ਜਲਾਲਾਬਾਦ, 18 ਮਈ (ਕਰਨ ਚੁਚਰਾ)-ਸ਼ਿਵ ਸ਼ਕਤੀ ਯੋਗ ਮਿਸ਼ਨ ਆਸ਼ਰਮ ਬਾਗ਼ ਕਾਲੋਨੀ ਜਲਾਲਾਬਾਦ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਕ ਵਿਸ਼ਾਲ 'ਸ਼੍ਰੀ ਰਾਮ ਕਥਾਮਿ੍ਤ' ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਹ ਧਾਰਮਿਕ ਸਮਾਗਮ 24 ਮਈ ਤੱਕ ਚੱਲੇਗਾ | ਇਸ ਸਮਾਗਮ ਦੇ ਕਥਾਵਾਚਕ ਪਰਮ ਪੂਜਨੀਕ ਸ਼੍ਰੀ ਸ਼੍ਰੀ 1008 ਆਚਾਰੀਆ ਮਹਾਂਮੰਡਲੇਸ਼ਵਰ ਸਵਾਮੀ ਆਤਮਾਨੰਦ ਪੁਰੀ ਹੋਣਗੇ ਜੋ ਸੰਗਤਾਂ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੀ ਜੀਵਨ ਲੀਲ੍ਹਾ ਸਰਵਣ ਕਰਵਾਉਣਗੇ | ਆਸ਼ਰਮ ਪ੍ਰਬੰਧਕਾਂ ਨੇ ਦੱਸਿਆ ਕਿ ਇਸੇ ਸਬੰਧ ਵਿਚ ਸ਼ਹਿਰ ਵਿਚ ਕਲਸ਼ ਯਾਤਰਾ ਕੱਢੀ ਗਈ ਜੋ ਆਸ਼ਰਮ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਵਾਪਸ ਕਥਾ ਸਥਾਨ 'ਤੇ ਸਮਾਪਤ ਹੋਈ | ਯਾਤਰਾ ਦੌਰਾਨ ਸ਼ਰਧਾਲੂਆਂ ਦਾ ਉਤਸ਼ਾਹ ਦੇਖਣਯੋਗ ਸੀ | ਉਨ੍ਹਾਂ ਦੱਸਿਆ ਕਿ ਕਥਾ ਦਾ ਸਮਾਂ ਰੋਜ਼ਾਨਾ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗਾ | ਉਨ੍ਹਾਂ ਕਿਹਾ ਕਿ ਕਥਾ ਦੌਰਾਨ 20 ਮਈ ਨੂੰ 'ਸ਼੍ਰੀ ਰਾਮ ਜਨਮ ਉਤਸਵ' ਅਤੇ 21 ਮਈ ਨੂੰ 'ਸ਼੍ਰੀ ਰਾਮ ਵਿਵਾਹ ਉਤਸਵ' ਬੜੀ ਧੂਮਧਾਮ ਨਾਲ ਮਨਾਏ ਜਾਣਗੇ | ਸਮਾਗਮ ਦੇ ਆਖ਼ਰੀ ਦਿਨ 24 ਮਈ ਨੂੰ ਵਿਸ਼ੇਸ਼ ਪ੍ਰੋਗਰਾਮ ਹੋਣਗੇ | ਜਿਸ ਵਿਚ ਸਵੇਰੇ 8:30 ਤੋਂ 10:00 ਵਜੇ ਤੱਕ ਕਥਾ, ਸਵੇਰੇ 10:30 ਵਜੇ ਹਵਨ ਯੱਗ ਹੋਵੇਗਾ | ਜਿਸ ਤੋਂ ਬਾਅਦ ਅਤੁੱਟ ਲੰਗਰ ਵਰਤਾਇਆ ਜਾਵੇਗਾ | ਸ਼ਿਵ ਸ਼ਕਤੀ ਯੋਗ ਮਿਸ਼ਨ ਆਸ਼ਰਮ ਅਤੇ ਇਸਤਰੀ ਕੀਰਤਨ ਸਭਾ ਵਲੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਪਰਿਵਾਰਾਂ ਸਮੇਤ ਇਸ ਧਾਰਮਿਕ ਸਮਾਗਮ ਵਿਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ |