14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਪੈਸ਼ਲ ਕਾਡਰ ਅਧਿਆਪਕ 8 ਨੂੰ ਧੂਰੀ ਵਿਖੇ ਕਰਨਗੇ ਮਹਾਂ ਰੈਲੀ-ਮੰਗਾ ਸਿੰਘ ਆਜ਼ਾਦ

ਅਜੀਤ ਡੈਸਕ 05-06-2026
ਫ਼ਾਜ਼ਿਲਕਾ, 4 ਜੂਨ (ਦਵਿੰਦਰ ਪਾਲ ਸਿੰਘ)-ਸਪੈਸ਼ਲ ਕਾਡਰ ਅਧਿਆਪਕ ਯੂਨੀਅਨ ਦੇ ਸਟੇਟ ਕਮੇਟੀ ਮੈਂਬਰ ਮੰਗਾ ਸਿੰਘ ਆਜ਼ਾਦ ਅਤੇ ਮੱਖਣ ਸਿੰਘ ਗੁਲਾਬਾ ਫ਼ਾਜ਼ਿਲਕਾ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਐਲਾਨ ਕੀਤਾ ਹੈ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਮੂਹ ਸਪੈਸ਼ਲ ਕਾਡਰ ਅਧਿਆਪਕ 8 ਜੂਨ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ ਇਕ ਵਿਸ਼ਾਲ ਮਹਾਂ ਰੈਲੀ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਬੀਤੀ 24 ਮਈ ਨੂੰ ਅਧਿਆਪਕ ਆਗੂ ਹਰਪ੍ਰੀਤ ਕੌਰ ਜਲੰਧਰ ਦੀ ਅਗਵਾਈ ਹੇਠ ਸੰਗਰੂਰ ਦੇ ਬਨਾਰਸ ਬਾਗ਼ ਵਿਖੇ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂਆਂ ਦੀ ਇਕ ਅਹਿਮ ਮੀਟਿੰਗ ਹੋਈ ਸੀ। ਇਸ ਮੀਟਿੰਗ ਦੌਰਾਨ ਜਦੋਂ ਅਧਿਆਪਕਾਂ ਨੇ ਮੌਕੇ ‘ਤੇ ਹੀ ਸੰਗਰੂਰ ਵਿਖੇ ਰੈਲੀ ਕਰਨ ਦਾ ਫ਼ੈਸਲਾ ਲਿਆ, ਤਾਂ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਮੁੱਖ ਮੰਤਰੀ ਦੇ �.ਐੱਸ.ਡੀ.ਸਾਹਿਬ ਨਾਲ ਮੌਕੇ ‘ਤੇ ਹੀ ਮੀਟਿੰਗ ਕਰਵਾਈ। ਹਾਲਾਂਕਿ ਇਹ ਮੀਟਿੰਗ ਸੁਖਾਵੇਂ ਮਾਹੌਲ ਵਿਚ ਹੋਈ ਅਤੇ �.ਐੱਸ.ਡੀ.ਦਾ ਰਵੱਈਆ ਵੀ ਹਾਂ-ਪੱਖੀ ਰਿਹਾ, ਪਰ ਸਰਕਾਰਾਂ ਦੇ ਪੁਰਾਣੇ ਲਾਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਸਮੂਹ ਜ਼ਿਲ੍ਹਾ ਆਗੂਆਂ ਨੇ ਸੰਘਰਸ਼ ਦਾ ਰਾਹ ਅਖ਼ਤਿਆਰ ਕਰਦਿਆਂ 8 ਜੂਨ ਨੂੰ ਧੂਰੀ ਵਿਖੇ ਰੈਲੀ ਕਰਨ ਦਾ ਫ਼ੈਸਲਾ ਬਰਕਰਾਰ ਰੱਖਿਆ ਹੈ। ਯੂਨੀਅਨ ਨੇ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 8 ਜੂਨ ਦੀ ਧੂਰੀ ਰੈਲੀ ਤੋਂ ਬਾਅਦ ਹੋਣ ਵਾਲੀ ਮੀਟਿੰਗ ਵਿਚ ਅਧਿਆਪਕਾਂ ਦੀਆਂ ਮੰਗਾਂ ਦਾ ਕੋਈ ਸਾਰਥਿਕ ਅਤੇ ਪੱਕਾ ਹੱਲ ਨਾ ਕੱਢਿਆ ਗਿਆ ਤਾਂ ਸੂਬਾ ਆਗੂ ਹਰਪ੍ਰੀਤ ਕੌਰ ਜਲੰਧਰ ਵਲੋਂ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ। ਆਗੂ ਮੰਗਾ ਸਿੰਘ ਆਜ਼ਾਦ ਨੇ ਦੱਸਿਆ ਕਿ ਇਸ ਮਹਾਂ ਰੈਲੀ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਫ਼ਾਜ਼ਿਲਕਾ ਦੇ ਅਧਿਆਪਕ ਸਾਥੀ ਬਹੁਤ ਵੱਡੀ ਤਾਦਾਦ ਵਿਚ ਧੂਰੀ ਲਈ ਰਵਾਨਾ ਹੋਣਗੇ। ਇਸ ਮੌਕੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਜਸਵਿੰਦਰ ਸਿੰਘ ਮਹਾਤਮ ਨਗਰ, ਕਸ਼ਮੀਰ ਸਿੰਘ, ਸੁਰਜੀਤ ਸਿੰਘ, ਚੰਨਾ ਸਿੰਘ, ਨਿਰਮਲ ਸਿੰਘ, ਬਲਜੀਤ ਸਿੰਘ ਸੈਦੋ ਕੇ, ਬਲਜੀਤ ਸਿੰਘ ਸ਼ਮਸਾਬਾਦ, ਸੁਰਜੀਤ ਸਿੰਘ ਆਸਿਫ਼ਵਾਲਾ, ਰੇਸ਼ਮਾ ਰਾਣੀ, ਅਨੀਤਾ ਬਾਧਾ, ਮਹਿੰਦਰ ਸਿੰਘ, ਸੁਮਨ ਬਾਲਾ, ਸਵਰਨ ਸਿੰਘ ਅਤੇ ਭਗਵਾਨ ਸਿੰਘ �ਝਾ ਸਮੇਤ ਕਈ ਅਧਿਆਪਕ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਘਰ ‘ਚ ਦਾਖਲ ਹੋ ਕੇ ਕੁੱਟਮਾਰ ਕਰਨ ਵਾਲੇ 11 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਹੇਮੰਤ ਮੱਲ੍ਹੀ ਨੇ ਅਬੋਹਰ ਵਨ ਰੇਂਜ ਦਾ ਵਾਧੂ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।