ਫ਼ਾਜ਼ਿਲਕਾ, 5 ਜੂਨ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਦੀ ਪੁਲਿਸ ਨੇ ਹੈਰੋਇਨ ਦਾ ਨਸ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਹੌਲਦਾਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਪੁਰਾਣਾ ਭੱਠਾ ਆਜਮਵਾਲਾ ਕੋਲ ਇਕ ਵਿਅਕਤੀ ਕੁਝ ਹਰਕਤ ਕਰਦਾ ਦਿਖਾਈ ਦਿੱਤਾ | ਜੋ ਪੁਲਿਸ ਨੂੰ ਦੇਖ ਕੇ ਭੱਜਣ ਲੱਗਿਆ, ਜਿਸ ਨੂੰ ਕਾਬੂ ਕਰਕੇ ਤਲਾਸ਼ੀ ਲੈਣ 'ਤੇ ਵਰਿੰਦਰ ਸਿੰਘ ਉਰਫ਼ ਬੌਬੀ ਪੁੱਤਰ ਅਮਰਜੀਤ ਸਿੰਘ ਉਰਫ਼ ਅੰਬਾ ਵਾਸੀ ਆਜਮਵਾਲਾ ਕੋਲੋਂ ਇਕ ਲਾਈਟਰ, ਹੈਰੋਇਨ ਨਾਲ ਲਿੱਬੜੀ ਹੋਈ ਪੰਨੀ ਅਤੇ 10 ਰੁਪਏ ਦਾ ਅੱਧਾ ਸੜਿਆ ਨੋਟ ਬਰਾਮਦ ਹੋਇਆ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |