02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

10ਵੀਂ ਦੇ ਨਤੀਜੇ 'ਚ ਫ਼ਾਜ਼ਿਲਕਾ ਜ਼ਿਲ੍ਹੇ ਦੇ 10 ਵਿਦਿਆਰਥੀਆਂ ਨੇ ਮੈਰਿਟ ਸੂਚੀ 'ਚ ਬਣਾਈ ਜਗ੍ਹਾ

ਅਜੀਤ ਡੈਸਕ 12-05-2026

• ਪੰਜਾਬ ਭਰ 'ਚੋਂ ਸਿੱਖਿਆ ਖੇਤਰ 'ਚ 17ਵਾਂ ਸਥਾਨ ਪ੍ਰਾਪਤ ਕੀਤਾ
•ਸਾਰੇ ਵਿਦਿਆਰਥੀ ਅਬੋਹਰ ਤਹਿਸੀਲ ਨਾਲ ਸੰਬੰਧਿਤ
ਫ਼ਾਜ਼ਿਲਕਾ ਅਤੇ ਜਲਾਲਾਬਾਦ ਤਹਿਸੀਲਾਂ 'ਚੋਂ ਕੋਈ ਵੀ ਵਿਦਿਆਰਥੀ ਮੈਰਿਟ ਸੂਚੀ 'ਚ ਬਾਜ਼ੀ ਨਹੀਂ ਮਾਰ ਸਕਿਆ
ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਫ਼ਾਜ਼ਿਲਕਾ ਜ਼ਿਲ੍ਹੇ 'ਚੋਂ ਅਬੋਹਰ ਤਹਿਸੀਲ ਦੇ ਵਿਦਿਆਰਥੀਆਂ ਨੇ ਬਾਜ਼ੀ ਮਾਰੀ ਹੈ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੀ ਮੈਰਿਟ ਸੂਚੀ ਅੰਦਰ ਪਹਿਲੇ 10 ਸਥਾਨ ਹਾਸਿਲ ਅਬੋਹਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਹਨ | ਜਿਨ੍ਹਾਂ 'ਚ ਜੀਨੀਅਸ ਇੰਟਰਨੈਸ਼ਨਲ ਸਕੂਲ ਅਬੋਹਰ ਦੀ ਵਿਦਿਆਰਥਣ ਪਲਕ ਪੁੱਤਰੀ ਸੁਧੀਰ ਬਾਂਸਲ ਨੇ 659 ਵਿਚੋਂ 642 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ 'ਚੋਂ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ | ਕੁੱਲ ਨੰਬਰਾਂ ਦੀ ਪ੍ਰਤੀਸ਼ਤਾ 98.70 ਬਣਦੀ ਹੈ | ਇਸ ਤਰ੍ਹਾਂ ਅਰਪਨਾ ਪੁੱਤਰੀ ਬਲਬੀਰ ਚੰਦ ਜੋ ਕਿ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਜੰਡਵਾਲਾ ਮੀਰਾਸਾਂਗਲਾ ਦੀ ਵਿਦਿਆਰਥਣ ਹੈ, ਨੇ 633 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਅਰਚਨਾ ਪੁੱਤਰੀ ਬਲਬੀਰ ਚੰਦ ਜੋ ਕਿ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਜੰਡਵਾਲਾ ਮੀਰਾਸਾਂਗਲਾ ਦੀ ਵਿਦਿਆਰਥਣ ਹੈ, ਨੇ 631 ਅੰਕ ਲੈ ਕੇ ਜ਼ਿਲ੍ਹੇ 'ਚੋਂ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ ਹੈ | ਇਸੇ ਤਰ੍ਹਾਂ ਸਕੂਲ ਆਫ਼ ਐਮੀਨੈਂਸ ਰਾਮਸਰਾਂ ਦੇ ਵਿਦਿਆਰਥੀ ਆਰਲਿਸ ਪੁੱਤਰ ਰਾਜਿੰਦਰ ਨੇ 630 ਅੰਕ ਪ੍ਰਾਪਤ ਕਰ ਚੌਥਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੇ ਵਿਦਿਆਰਥੀ ਸੰਗਮ ਪੁੱਤਰ ਸਤਬੀਰ ਸਿੰਘ ਨੇ 630 ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ, ਜੀਨੀਅਸ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਅਨਨਿਆ ਪੁੱਤਰੀ ਨਵੀਨ ਕੁਮਾਰ ਨੇ 627 ਅੰਕ ਪ੍ਰਾਪਤ ਕਰਕੇ ਛੇਵਾਂ ਸਥਾਨ, ਸਕੂਲ ਆਫ਼ ਐਮੀਨੈਂਸ ਦੀ ਵਿਦਿਆਰਥਣ ਦਿ੍ਸ਼ਟੀ ਪੁੱਤਰੀ ਸਮੀਰ ਕਟਾਰੀਆ ਨੇ 627 ਅੰਕ ਪ੍ਰਾਪਤ ਕਰ ਸੱਤਵਾਂ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਵਿਦਿਆਰਥਣ ਰੀਮਾ ਪੁੱਤਰੀ ਸੰਜੀਵ ਕੁਮਾਰ ਨੇ 625 ਅੰਕ ਪ੍ਰਾਪਤ ਕਰ ਅੱਠਵਾਂ ਸਥਾਨ, ਅੰਮਿ੍ਤ ਮਾਡਲ ਸਕੂਲ ਦੀ ਵਿਦਿਆਰਥਣ ਪ੍ਰਤਿੱਗਿਆ ਪੁੱਤਰੀ ਰਾਕੇਸ਼ ਕੁਮਾਰ ਨੇ 624 ਅੰਕ ਪ੍ਰਾਪਤ ਕਰ ਨੌਵਾਂ ਸਥਾਨ, ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਧਰਾਂਗਵਾਲਾ ਦੇ ਵਿਦਿਆਰਥੀ ਸ਼ਿਵਰਾਜ ਪੁੱਤਰ ਭੂਪ ਰਾਮ ਨੇ 623 ਅੰਕ ਪ੍ਰਾਪਤ ਕਰਕੇ ਦਸਵਾਂ ਸਥਾਨ ਪ੍ਰਾਪਤ ਕੀਤਾ ਹੈ | ਇਸ ਮੈਰਿਟ ਸੂਚੀ ਅੰਦਰ ਜ਼ਿਲ੍ਹੇ ਭਰ ਵਿਚੋਂ ਦੂਸਰਾ 'ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦੋਨੋਂ ਸਕੀਆਂ ਭੈਣਾਂ ਹਨ | ਜਿਨ੍ਹਾਂ ਨੇ ਕ੍ਰਮਵਾਰ 633 ਅਤੇ 631 ਅੰਕ ਪ੍ਰਾਪਤ ਕੀਤੇ ਹਨ | ਫ਼ਾਜ਼ਿਲਕਾ ਜ਼ਿਲ੍ਹਾ ਸਿੱਖਿਆ ਪੱਖੋਂ ਇਸ ਵਾਰ ਪੰਜਾਬ ਭਰ ਤੋਂ 17ਵੇਂ ਨੰਬਰ 'ਤੇ ਪੁੱਜਿਆ ਹੈ | ਜ਼ਿਲ੍ਹੇ ਅੰਦਰ ਕੁੱਲ 12678 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ | ਜਿਸ ਵਿਚ 11824 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ | ਇਸ ਤਰ੍ਹਾਂ ਜ਼ਿਲ੍ਹੇ ਭਰ ਦਾ ਕੁੱਲ ਨਤੀਜਾ 93.26 ਪ੍ਰਤੀਸ਼ਤ ਆਇਆ ਹੈ | ਜਦ ਕਿ ਸਾਡਾ ਗੁਆਂਢੀ ਜ਼ਿਲ੍ਹੇ ਫ਼ਿਰੋਜ਼ਪੁਰ ਨੇ 98.39 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਸਰੇ ਸਥਾਨ 'ਤੇ ਰਿਹਾ ਹੈ |
ਸ਼ਿਵਾਲਿਕ ਪਬਲਿਕ ਸਕੂਲ
ਫ਼ਾਜ਼ਿਲਕਾ, (ਅਮਰਜੀਤ ਸ਼ਰਮਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ 'ਚ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਦੇ ਸਾਰੇ ਵਿਦਿਆਰਥੀ ਚੰਗੇ ਅੰਕਾਂ ਸਫਲ ਰਹੇ ਹਨ, ਜਿਸ ਕਾਰਨ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਪ੍ਰਬੰਧਕਾਂ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ, ਨਮਨਦੀਪ ਨੇ ਸਕੂਲ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਮੱਲ੍ਹਾਂ ਮਾਰੀਆਂ ਹਨ | ਇਸੇ ਤਰ੍ਹਾਂ ਸੁਨੀਤਾ ਨੇ ਦੂਜਾ, ਰਾਧਿਕਾ ਨੇ ਤੀਜਾ, ਸੌਰਭ ਨੇ ਚੌਥਾ, ਪ੍ਰਾਚੀ ਨੇ ਪੰਜਵਾਂ ਅਤੇ ਗੁਰਪ੍ਰੀਤ ਨੇ ਛੇਵਾਂ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ | ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਸਕੂਲ ਦੇ ਚੇਅਰਮੈਨ ਵਿਜੇ ਮੋਂਗਾ, ਪਿ੍ੰਸੀਪਲ ਸ੍ਰੀਮਤੀ ਸੁਨੀਤਾ ਛਾਬੜਾ ਅਤੇ ਪ੍ਰਬੰਧਕ ਸ੍ਰੀਮਤੀ ਰਿਚਾ ਪ੍ਰਣਾਮੀ ਨੇ ਬੱਚਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ |
ਜੀਨੀਅਸ ਸਕੂਲ ਦੀ ਵਿਦਿਆਰਥਣ ਪਲਕ ਨੇ ਮਾਰੀ ਬਾਜ਼ੀ
ਅਬੋਹਰ, (ਵਿਵੇਕ ਹੂੜੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ 'ਚ ਅਬੋਹਰ ਦੇ ਜੀਨੀਅਸ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਪਲਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੇ ਸੂਬੇ ਵਿਚੋਂ 7ਵਾਂ ਮੈਰਿਟ ਰੈਂਕ ਹਾਸਲ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ | ਪਲਕ ਨੇ ਕੁੱਲ 650 ਅੰਕਾਂ ਵਿਚੋਂ 642 ਅੰਕ ਪ੍ਰਾਪਤ ਕੀਤੇ ਹਨ, ਜੋ ਕਿ 98.77 ਫ਼ੀਸਦੀ ਬਣਦੇ ਹਨ | ਪਲਕ ਦੀ ਇਸ ਮਾਣਮੱਤੀ ਪ੍ਰਾਪਤੀ ਤੋਂ ਬਾਅਦ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਮਾਪਿਆਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ | ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪਿ੍ੰਸੀਪਲ ਨੇ ਪਲਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਉਸ ਦੀ ਸਖ਼ਤ ਮਿਹਨਤ, ਸਕੂਲ ਦੇ ਵਧੀਆ ਵਿੱਦਿਅਕ ਮਾਹੌਲ ਅਤੇ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਦਾ ਸਿੱਟਾ ਹੈ | ਸਕੂਲ ਪ੍ਰਬੰਧਕਾਂ ਨੇ ਵਿਸ਼ਵਾਸ ਦਿਵਾਇਆ ਕਿ ਜੀਨੀਅਸ ਇੰਟਰਨੈਸ਼ਨਲ ਸਕੂਲ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਸਹੂਲਤਾਂ ਮੁਹੱਈਆ ਕਰਵਾਉਂਦਾ ਰਹੇਗਾ ਤਾਂ ਜੋ ਇੱਥੋਂ ਦੇ ਬੱਚੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮੱਲ੍ਹਾਂ ਮਾਰ ਸਕਣ |
ਅੰਮਿ੍ਤ ਮਾਡਲ ਸਕੂਲ
ਅਬੋਹਰ, (ਸੁਖਜੀਤ ਸਿੰਘ ਬਰਾੜ)-ਅੰਮਿ੍ਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ 'ਚ ਸਕੂਲ ਦੀ ਵਿਦਿਆਰਥਣ ਪ੍ਰਤਿੱਗਿਆ ਪੁੱਤਰੀ ਰਾਕੇਸ਼ ਕੁਮਾਰ ਨੇ ਕੁੱਲ 650 ਅੰਕਾਂ 'ਚ 642 ਅੰਕ ਪ੍ਰਾਪਤ ਕਰ ਸਕੂਲ 'ਚ ਪਹਿਲਾ, ਜ਼ਿਆ ਪੁੱਤਰੀ ਪਵਨ ਕੁਮਾਰ ਨੇ 612 ਅੰਕ ਪ੍ਰਾਪਤ ਕਰ ਦੂਜਾ ਅਤੇ ਈਸਪ੍ਰੀਤ ਕੌਰ ਪੁੱਤਰੀ ਭਗਵੰਤ ਸਿੰਘ ਨੇ 602 ਅੰਕ ਪ੍ਰਾਪਤ ਕਰ ਤੀਜਾ ਸਥਾਨ ਹਾਸਲ ਕੀਤਾ ਹੈ | ਸਕੂਲ ਦਾ ਨਤੀਜਾ ਸ਼ਾਨਦਾਰ ਰਹਿਣ 'ਤੇ ਸਕੂਲ ਦੇ ਪਿ੍ੰਸੀਪਲ ਸੁਨੀਤ ਕਾਲੜਾ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਹੈ |
ਕੇਰਾ ਖੇੜਾ ਸਕੂਲ
ਬੱਲੂਆਣਾ, (ਜਸਮੇਲ ਸਿੰਘ ਢਿੱਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਦਾ ਨਤੀਜਾ ਸੌ ਫ਼ੀਸਦੀ ਰਿਹਾ | ਜਾਣਕਾਰੀ ਦਿੰਦਿਆਂ ਮੈਡਮ ਪਰਮਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਕੁੱਲ 63 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ | ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ | ਡਿੰਪਲ ਨੇ 650 ਅੰਕ ਵਿਚੋਂ 574 ਅੰਕ ਪ੍ਰਾਪਤ ਕਰਕੇ ਪਹਿਲਾ, ਰੇਣੂ ਨੇ 560 ਅੰਕ ਪ੍ਰਾਪਤ ਕਰ ਦੂਜਾ ਅਤੇ ਲਖਵਿੰਦਰ ਸਿੰਘ ਨੇ 542 ਅੰਕ ਪ੍ਰਾਪਤ ਕਰ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਸਕੂਲ ਪਿ੍ੰਸੀਪਲ ਮੈਡਮ ਦੀਪਿਕਾ ਠਾਕੁਰ ਨੇ ਪਾਸੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ |
ਪਿੰਕੀ ਢਿੱਲੋਂ ਰਹੀ ਸਕੂਲ 'ਚ ਅੱਵਲ
ਬੱਲੂਆਣਾ, (ਜਸਮੇਲ ਸਿੰਘ ਢਿੱਲੋਂ)-ਸਿੱਖਿਆ ਵਿਭਾਗ ਵਲੋਂ ਹਾਲ ਹੀ ਵਿਚ ਦਸਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਸਰਕਾਰੀ ਹਾਈ ਸਕੂਲ ਹਿੰਮਤਪੁਰਾ ਦੀ ਵਿਦਿਆਰਥਣ ਪਿੰਕੀ ਢਿੱਲੋਂ ਨੇ 650 ਅੰਕ ਵਿਚੋਂ 601 ਅੰਕ ਪ੍ਰਾਪਤ ਕਰਕੇ ਆਪਣੇ ਸਕੂਲ, ਮਾਪਿਆ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੀ ਇੰਚਾਰਜ ਮੈਡਮ ਰਾਜਦੀਪ ਕੌਰ ਨੇ ਦੱਸਿਆ ਕਿ ਪਿੰਕੀ ਢਿੱਲੋਂ ਨੇ 650 ਅੰਕ ਵਿਚੋਂ 601 ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ, ਆਰੁਸ਼ ਨੇ 541 ਅੰਕ ਪ੍ਰਾਪਤ ਕਰ ਸਕੂਲ ਵਿਚੋਂ ਦੂਜਾ ਅਤੇ ਪਵਨਪ੍ਰੀਤ ਕੌਰ ਨੇ 523 ਅੰਕ ਪ੍ਰਾਪਤ ਕਰ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਯਾਦ ਰਹੇ ਕਿ ਪਿੰਕੀ ਢਿੱਲੋਂ ਨੇ 7ਵੀਂ, ਅੱਠਵੀਂ, ਨੌਵੀਂ ਅਤੇ 10ਵੀਂ ਲਗਾਤਾਰ ਚਾਰ ਜਮਾਤਾਂ ਵਿਚ ਸਕੂਲ 'ਚੋਂ ਅੱਵਲ ਰਹਿ ਕੇ ਆਪਣਾ ਰਿਕਾਰਡ ਬਣਾਇਆ ਹੈ | ਸਕੂਲ ਹੈੱਡਮਾਸਟਰ ਗਗਨਦੀਪ ਸਿੰਘ ਨੇ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੇ ਬੱਚਿਆਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਵਧਾਈਆਂ ਦਿੱਤੀਆਂ ਹਨ |

ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਛੇਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਭਾਕਿਯੂ ਨੇ ਕੋਆਪੇ੍ਰਟਿਵ ਬੈਂਕ ਦੇ ਬਾਹਰ ਦਿੱਤਾ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।