20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮਾਨਸਿਕ ਤੌਰ 'ਤੇ ਪਰੇਸ਼ਾਨ ਵਿਅਕਤੀ ਲਾਪਤਾ

ਅਜੀਤ ਡੈਸਕ 14-05-2026
ਅਬੋਹਰ, 13 ਮਈ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਅਜੀਮਗੜ੍ਹ ਵਾਸੀ ਮਾਨਸਿਕ ਤੌਰ 'ਤੇ ਪਰੇਸ਼ਾਨ ਇਕ ਵਿਅਕਤੀ ਦੀ ਭਾਲ ਕਰਨ ਸੰਬੰਧੀ ਥਾਣਾ ਸਿਟੀ 1 ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦਿਲਜੋਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਬਲਵਿੰਦਰ ਸਿੰਘ ਸਪੁੱਤਰ ਸ.ਹਰਦੀਪ ਸਿੰਘ ਉਮਰ ਕਰੀਬ 47 ਸਾਲ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ | ਜੋ ਕਿ 6 ਮਈ ਨੂੰ ਘਰ ਤੋਂ ਗੁਰਦੁਆਰਾ ਨਾਨਕਸਰ ਟੋਭਾ ਮੱਥਾ ਟੇਕ ਕੇ ਆਪਣਾ ਸਕੂਟਰ ਪੀ.ਬੀ.22 ਐਮ 7719 ਅਬੋਹਰ ਦੇ ਬੱਸ ਸਟੈਂਡ ਦੀ ਪਾਰਕਿੰਗ ਵਿਚ ਖੜ੍ਹਾ ਕਰਕੇ ਕਿਤੇ ਚਲਾ ਗਿਆ ਜੋ ਕਿ ਹਾਲੇ ਤੱਕ ਘਰ ਵਾਪਸ ਨਹੀਂ ਆਇਆ | ਜਿਸ ਬਾਰੇ ਆਸ-ਪਾਸ ਨਜ਼ਦੀਕੀ ਅਤੇ ਦੂਰ ਦੁਰਾਡੇ ਦੇ ਰਿਸ਼ਤੇਦਾਰਾਂ ਪਾਸੋਂ ਵੀ ਪਤਾ ਕਰ ਲਿਆ ਗਿਆ ਹੈ ਪਰ ਹਾਲੇ ਤੱਕ ਕੋਈ ਪਤਾ ਨਾ ਲੱਗਾ | ਉਨ੍ਹਾਂ ਪੁਲਿਸ ਤੋਂ ਆਪਣੇ ਪਿਤਾ ਦੀ ਜਲਦ ਤੋਂ ਜਲਦ ਭਾਲ ਕੀਤੇ ਜਾਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਫ਼ਾਜ਼ਿਲਕਾ ਜ਼ਿਲ੍ਹੇ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਲੁੱਟ ਦੀ ਨੀਅਤ ਪਿਤਾ-ਪੁੱਤਰ 'ਤੇ ਹਮਲਾ, ਜ਼ਖ਼ਮੀ ਪਿਤਾ ਨੇ ਇਲਾਜ ਦੌਰਾਨ ਦਮ ਤੋੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।