06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਭਾਰਤ ਵਿਕਾਸ ਪ੍ਰੀਸ਼ਦ ਫ਼ਾਜ਼ਿਲਕਾ ਸ਼ਾਖਾ ਵਲੋਂ ਰੇਲਵੇ ਸਟੇਸ਼ਨ 'ਤੇ ਚਲਾਇਆ ਜਾ ਰਿਹਾ ਸੇਵਾ ਪ੍ਰਕਲਪ

ਅਜੀਤ ਡੈਸਕ 04-06-2026
ਫ਼ਾਜ਼ਿਲਕਾ, 3 ਜੂਨ (ਅਮਰਜੀਤ ਸ਼ਰਮਾ)-ਭਾਰਤ ਵਿਕਾਸ ਪਰਿਸ਼ਦ ਫ਼ਾਜ਼ਿਲਕਾ ਸ਼ਾਖਾ ਵਲੋਂ ਰੋਜ਼ਾਨਾ ਵੱਖ-ਵੱਖ ਪ੍ਰਕਲਪਾਂ ਰਾਹੀਂ ਸੇਵਾ ਅਤੇ ਸੰਸਕਾਰ ਦੇ ਕਾਰਜ ਨਿਰੰਤਰ ਕੀਤੇ ਜਾਂਦੇ ਹਨ | ਇਸੇ ਲੜੀ ਤਹਿਤ ਅੱਜ-ਕੱਲ੍ਹ ਪੈ ਰਹੀ ਭਿਆਨਕ ਗਰਮੀ ਨੂੰ ਮੁੱਖ ਰੱਖਦਿਆਂ ਸਥਾਨਕ ਰੇਲਵੇ ਸਟੇਸ਼ਨ 'ਤੇ ਰੇਲ ਮੁਸਾਫ਼ਰਾਂ ਦੀ ਸੇਵਾ ਲਈ ਪਰਿਸ਼ਦ ਦੇ ਮੈਂਬਰ ਅੱਤ ਦੀ ਧੁੱਪ ਦੀ ਪ੍ਰਵਾਹ ਕੀਤੇ ਬਿਨਾਂ ਹਮੇਸ਼ਾ ਤਤਪਰ ਰਹਿੰਦੇ ਹਨ | ਸੰਸਥਾ ਦੇ ਸਾਬਕਾ ਪ੍ਰਧਾਨ ਅਤੇ ਅਣਥੱਕ ਕਾਰਜਕਰਤਾ ਸਤਪਾਲ ਕਿ੍ਸ਼ਨ ਮੋਹਲ਼ਾ ਦੀ ਅਗਵਾਈ ਅਤੇ ਪ੍ਰਵੀਨ ਸ਼ਰਮਾ ਦੇ ਸਹਿਯੋਗ ਨਾਲ ਸਥਾਨਕ ਰੇਲਵੇ ਸਟੇਸ਼ਨ 'ਤੇ ਨਿਰੰਤਰ ਠੰਢੇ ਜਲ ਦੀ ਸੇਵਾ ਦਾ ਪ੍ਰਕਲਪ ਚਲਾਇਆ ਜਾ ਰਿਹਾ ਹੈ | ਇਸੇ ਦੌਰਾਨ ਸਚਦੇਵਾ ਹਸਪਤਾਲ ਵਿਖੇ ਚੱਲ ਰਹੀ ਸਿਟੀ ਲੈਬ ਵਲੋਂ ਵਿਕਾਸ ਕਟਾਰੀਆ ਨੇ ਪਰਿਸ਼ਦ ਦੇ ਸਹਿਯੋਗ ਨਾਲ ਰੇਲ ਯਾਤਰੀਆਂ ਲਈ ਠੰਢੇ ਅਤੇ ਮਿੱਠੇ ਜਲ ਦੀ ਸੇਵਾ ਲਗਾਈ | ਪਰਿਸ਼ਦ ਦੇ ਪ੍ਰਧਾਨ ਅਜੇ ਗੁਪਤਾ ਅਤੇ ਸਕੱਤਰ ਅਸੀਮ ਮਿੱਤਲ ਨੇ ਦੱਸਿਆ ਕਿ ਹੁਣ ਤੱਕ ਇਸ ਪੁੰਨ ਦੇ ਕਾਰਜ ਵਿਚ ਮੈਂਬਰਾਂ ਦੇ ਸਹਿਯੋਗ ਨਾਲ ਤਿੰਨ ਵਾਰ ਮਿੱਠੇ ਜਲ ਦੀ ਸੇਵਾ ਕੀਤੀ ਜਾ ਚੁੱਕੀ ਹੈ | ਇਸ ਸ਼ਲਾਘਾਯੋਗ ਸੇਵਾ ਕਾਰਜ ਨੂੰ ਸਫਲ ਬਣਾਉਣ ਵਿਚ ਰਾਜਾ ਰਾਮ ਸਚਦੇਵਾ, ਰਾਜਕੁਮਾਰ ਗਰਗ, ਸੰਦੀਪ ਕਟਾਰੀਆ, ਅਸ਼ਵਨੀ ਅਹੂਜਾ, ਸੁਰੇਸ਼ ਗਰਗ, ਨਰਿੰਦਰ, ਕੇਵਲ ਕਿ੍ਸ਼ਨ ਡੋਡਾ, ਰਾਜਨ ਸਿੰਗਲਾ ਸਮੇਤ ਸੰਸਥਾ ਦੇ ਹੋਰਨਾਂ ਮੈਂਬਰਾਂ ਵਲੋਂ ਵੀ ਨਿਰੰਤਰ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਗਰਮੀ ਦੀ ਲਹਿਰ ਤੋਂ ਬਚਾਅ ਸੰਬੰਧੀ ਸਵਾਮੀ ਵਿਵੇਕਾਨੰਦ ਆਈ.ਟੀ.ਆਈ ਵਿਖੇ ਲਗਾਇਆ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।