06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ

ਅਜੀਤ ਡੈਸਕ 04-06-2026
ਜਲਾਲਾਬਾਦ, 3 ਜੂਨ (ਜਤਿੰਦਰ ਪਾਲ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੇ ਸਥਾਨਕ ਆਸ਼ਰਮ ਵਿਖੇ ਹਫ਼ਤਾਵਾਰੀ ਸਤਸੰਗ ਬੜੀ ਸ਼ਰਧਾ, ਉਤਸ਼ਾਹ ਅਤੇ ਅਧਿਆਤਮਿਕ ਮਾਹੌਲ ਨਾਲ ਕਰਵਾਇਆ ਗਿਆ | ਸਤਿਸੰਗ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਹੋਏ | ਸੰਬੋਧਨ ਕਰਦੇ ਹੋਏ ਸਾਧਵੀ ਕਿਰਨ ਭਾਰਤੀ ਨੇ ਕਿਹਾ ਕਿ ਮਨੁੱਖਾ ਜੀਵਨ ਪ੍ਰਮਾਤਮਾ ਦੀ ਅਨਮੋਲ ਦਾਤ ਹੈ | ਇਸ ਜੀਵਨ ਦੀ ਅਸਲ ਮਹਾਨਤਾ ਨੂੰ ਕੇਵਲ ਅਧਿਆਤਮ ਦੇ ਮਾਰਗ ਉੱਤੇ ਚੱਲ ਕੇ ਹੀ ਸਮਝਿਆ ਜਾ ਸਕਦਾ ਹੈ | ਮਨੁੱਖ ਭਾਵੇਂ ਸੰਸਾਰ ਦੀਆਂ ਅਨੇਕਾਂ ਪ੍ਰਾਪਤੀਆਂ ਕਰ ਲਵੇ, ਪਰ ਜੇਕਰ ਉਹ ਆਪਣੇ ਜੀਵਨ ਦੇ ਅਸਲ ਉਦੇਸ਼ ਨੂੰ ਨਹੀਂ ਸਮਝਦਾ ਤਾਂ ਉਸ ਦਾ ਜੀਵਨ ਅਧੂਰਾ ਹੀ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਮਨੁੱਖਾ ਜਨਮ ਦਾ ਮਨੋਰਥ ਪੂਰਨ ਸਤਿਗੁਰੂ ਦੀ ਸ਼ਰਨ ਪ੍ਰਾਪਤ ਕਰਕੇ ਬ੍ਰਹਮ ਗਿਆਨ ਹਾਸਲ ਕਰਨਾ ਹੈ | ਬ੍ਰਹਮ ਗਿਆਨ ਜੋ ਮਨੁੱਖ ਨੂੰ ਆਪਣੇ ਅਸਲ ਸਰੂਪ ਅਤੇ ਪ੍ਰਮਾਤਮਾ ਨਾਲ ਜੋੜਦਾ ਹੈ | ਇਹੀ ਗਿਆਨ ਮਨੁੱਖ ਨੂੰ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਵੱਲ ਲੈ ਜਾਂਦਾ ਹੈ ਅਤੇ ਉਸ ਦਾ ਜੀਵਨ ਸਫਲ ਬਣਾਉਂਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦਾ ਮਨੁੱਖ ਬਾਹਰੀ ਸੁੱਖਾਂ ਅਤੇ ਭੌਤਿਕ ਪ੍ਰਾਪਤੀਆਂ ਦੀ ਦੌੜ ਵਿਚ ਲੱਗਾ ਹੋਇਆ ਹੈ ਪਰ ਅਸਲ ਖ਼ੁਸ਼ੀ ਅਤੇ ਅਨੰਦ ਅੰਦਰੂਨੀ ਆਤਮਿਕ ਵਿਕਾਸ ਵਿਚ ਹੀ ਨਿਹਿਤ ਹੈ | ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਣ ਵਾਲਾ ਬ੍ਰਹਮ ਗਿਆਨ ਮਨੁੱਖ ਦੇ ਅੰਦਰਲੇ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਉਸ ਨੂੰ ਸੱਚ, ਧਰਮ ਅਤੇ ਮਨੁੱਖਤਾ ਦੇ ਮਾਰਗ ਉੱਤੇ ਚੱਲਣ ਦੀ ਪੇ੍ਰਰਨਾ ਦਿੰਦਾ ਹੈ | ਇਸ ਦੌਰਾਨ ਸਾਧਵੀ ਕੀਰਤੀ ਭਾਰਤੀ ਵਲੋਂ ਭਜਨ-ਕੀਰਤਨ ਦਾ ਸੁਰੀਲਾ ਗਾਇਣ ਕੀਤਾ ਗਿਆ, ਜਿਸ ਨਾਲ ਸਮੂਹ ਸੰਗਤ ਭਗਤੀ ਰਸ ਵਿਚ ਸਰਾਬੋਰ ਹੋ ਗਈ | ਹਾਜ਼ਰ ਸੰਗਤ ਨੇ ਅਧਿਆਤਮਿਕ ਪ੍ਰਵਚਨਾਂ ਅਤੇ ਭਜਨਾਂ ਦਾ ਭਰਪੂਰ ਲਾਭ ਪ੍ਰਾਪਤ ਕੀਤਾ |
ਸਤਿਸੰਗ ਕਰਦੇ ਹੋਏ ਸਾਧਵੀ ਕਿਰਨ ਭਾਰਤੀ ਅਤੇ ਹਾਜ਼ਰ ਸ਼ਰਧਾਲੂ | ਤਸਵੀਰ- ਜਤਿੰਦਰ ਪਾਲ ਸਿੰਘ


ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਫ਼ਾਜ਼ਿਲਕਾ ਸ਼ਾਖਾ ਵਲੋਂ ਰੇਲਵੇ ਸਟੇਸ਼ਨ 'ਤੇ ਚਲਾਇਆ ਜਾ ਰਿਹਾ ਸੇਵਾ ਪ੍ਰਕਲਪ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਸਕੂਲ ਵਿਖੇ 11ਵਾਂ ਗੁਰਮਤਿ ਕੈਂਪ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।