28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵੱਖ-ਵੱਖ ਸਥਾਨਾਂ ਦੇ ਦਰਸ਼ਨਾਂ ਲਈ ਠੱਠੀ ਭਾਈ ਤੋਂ ਯਾਤਰੀਆਂ ਦੀ ਬੱਸ ਰਵਾਨਾ

ਅਜੀਤ ਡੈਸਕ 18-05-2026
ਠੱਠੀ ਭਾਈ, 17 ਮਈ (ਜਗਰੂਪ ਸਿੰਘ ਮਠਾੜੂ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਦੀ ਅਗਵਾਈ ਹੇਠ ਪਿੰਡ ਠੱਠੀ ਭਾਈ ਤੋਂ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਯਾਤਰੀਆਂ ਦੀ ਇਕ ਬੱਸ ਨੂੰ ਆਮ ਆਦਮੀ ਪਾਰਟੀ ਦੀ ਬਲਾਕ ਮਹਿਲਾ ਪ੍ਰਧਾਨ ਬੀਬੀ ਅਮਨਦੀਪ ਕੌਰ ਅਰੋੜਾ, ਉਨ੍ਹਾਂ ਦੇ ਪਤੀ ਮੱਖਣ ਸਿੰਘ ਅਰੋੜਾ ਅਤੇ ਭਾਈ ਸ਼ਮਸ਼ੇਰ ਸਿੰਘ ਖੋਖਰ ਨੇ ਸਾਂਝੇ ਤੌਰ 'ਤੇ ਝੰਡੀ ਦੇ ਕੇ ਰਵਾਨਾ ਕੀਤਾ | ਇਸ ਧਾਰਮਿਕ ਯਾਤਰਾ ਦੌਰਾਨ ਯਾਤਰੀਆਂ ਨੂੰ ਰਾਮ ਤੀਰਥ, ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਜਲਿਆਂ ਵਾਲਾ ਬਾਗ, ਬਾਘਾ ਬਾਰਡਰ ਅਟਾਰੀ ਅਤੇ ਦੁਰਗਿਆਣੇ ਮੰਦਰ ਸਮੇਤ ਵੱਖ-ਵੱਖ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਗਏ | ਇਸ ਯਾਤਰਾ ਦੀ ਸਫਲਤਾ ਲਈ ਰਣਜੀਤ ਸਿੰਘ ਰਾਜਾ ਰੋਡੇ, ਗਗਨਦੀਪ ਸਿੰਘ ਮਾਣੂੰਕੇ ਗਿੱਲ, ਰੂਪ ਸਿੰਘ ਪੰਜਗਰਾਈਾ ਕਲਾਂ ਅਤੇ ਗਗਨਦੀਪ ਸਿੰਘ ਰੋਡੇ ਵਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਉੱਥੇ ਹੀ ਤਿੰਨ ਦਿਨਾਂ ਤੱਕ ਸੰਗਤ ਨਾਲ ਗਾਈਡ ਵਜੋਂ ਸੇਵਾਵਾਂ ਨਿਭਾਉਣ ਵਾਲੇ ਅੰਮਿ੍ਤਪਾਲ ਸਿੰਘ ਚੀਮਾ ਬਾਘਾ ਪੁਰਾਣਾ ਨੇ ਯਾਤਰੀਆਂ ਦੀ ਹਰ ਪੱਖੋਂ ਸਹਾਇਤਾ ਕਰਦਿਆਂ ਧਾਰਮਿਕ ਅਸਥਾਨਾਂ ਦੀ ਯਾਤਰਾ ਨੂੰ ਸੁਚੱਜੇ ਢੰਗ ਨਾਲ ਸੰਪੰਨ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ |
ਇਸ ਮੌਕੇ ਯਾਤਰੀਆਂ ਅਤੇ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਦੇ ਇਸ ਸ਼ਲਾਘਾਯੋਗ ਉਦਮ ਦੀ ਭਰਵੀਂ ਪ੍ਰਸ਼ੰਸਾ ਕੀਤੀ | ਉਨ੍ਹਾਂ ਨੇ ਠੱਠੀ ਭਾਈ ਦੇ ਅਰੋੜਾ ਪਰਿਵਾਰ, ਖੋਖਰ ਪਰਿਵਾਰ ਅਤੇ ਗਾਈਡ ਵਜੋਂ ਸੇਵਾਵਾਂ ਨਿਭਾਉਣ ਵਾਲੇ ਅੰਮਿ੍ਤਪਾਲ ਸਿੰਘ ਚੀਮਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ |
ਪਿਛਲੀ ਖ਼ਬਰ ਖੱਤਰੀ ਮਹਾਂ ਸਭਾ ਨੇ ਬੱਧਨੀ ਕਲਾਂ ਵਿਖੇ ਸੁਤੰਤਰਤਾ ਸੰਗਰਾਮੀ ਸ਼ਹੀਦ ਸੁਖਦੇਵ ਥਾਪਰ ਦਾ 120 ਵਾਂ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਕਾਂਗਰਸ ਨੇ ਭੋਲਾ ਸਿੰਘ ਬਰਾੜ ਨੂੰ ਸਪੈਸ਼ਲ ਇਨਵੈਟੀ ਮੈਂਬਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।