ਮੱਲਾਂਵਾਲਾ, 3 ਜੂਨ (ਗੁਰਦੇਵ ਸਿੰਘ)- ਰੇਸ਼ਮ ਸਿੰਘ ਜੌੜਾ ਸਾਬਕਾ ਚੇਅਰਮੈਨ ਬਲਾਕ ਸੰਮਤੀ ਜ਼ੀਰਾ ਤੇ ਨਛੱਤਰ ਸਿੰਘ ਜੌੜਾ ਦੇ ਸਤਿਕਾਰਯੋਗ ਮਾਤਾ ਅਤੇ ਕੁਲਵਿੰਦਰ ਸਿੰਘ ਜੌੜਾ ਦੇ ਦਾਦੀ ਮਾਤਾ ਪ੍ਰੀਤਮ ਕੌਰ ਜੌੜਾ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਪਿੰਡ ਜੌੜਾ ਵਿਖੇ ਹੋਈ | ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਸੁਣਾ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਇਸ ਮੌਕੇ ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਜ਼ੀਰਾ, ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਅਵਤਾਰ ਸਿੰਘ ਜ਼ੀਰਾ, ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ, ਹਰਬੰਸ ਕੌਰ ਹੀਰੋ ਸਾਬਕਾ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਫ਼ਿਰੋਜ਼ਪੁਰ, ਰਛਪਾਲ ਸਿੰਘ ਡੀ.ਐੱਸ.ਪੀ., ਯਾਦਵਿੰਦਰ ਸਿੰਘ ਸੇਵਾ ਮੁਕਤ ਐੱਸ.ਪੀ., ਭੁਪਿੰਦਰ ਸਿੰਘ ਬਡਹੇੜੀ ਸਾਬਕਾ ਮੇਅਰ ਚੰਡੀਗੜ੍ਹ, ਲਖਵਿੰਦਰ ਸਿੰਘ ਜੌੜਾ, ਬਹਾਦਰ ਸਿੰਘ ਹਰਦਾਸਾ ਸਾਬਕਾ ਚੇਅਰਮੈਨ, ਰਜਿੰਦਰ ਛਾਬੜਾ ਸਾਬਕਾ ਪ੍ਰਧਾਨ, ਰੀਤਮਹਿੰਦਰ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ, ਦਰਸ਼ਨ ਸਿੰਘ ਭੜਾਣਾ ਸਾਬਕਾ ਸਰਪੰਚ, ਨਿਰਮਲ ਸਿੰਘ ਸਾਬਕਾ ਸਰਪੰਚ, ਸਰਬਜੀਤ ਸਿੰਘ ਭੜਾਣਾ, ਗੁਰਤਰਸੇਮ ਸਿੰਘ ਜੌੜਾ, ਸੁੱਖ ਜੌੜਾ, ਜਸਵਿੰਦਰ ਸਿੰਘ ਜੌੜਾ ਸਾਬਕਾ ਸਰਪੰਚ, ਦਰਸ਼ਨ ਸਿੰਘ ਸਾਬਕਾ ਚੇਅਰਮੈਨ, ਗੁਰਦੀਪ ਸਿੰਘ ਦੀਪਾ ਸਾਬਕਾ ਪ੍ਰਧਾਨ, ਸੁਖਮੰਦਰ ਸਿੰਘ ਛੂਛਕ ਜ਼ਿਲ੍ਹਾ ਪ੍ਰਧਾਨ, ਜਾਗੀਰ ਸਿੰਘ ਸਾਬਕਾ ਚੇਅਰਮੈਨ, ਜਗਵੰਤ ਸਿੰਘ ਖੋਸਾ, ਕੁਲਦੀਪ ਸਿੰਘ ਬੋੜਾਂਵਾਲੀ, ਤੇਗਾ ਸਿੰਘ ਪ੍ਰਧਾਨ, ਕੇਵਲ ਸਿੰਘ ਸਾਬਕਾ ਸਰਪੰਚ, ਮਿਲਖਾ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ ਭੱਠੇ ਵਾਲਾ, ਸਾਰਜ ਸਿੰਘ, ਹਰਜੀਤ ਸਿੰਘ, ਦਵਿੰਦਰ ਸਿੰਘ ਫੁੱਲਰਵੰਨ, ਕੁਲਜੀਤ ਸਿੰਘ ਬਾਵਾ ਅਤੇ ਹੋਰ ਵੱਖ-ਵੱਖ ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਮਾਤਾ ਪ੍ਰੀਤਮ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਸ਼ਰਧਾਂਜਲੀ ਸਮਾਗਮ 'ਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ ਗਿਆ |