20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਫ਼ਾਜ਼ਿਲਕਾ 'ਚ ਸੋਨੀ ਕੈਮਰਾ ਵਰਕਸ਼ਾਪ ਦਾ ਆਯੋਜਨ, ਫੋਟੋਗ੍ਰਾਫਰਾਂ ਨੇ ਸਿੱਖੀਆਂ ਆਧੁਨਿਕ ਤਕਨੀਕਾਂ

ਅਜੀਤ ਡੈਸਕ 14-05-2026
ਫ਼ਾਜ਼ਿਲਕਾ, 13 ਮਈ (ਦਵਿੰਦਰ ਪਾਲ ਸਿੰਘ)-'ਦੀ ਫ਼ਾਜ਼ਿਲਕਾ ਫੋਟੋਗ੍ਰਾਫਰ ਐਸੋਸੀਏਸ਼ਨ (ਰਜਿ.) ਅਤੇ ਆਰ.ਐੱਸ. ਕੈਮਰਾ ਸਟੋਰ ਅਬੋਹਰ ਦੇ ਸਹਿਯੋਗ ਨਾਲ 'ਦ ਸੋਨੀ ਐਡਵਾਂਟੇਜ ਕੈਮਰਾ ਲਾਈਨ-ਅੱਪ ਅਤੇ ਈਕੋਸਿਸਟਮ ਐਕਸਪੀਰੀਅੰਸ' ਵਿਸ਼ੇ 'ਤੇ ਇਕ ਵਿਸ਼ੇਸ਼ ਫ਼ੋਟੋਗਰਾਫੀ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਫ਼ਾਜ਼ਿਲਕਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਫੋਟੋਗ੍ਰਾਫਰਾਂ, ਵੀਡੀਓ ਗ੍ਰਾਫਰਾਂ ਅਤੇ ਸਟੂਡੀਓ ਸੰਚਾਲਕਾਂ ਨੇ ਹਿੱਸਾ ਲਿਆ | ਵਰਕਸ਼ਾਪ ਦੌਰਾਨ ਸੋਨੀ ਕੰਪਨੀ ਦੇ ਟੈਕਨੀਕਲ ਮਾਹਿਰਾਂ ਓਾਕਾਰ ਕੁਮਾਰ ਅਤੇ ਰੋਹਿਤ ਗੌਤਮ ਨੇ ਹਾਜ਼ਰੀਨ ਨੂੰ ਸੋਨੀ ਦੇ ਨਵੀਨਤਮ ਕੈਮਰਾ ਲਾਈਨ-ਅੱਪ, ਲੈਂਜ਼ ਤਕਨਾਲੋਜੀ ਅਤੇ ਕੈਮਰਾ ਈਕੋਸਿਸਟਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਵਲੋਂ ਲਾਈਵ ਡੈਮੋ ਰਾਹੀਂ ਵੈਡਿੰਗ ਫ਼ੋਟੋਗਰਾਫੀ, ਸਿਨੇਮੈਟਿਕ ਵੀਡੀਓ ਸ਼ੂਟ ਅਤੇ ਲੋਅ-ਲਾਈਟ ਪਰਫਾਰਮੈਂਸ ਨਾਲ ਜੁੜੀਆਂ ਆਧੁਨਿਕ ਤਕਨੀਕਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ | ਇਸ ਮੌਕੇ ਸੋਨੀ ਕੰਪਨੀ ਵਲੋਂ ਰਿਜਨਲ ਸੇਲਜ਼ ਅਫ਼ਸਰ ਅਰਵਿੰਦ ਮਹਿਰਾ ਅਤੇ ਟਰੇਡ ਮਾਰਕੀਟਿੰਗ ਪ੍ਰਤੀਨਿਧੀ ਰਵੀ ਦੇਵਗਨ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਕੁਮਾਰ ਨੇ ਕਿਹਾ ਕਿ ਅਜਿਹੇ ਆਯੋਜਨ ਫ਼ੋਟੋਗਰਾਫੀ ਖੇਤਰ ਵਿਚ ਆ ਰਹੀਆਂ ਨਵੀਆਂ ਤਕਨੀਕਾਂ ਨਾਲ ਨੌਜਵਾਨਾਂ ਨੂੰ ਜੋੜਨ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਵਿਚ ਸਹਾਈ ਹੁੰਦੇ ਹਨ | ਇਸ ਮੌਕੇ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਵਿਕੀ ਮਿੱਢਾ, ਸਤਨਾਮ, ਰਾਜਕੁਮਾਰ ਖੁਰਾਨਾ, ਗਗਨਦੀਪ ਸਿੰਘ, ਅੰਕਿਤ ਸਚਦੇਵਾ ਅਤੇ ਰਿੰਕੂ ਬੰਧਨ ਵੀ ਮੌਜੂਦ ਸਨ | ਪ੍ਰੋਗਰਾਮ ਦੇ ਅੰਤ ਵਿਚ ਸੋਨੀ ਕੰਪਨੀ ਦੇ ਨੁਮਾਇੰਦਿਆਂ ਅਤੇ ਆਰ.ਐੱਸ. ਕੈਮਰਾ ਸਟੋਰ ਦੇ ਸੰਚਾਲਕ ਸੰਜੂ ਝਾਂਬ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਬੰਬੇ ਇੰਸਟੀਚਿਊਟ ਨੇ ਸਰਕਾਰੀ ਹਸਪਤਾਲ 'ਚ ਮਨਾਇਆ ਅੰਤਰਰਾਸ਼ਟਰੀ ਨਰਸਿੰਗ ਦਿਵਸ ਅਗਲੀ ਖ਼ਬਰ ਪਿੰਡ ਸੱਪਾਂਵਾਲੀ ਦੇ ਵਿਅਕਤੀ ਦੀ ਨਿਕਲੀ 50 ਹਜ਼ਾਰ ਦੀ ਲਾਟਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।