ਜ਼ੀਰਾ, 17 ਮਈ(ਪ੍ਰਤਾਪ ਸਿੰਘ ਹੀਰਾ)-ਪਿਛਲੇ ਦਿਨੀ ਗਵਰਨਰ ਹਾਊਸ ਵੱਲ ਜਾਂਦੇ ਕਿਸਾਨਾਂ ਉੱਪਰ ਜਲ ਤੋਪਾਂ ਅਤੇ ਅੱਥਰੂ ਗੈੱਸ ਨਾਲ ਹਮਲਾ ਕਰਨ ਦੇ ਰੋਸ ਵਜੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਦਰਸ਼ਨ ਪਾਲ) ਵਲੋਂ ਪਿੰਡ ਟਿੰਡਵਾਂ ਵਿਖੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਜਥੇਬੰਦੀ ਪ੍ਰਧਾਨ ਗੁਰਚਰਨ ਸਿੰਘ ਮਲਸੀਆਂ ਅਤੇ ਨਛੱਤਰ ਸਿੰਘ ਨੇ ਕਿਹਾ ਸੈਂਟਰ ਸਰਕਾਰ ਦੀ ਸ਼ਹਿ 'ਤੇ ਬੀ.ਬੀ.ਐਮ.ਬੀ ਵਿਚ ਪੰਜਾਬ ਦੀ ਸਥਾਈ ਮੈਂਬਰੀ ਖ਼ਤਮ ਕਰਕੇ ਪੰਜਾਬ ਕੇਡਰ ਦੇ ਅਫਸਰ ਲਾਉਣ ਵਾਲੀ ਸਥਾਈ ਮੈਂਬਰਸ਼ਿਪ ਖ਼ਤਮ ਕਰ ਦਿੱਤੀ ਗਈ ਹੈ | ਜਿਸ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਣ ਜਾ ਰਹੀਆਂ ਸਨ ਕਿ ਪੁਲਿਸ ਵਲੋਂ ਕਿਸਾਨਾਂ ਉੱਤੇ ਅੱਥਰੂ ਗੈੱਸ ਅਤੇ ਜਲ ਤੋਪਾਂ ਮਾਰੀਆਂ ਗਈਆਂ ਕਿਸਾਨ ਆਗੂਆਂ ਨੇ ਦੱਸਿਆ ਕਿ 21 ਮਈ ਤੋਂ ਅਗਲੇ ਤਿੱਖੇ ਸੰਘਰਸ਼ ਦਾ ਫੈਸਲਾ ਕੀਤਾ ਜਾਵੇਗਾ | ਇਸ ਮੌਕੇ ਮੀਟਿੰਗ ਵਿਚ ਗੁਰਦੀਪ ਸਿੰਘ, ਇਕਬਾਲ ਸਿੰਘ ਮੱਲੋਕੇ, ਬੂਟਾ ਸਿੰਘ ਢਿੰਡਵਾ, ਕੁਲਦੀਪ ਸਿੰਘ ਢਿੰਡਵਾ, ਰਵਿੰਦਰ ਸਿੰਘ ਮਲਸੀਆਂ, ਗੁਰਪ੍ਰੀਤ ਸਿੰਘ ਮੱਲੋਕੇ, ਲਖਬੀਰ ਸਿੰਘ ਗਾਮੇਵਾਲੀ ਆਦਿ ਕਿਸਾਨ ਹਾਜ਼ਰ ਸਨ |
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਰਾਜਪਾਲ ਦਾ ਪੁਤਲਾ ਫੂਕਿਆ
ਅਜੀਤ ਡੈਸਕ
18-05-2026