20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਬੰਬੇ ਇੰਸਟੀਚਿਊਟ ਨੇ ਸਰਕਾਰੀ ਹਸਪਤਾਲ 'ਚ ਮਨਾਇਆ ਅੰਤਰਰਾਸ਼ਟਰੀ ਨਰਸਿੰਗ ਦਿਵਸ

ਅਜੀਤ ਡੈਸਕ 14-05-2026
ਅਬੋਹਰ, 13 ਮਈ (ਵਿਵੇਕ ਹੂੜੀਆ)-ਆਧੁਨਿਕ ਨਰਸਿੰਗ ਦੀ ਮੋਢੀ ਫਲੋਰੈਂਸ ਨਾਈਟਿੰਗੇਲ ਦੀ ਜਯੰਤੀ ਦੇ ਸਬੰਧ ਵਿਚ ਹਰ ਸਾਲ ਮਨਾਏ ਜਾਣ ਵਾਲੇ 'ਅੰਤਰਰਾਸ਼ਟਰੀ ਨਰਸਿੰਗ ਦਿਵਸ' ਮੌਕੇ ਸਥਾਨਕ ਬੰਬੇ ਇੰਸਟੀਚਿਊਟ ਵਲੋਂ ਸਰਕਾਰੀ ਹਸਪਤਾਲ ਅਬੋਹਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਸੰਸਥਾ ਵਲੋਂ ਕੇਕ ਕੱਟ ਕੇ ਅਤੇ ਨਰਸਿੰਗ ਸਟਾਫ਼ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਰੇਸ਼ ਕੰਬੋਜ ਨੇ ਨਰਸਿੰਗ ਸਟਾਫ਼ ਦੀ ਮਿਹਨਤ ਨੂੰ ਸਲਾਮ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸੈਨਿਕ ਸਰਹੱਦਾਂ 'ਤੇ ਦੇਸ਼ ਦੀ ਰੱਖਿਆ ਕਰਦੇ ਹਨ, ਉਸੇ ਤਰ੍ਹਾਂ ਨਰਸਿੰਗ ਸਟਾਫ਼ ਹਸਪਤਾਲਾਂ ਵਿਚ ਦਿਨ-ਰਾਤ ਇਕ ਕਰਕੇ ਨਾਗਰਿਕਾਂ ਦੀ ਜਾਨ ਬਚਾਉਂਦਾ ਹੈ | ਉਨ੍ਹਾਂ ਬੰਬੇ ਇੰਸਟੀਚਿਊਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਸਟਾਫ਼ ਦਾ ਹੌਸਲਾ ਵਧਾਉਂਦੇ ਹਨ | ਬੰਬੇ ਇੰਸਟੀਚਿਊਟ ਦੇ ਸੰਚਾਲਕ ਗਗਨ ਚੁੱਘ ਨੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਅਪੀਲ ਕੀਤੀ ਕਿ ਗ਼ਰੀਬ ਮਰੀਜ਼ਾਂ ਦਾ ਇਲਾਜ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਅਮੀਰਾਂ ਕੋਲ ਸਿਫ਼ਾਰਸ਼ ਹੁੰਦੀ ਹੈ ਪਰ ਗ਼ਰੀਬ ਕੋਲ ਸਿਰਫ਼ ਉਮੀਦ ਹੁੰਦੀ ਹੈ, ਇਸ ਲਈ ਨਰਸਿੰਗ ਸਟਾਫ਼ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕਰੇ | ਸਮਾਗਮ ਦੀ ਦੇਖ-ਰੇਖ ਸੰਯੋਜਕ ਸਿਮਰਜੀਤ ਕੌਰ ਵਲੋਂ ਕੀਤੀ ਗਈ | ਇਸ ਮੌਕੇ ਫਾਰਮਾਸਿਸਟ ਚੰਦਰਭਾਨ, ਪ੍ਰਧਾਨ ਸੁਖਜਾਦ ਸਿੰਘ, ਰਾਜੇਸ਼ ਕੁਮਾਰ, ਅਨੰਤਦੀਪ ਕੌਰ, ਚਰਨਜੀਤ ਕੌਰ, ਕਵਿਤਾ ਦੇਵੀ, ਸੁਹਾਨੀ, ਮੈਨਪਾਲ, ਕੁਲਦੀਪ ਸਿੰਘ, ਰਾਜ ਕੁਮਾਰ, ਅਨੂਰੀਤ, ਵਰਿੰਦਰ ਕੁਮਾਰ, ਅੰਜੂ ਰਾਣੀ, ਮਨਪ੍ਰੀਤ ਕੌਰ, ਨਿਸ਼ਾ ਰਾਣੀ, ਇਨਸਾਫ਼ ਸ਼ਰਮਾ, ਦਰਸ਼ਨ ਕੁਮਾਰ, ਮਨਦੀਪ ਸਿੰਘ, ਮਨਜਿੰਦਰ ਕੌਰ, ਗੁਰਜਿੰਦਰ ਸਿੰਘ, ਜਯੋਤੀ ਰਾਣੀ, ਰਮਨਦੀਪ ਕੌਰ, ਬੰਤਾ ਰਾਮ, ਅਕਸ਼ੈ ਕੁਮਾਰ, ਸਤਪਾਲ, ਸੁਰਿੰਦਰ ਸਿੰਘ, ਸੁਰਮਿਤਾ ਅਤੇ ਰਿਤੂ ਵਧਵਾ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਖੇਤਾਂ 'ਚ ਕਣਕ ਦੀ ਰਹਿੰਦ ਖੂੰਹਦ ਨੂੰ ਲਗਦੀ ਅੱਗ ਕਾਰਨ ਸੜਕਾਂ ਤੇ ਨਹਿਰਾਂ ਕਿਨਾਰੇ ਦਰੱਖ਼ਤ ਵੀ ਸੜ ਕੇ ਹੋ ਰਹੇ ਹਨ ਸੁ... ਅਗਲੀ ਖ਼ਬਰ ਫ਼ਾਜ਼ਿਲਕਾ 'ਚ ਸੋਨੀ ਕੈਮਰਾ ਵਰਕਸ਼ਾਪ ਦਾ ਆਯੋਜਨ, ਫੋਟੋਗ੍ਰਾਫਰਾਂ ਨੇ ਸਿੱਖੀਆਂ ਆਧੁਨਿਕ ਤਕਨੀਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।