ਅਜੀਤਵਾਲ, 18 ਮਈ (ਹਰਦੇਵ ਸਿੰਘ ਮਾਨ)-ਗੋਰਖਪੁਰ ਵਿਖੇ ਹੋਈ ਅਸਮੀਤਾ ਨੈਸ਼ਨਲ ਲੀਗ ਰੋਇੰਗ ਚੈਂਪੀਅਨਸ਼ਿਪ ਵਿਚ ਮੋਗਾ ਜ਼ਿਲੇ੍ਹ ਦੀਆਂ ਖਿਡਾਰਨਾਂ ਨੇ ਹਿੱਸਾ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਹ ਜਾਣਕਾਰੀ ਦਿੰਦੇ ਹੋਏ ਜਸਬੀਰ ਸਿੰਘ ਗਿੱਲ ਏਸ਼ੀਅਨ ਗੋਲਡ ਮੈਡਲ ਨੇ ਦੱਸਿਆ ਕਿ ਕੋਚ ਗੁਰਪ੍ਰੀਤ ਸ਼ਾਹ ਨਾਲ ਗਈਆਂ ਖਿਡਾਰਨਾਂ ਮਹਿਕਪ੍ਰੀਤ ਕੌਰ ਨੇ ਗੋਲਡ ਮੈਡਲ, ਖੁਸ਼ਪ੍ਰੀਤ ਕੌਰ ਨੇ ਸਿਲਵਰ ਮੈਡਲ, ਸਿਮਰਨ ਕੌਰ ਤੇ ਪ੍ਰਭਜੋਤ ਕੌਰ ਸਰਾਂ ਨੇ ਕਾਂਸੀ ਮੈਡਲ ਜਿੱਤਿਆ, ਸਾਥੀ ਖਿਡਾਰਨਾਂ ਮਨਦੀਪ ਕੌਰ, ਅਨੂਵੀਰ ਕੌਰ ਤੇ ਜਸ ਕਰਨਵੀਰ ਕੌਰ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ | ਕੋਚ ਜਸਬੀਰ ਸਿੰਘ ਗਿੱਲ ਏਸ਼ੀਅਨ ਗੋਲਡ ਮੈਡਲ ਨੇ ਇਸ ਸ਼ਾਨਦਾਰ ਜਿੱਤ ਦੀ ਖੁਸੀ ਪ੍ਰਗਟ ਕਰਦਿਆਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ ਨਾਲ ਸਮੁੱਚੇ ਜ਼ਿਲੇ੍ਹ ਨੂੰ ਮਾਣ ਮਹਿਸੂਸ ਹੋ ਰਿਹਾ ਹੈ | ਇਸ ਸਮੇਂ ਮੋਗਾ ਰੋਇੰਗ ਐਂਡ ਵਾਟਰ ਸਪੋਰਟਸ ਕਲੱਬ ਦੇ ਪ੍ਰਧਾਨ ਜਸਦੀਪ ਸਿੰਘ ਗੈਰੀ, ਇੰਦਰਪਾਲ ਸਿੰਘ, ਚਰਨ ਸਿੰਘ, ਜਗਤਾਰ ਸਿੰਘ ਘਾਲੀ, ਮਾਸਟਰ ਗੁਰਚਰਨ ਸਿੰਘ ਢੁੱਡੀਕੇ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਹੇਰ, ਇੰਸਪੈਕਟਰ ਸੁਰਜੀਤ ਸਿੰਘ, ਪਿ੍ੰਸੀਪਲ ਬਲਦੇਵ ਬਾਵਾ, ਬਲਵੰਤ ਸਿੰਘ ਗਿੱਲ, ਗੁਰਮੀਤ ਸਿੰਘ ਹਾਂਸ, ਗੁਰਮੇਲ ਸਿੰਘ, ਹਰਵਿੰਦਰ ਸਿੰਘ ਬਰਾੜ, ਧਰੁਵ ਕਾਂਸਲ, ਬਲਦੀਪ ਕੌਰ, ਜਸਮਿੰਦਰ ਕੌਰ ਗਿੱਲ, ਹਾਕਮ ਸਿੰਘ ਅਤੇ ਪਿੰਡ ਢੁੱਡੀਕੇ ਦੀ ਪੰਚਾਇਤ ਨੇ ਖਿਡਾਰੀਆਂ ਤੇ ਕੋਚਾਂ ਨੂੰ ਮੁਬਾਰਕਾਂ ਦਿੰਦਿਆਂ ਭਵਿੱਖ ਵਿਚ ਇਸ ਤੋਂ ਵੀ ਵੱਧ ਮੈਡਲ ਜਿੱਤ ਕਿ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ |