07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਜਨ ਸੇਵਾ ਸੁਸਾਇਟੀ ਨੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਭੇਟ ਕੀਤੇ ਝੂਲੇ

ਅਜੀਤ ਡੈਸਕ 04-06-2026
ਫ਼ਾਜ਼ਿਲਕਾ, 3 ਜੂਨ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਦੇ ਖੇਤਰ ਵਿਚ ਮੋਹਰੀ ਰਹਿਣ ਵਾਲੀ ਸੰਸਥਾ ਜਨ ਸੇਵਾ ਸੁਸਾਇਟੀ ਵਲੋਂ 'ਆਪਕਾ ਸਾਮਾਨ, ਮਾਨਵਤਾ ਕੇ ਕਾਮ' ਪ੍ਰਕਲਪ ਦੇ ਤਹਿਤ ਇਕ ਸ਼ਲਾਘਾਯੋਗ ਅਤੇ ਅਨੋਖੀ ਪਹਿਲ ਕੀਤੀ ਗਈ ਹੈ | ਸੁਸਾਇਟੀ ਵਲੋਂ ਮੋਦੀ ਬਿ੍ਕਸ 'ਤੇ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਛੋਟੇ ਬੱਚਿਆਂ ਲਈ 7 ਪੁਰਾਣੇ ਝੂਲੇ ਭੇਟ ਕੀਤੇ ਗਏ | ਸੁਸਾਇਟੀ ਦੇ ਪ੍ਰਧਾਨ ਰਮਨ ਸੇਤੀਆ, ਇੰਚਾਰਜ ਰਾਜੀਵ ਕੁੱਕੜ ਅਤੇ ਸਕੱਤਰ ਆਕਾਸ਼ ਡੋਡਾ ਨੇ ਦੱਸਿਆ ਕਿ ਇਹ ਸੇਵਾ ਕਾਰਜ ਪਿਛਲੇ 5 ਸਾਲਾਂ ਤੋਂ ਲਗਾਤਾਰ ਚਲਾਇਆ ਜਾ ਰਿਹਾ ਹੈ | ਇਸ ਮੁਹਿੰਮ ਦੇ ਤਹਿਤ ਲੋਕਾਂ ਦੇ ਘਰਾਂ ਵਿਚ ਪਿਆ ਪੁਰਾਣਾ ਪਰ ਵਰਤੋਂ ਯੋਗ ਸਾਮਾਨ-ਜਿਵੇਂ ਕਿ ਕੱਪੜੇ, ਜੁੱਤੀਆਂ, ਬਰਤਨ, ਖਿਡੌਣੇ, ਬੈੱਡ-ਸ਼ੀਟਾਂ, ਪਾਣੀ ਦੀਆਂ ਬੋਤਲਾਂ ਜਾਂ ਹੋਰ ਕੋਈ ਵੀ ਵਾਧੂ ਸਾਮਾਨ ਇਕੱਠਾ ਕਰਕੇ ਲੋੜਵੰਦ ਪਰਿਵਾਰਾਂ ਵਿਚ ਵੰਡਿਆ ਜਾਂਦਾ ਹੈ | ਇਸੇ ਲੜੀ ਤਹਿਤ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ 7 ਪੁਰਾਣੇ ਝੂਲੇ ਦਿੱਤੇ ਗਏ, ਜਿਨ੍ਹਾਂ ਵਿਚ 2 ਕੈਰੀ ਕਾਰਟ, 2 ਵਾਕਰ, ਬੇਬੀ ਜਿੰਮ, ਅਲਮਾਰੀ ਅਤੇ ਸਵਿੰਗ ਝੂਲਾ ਸ਼ਾਮਲ ਸਨ | ਇੰਚਾਰਜ ਰਾਜੀਵ ਕੁੱਕੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 42 ਪੜਾਵਾਂ ਵਿਚ 4420 ਲੋੜਵੰਦ ਲੋਕਾਂ ਨੂੰ ਇਹ ਸਾਮਾਨ ਵੰਡਿਆ ਜਾ ਚੁੱਕਾ ਹੈ | ਸੁਸਾਇਟੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਦੇ ਘਰਾਂ ਵਿਚ ਪੁਰਾਣਾ ਪਰ ਵਰਤੋਂ ਯੋਗ ਸਾਮਾਨ ਪਿਆ ਹੈ, ਉਹ ਇਸ ਨੂੰ ਸੁਸਾਇਟੀ ਨੂੰ ਦਾਨ ਕਰਨ, ਕਿਉਂਕਿ ਇਹ ਸਾਮਾਨ ਕਿਸੇ ਲੋੜਵੰਦ ਲਈ ਵਰਦਾਨ ਸਾਬਤ ਹੋ ਸਕਦਾ ਹੈ | ਸਾਮਾਨ ਜਮਾਂ ਕਰਵਾਉਣ ਲਈ ਇੰਚਾਰਜ ਰਾਜੀਵ ਕੁੱਕੜ ਦੇ ਮੋਬਾਈਲ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਇਸ ਮੌਕੇ ਪਵਨ ਬੱਬਰ ਅਤੇ ਕਰਮਚਾਰੀ ਰਾਮ ਅਵਤਾਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
ਪਿਛਲੀ ਖ਼ਬਰ ਸੇਵਾ ਕੇਂਦਰ ਕਰਮਚਾਰੀ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਸ਼ਹਿਰ 'ਚ ਕੀਤਾ ਰੋਸ ਮਾਰਚ ਅਗਲੀ ਖ਼ਬਰ ਮਾਤਾ ਪ੍ਰੀਤਮ ਕੌਰ ਜੌੜਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।