ਅਬੋਹਰ, 11 ਮਈ (ਸੁਖਜੀਤ ਸਿੰਘ ਬਰਾੜ)-ਸਿਹਤ ਵਿਭਾਗ ਵਲੋਂ ਸਰਕਾਰੀ ਡਿਸਪੈਂਸਰੀ ਖੂਈਆਂ ਸਰਵਰ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਦੌਰਾਨ ਮਰੀਜ਼ਾਂ ਨੂੰ ਵੱਖ-ਵੱਖ ਬਿਮਾਰੀਆਂ ਦੇ ਫੈਲਣ ਅਤੇ ਉਸ ਦੇ ਬਚਾਓ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਐਸ.ਐਮ.ਓ.ਉਪਿੰਦਰ ਸਿੰਘ, ਰੇਡੀਓਗ੍ਰਾਫ਼ਰ ਮਨਦੀਪ ਕੌਰ, ਸਮਾਜਸੇਵੀ ਅਤੇ ਸਰਪੰਚ ਦੇ ਪਤੀ ਸੁਸ਼ੀਲ ਕੁਮਾਰ ਸਵਾਮੀ, ਜੱਗਾ ਸਿੰਘ, ਹੋਰ ਸਟਾਫ਼ ਅਤੇ ਪਿੰਡ ਵਾਸੀ ਹਾਜ਼ਰ ਸਨ |