17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਅਰੋੜਵੰਸ਼ ਸਭਾ ਵਲੋਂ ਲਗਾਈ ਠੰਢੇ-ਮਿੱਠੇ ਜਲ ਦੀ ਛਬੀਲ

ਅਜੀਤ ਡੈਸਕ 02-06-2026
ਜਲਾਲਾਬਾਦ, 1 ਜੂਨ (ਕਰਨ ਚੁਚਰਾ)-ਅਰੋੜਵੰਸ਼ ਸਭਾ (ਰਜਿ.) ਜਲਾਲਾਬਾਦ ਵਲੋਂ ਸ੍ਰੀ ਅਰੂਟ ਜੀ ਦੇ ਜਨਮ ਦਿਵਸ ਦੇ ਸਬੰਧ ਵਿਚ ਠੰਢੇ-ਮਿੱਠੇ ਜਲ ਦੀ ਛਬੀਲ ਡਾ.ਤਿਲਕ ਰਾਜ ਕੁਮਾਰ ਦੇ ਕਲੀਨਿਕ ਵਿਖੇ ਲਗਾਈ ਗਈ | ਇਸ ਮੌਕੇ ਆਉਂਦੇ-ਜਾਂਦੇ ਲੋਕਾਂ ਵਲੋਂ ਠੰਢਾ-ਮਿੱਠਾ ਜਲ ਛਕਾਇਆ ਗਿਆ | ਇਸ ਮੌਕੇ ਡਾ.ਤਿਲਕ ਰਾਜ ਕੁਮਾਰ ਕੁਮਾਰ ਅਤੇ ਰਾਜੇਸ਼ ਕੁਮਾਰ ਛਾਬੜਾ ਨੇ ਸਮੁੱਚੀ ਅਰੋੜਾ ਬਿਰਾਦਰੀ ਨੂੰ ਸ੍ਰੀ ਅਰੂਟ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਦੱਸੇ ਹੋਏ ਮਾਰਗ, ਨਾਮ-ਸਿਮਰਨ, ਪਰਉਪਕਾਰ ਅਤੇ ਭਗਤੀ ਦੇ ਮੁਹਿੰਮ ਦੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ | ਇਸ ਮੌਕੇ ਡਾ. ਤਿਲਕ ਰਾਜ ਕੁਮਾਰ ਤੋਂ ਇਲਾਵਾ ਅਸ਼ਵਨੀ ਮਦਾਨ ਪ੍ਰਧਾਨ ਅਰੋੜਵੰਸ਼ ਸਭਾ, ਰਾਜੇਸ਼ ਕੁਮਾਰ ਛਾਬੜਾ, ਰਮੇਸ਼ ਕੁਮਾਰ ਵਧਵਾ, ਸੁਭਾਸ਼ ਚੰਦਰ ਕੁਮਾਰ, ਐੱਸ.ਐੱਸ.ਦਾਬੜਾ, ਚਰਨਪਾਲ ਸਿੰਘ, ਅਵਿਨਾਸ਼ ਡੋਡਾ, ਜੈ ਗੋਪਾਲ ਵਰਮਾ, ਕੇ.ਜੀ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਘਰ 'ਚ ਵੜ ਕੇ ਕੁੱਟਮਾਰ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਮੋਟਰਸਾਈਕਲ ਅਤੇ ਮੋਬਾਈਲ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।