਜੀਵ ਪਾਸੀ, ਜੁਆਇੰਟ ਕੈਸ਼ੀਅਰ ਬਲਜੀਤ ਸਿੰਘ, ਸੁਖਵੰਤ ਸਿੰਘ, ਗੁਰਦੀਪ ਸਿੰਘ, ਹਰਪਾਲ ਸਿੰਘ ਭੁੱਲਰ ਅਤੇ ਅੰਮਿ੍ਤ ਸਿੰਘ ਸ਼ਾਮਲ ਹੋਏ |

ਪਿਛਲੀ ਖ਼ਬਰ ਜ਼ਮੀਨੀ ਵਿਵਾਦ ਕਾਰਨ ਲੜਾਈ ਝਗੜਾ ਕਰਨ ਵਾਲੇ 4 ਵਿਅਕਤੀਆਂ 'ਤੇ ਪਰਚਾ ਦਰਜ ਅਗਲੀ ਖ਼ਬਰ ਲੈਕਚਰਾਰ ਸੁਖਵਿੰਦਰ ਸਿੰਘ ਹੋਏ ਸੇਵਾ ਮੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।