01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਦੋ ਧਿਰਾਂ ਵਿਚਕਾਰ ਝਗੜੇ ਦੌਰਾਨ ਜ਼ਖਮੀ ਹੋਏ ਬਜ਼ੁਰਗ ਦੀ ਇਲਾਜ ਦੌਰਾਨ ਮੌਤ <br/>

ਅਜੀਤ ਡੈਸਕ 16-05-2026
ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਦੋ ਪਿੰਡਾਂ ਦੇ ਲੋਕਾਂ ਵਿਚਕਾਰ ਕਿਸੇ ਵਿਵਾਦ ਵਿਚ ਮਾਰੇ ਗਏ ਇਕ ਵਿਅਕਤੀ ਦੇ ਵਾਰਿਸਾਂ ਵਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਫ਼ਾਜ਼ਿਲਕਾ ਸ਼ਹਿਰ ਦੇ ਫਲਾਈ ਓਵਰ ਉੱਪਰ ਧਰਨਾ ਦਿੱਤਾ ਗਿਆ | ਧਰਨਾਕਾਰੀ ਹਰਬੰਸ ਲਾਲ ਪੁੱਤਰ ਗੁਲਾਬ ਚੰਦ ਵਾਸੀ ਜੱਟਵਾਲੀ ਮੰਗ ਕਰ ਰਹੇ ਸਨ ਕਿ ਜ਼ੁੰਮੇਵਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ ਨਹੀਂ ਤਾਂ ਉਤਨੀ ਦੇਰ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ | ਮੌਕੇ 'ਤੇ ਮੌਜੂਦ ਥਾਣਾ ਸਦਰ ਦੇ ਐੱਸ.ਐੱਚ.ਓ.ਹਰਦੇਵ ਸਿੰਘ ਬੇਦੀ ਨੇ ਦੱਸਿਆ ਕਿ 14 ਮਈ ਨੂੰ ਪਿੰਡ ਬਹਿਕ ਖ਼ਾਸ ਅਤੇ ਜੱਟ ਵਾਲੀ ਦੇ ਦੋ ਧੀਰਾਂ ਵਿਚਕਾਰ ਆਪਸੀ ਝਗੜਾ ਹੋ ਗਿਆ | ਇਸ ਝਗੜੇ ਵਿਚ ਹਰਬੰਸ ਲਾਲ ਜ਼ਖ਼ਮੀ ਹੋ ਗਿਆ | ਜਿਸ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ | ਮਿ੍ਤਕ ਦੇ ਵਾਰਸ ਉਸ ਦੀ ਲਾਸ਼ ਲੈ ਕੇ ਸਥਾਨਕ ਫਲਾਈ ਓਵਰ 'ਤੇ ਧਰਨੇ 'ਤੇ ਬੈਠੇ ਹਨ | ਐੱਸ.ਐੱਚ.ਓ.ਹਰਦੇਵ ਸਿੰਘ ਬੇਦੀ ਨੇ ਕਿਹਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਜੋ ਰਿਪੋਰਟ ਆਵੇਗੀ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ ਪਰ ਮਿ੍ਤਕ ਦੇ ਵਾਰਿਸ ਪਹਿਲਾਂ ਕਾਰਵਾਈ ਦੀ ਮੰਗ ਕਰ ਰਹੇ ਹਨ | ਰਾਤ ਸਵਾ 8 ਵਜੇ ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ | ਜੰਮੂ ਕਸ਼ਮੀਰ ਤੋਂ ਰਾਜਸਥਾਨ 'ਤੇ ਗੁਜਰਾਤ ਨੂੰ ਮਿਲਾਉਂਦੇ ਫ਼ਾਜ਼ਿਲਕਾ ਦੇ ਫ਼ਲਾਈ ਓਵਰ ਦੇ ਦੋਨਾਂ ਪਾਸੇ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ ਸਨ |


ਪਿਛਲੀ ਖ਼ਬਰ ਆਤਮ ਵੱਲਭ ਸਕੂਲ ਦੇ ਬੱਚਿਆਂ ਨੇ ਸਕੂਲ ਗਾਰਡਨ 'ਚ ਕੁਦਰਤ ਸੰਗ ਬਿਤਾਇਆ ਸਮਾਂ <br/> ਅਗਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਨੂੰ ਲੈ ਕੇ ਫ਼ਾਜ਼ਿਲਕਾ ਸ਼ਹਿਰ ਦੇ ਗਲੀ ਮੁਹੱਲਿਆਂ 'ਚ ਗੰਦਗੀ ਦੇ ਲੱਗੇ ਭਰਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।