30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਹਰਦੇਵ ਮੇਘਵਾਲ ਨੇ ਅਬੋਹਰ ਰੈਲੀ ਦੇ ਸਬੰਧ 'ਚ ਕੀਤੀ ਮੀਟਿੰਗ

ਅਜੀਤ ਡੈਸਕ 06-06-2026
ਅਬੋਹਰ, 5 ਜੂਨ (ਬਰਾੜ)-ਹਲਕਾ ਬੱਲੂਆਣਾ ਤੋਂ ਭਾਜਪਾ ਦੇ ਸੀਨੀਅਰ ਆਗੂ ਹਰਦੇਵ ਮੇਘਵਾਲ ਵਲੋਂ 13 ਜੂਨ ਨੂੰ ਅਬੋਹਰ ਵਿਖੇ ਹੋਣ ਵਾਲੀ ਭਾਜਪਾ ਰੈਲੀ ਦੇ ਸਬੰਧ ਵਿਚ ਹਲਕੇ ਦੇ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਭਾਜਪਾ ਆਗੂ ਹਰਦੇਵ ਮੇਘਵਾਲ ਨੇ ਕਿਹਾ ਕਿ ਇਸ ਰੈਲੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੰਬੋਧਨ ਕਰਨਗੇ | ਉਨ੍ਹਾਂ ਕਿਹਾ ਕਿ ਇਸ ਭਾਜਪਾ ਰੈਲੀ ਨਾਲ ਜ਼ਿਲ੍ਹੇ ਵਿਚ ਭਾਜਪਾ ਹੋਰ ਮਜ਼ਬੂਤ ਹੋਵੇਗੀ | ਉਨ੍ਹਾਂ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਰੈਲੀ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ | ਇਸ ਮੌਕੇ ਹਲਕੇ ਦੇ ਕਈ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਸੇਵਾ ਕੇਂਦਰਾਂ 'ਚ ਲਗਾਤਾਰ ਹੜਤਾਲ ਕਾਰਨ ਲੋਕ ਹੋ ਰਹੇ ਨੇ ਖ਼ੱਜਲ਼-ਖ਼ੁਆਰ, ਸਰਕਾਰ ਮੰਗਾਂ ਤੁਰੰਤ ਮੰਨੇ-ਐਡਵੋਕੇਟ ਖੇੜੀ... ਅਗਲੀ ਖ਼ਬਰ ਟੀ.ਬੀ.ਦੇ ਖ਼ਾਤਮੇ ਲਈ ਟੀ.ਬੀ. ਮੁਕਤ ਭਾਰਤ ਐਪ ਇਕ ਕਾਰਗਰ ਉਪਾਅ ਸਾਬਤ ਹੋਵੇਗੀ-ਡਾ. ਕਵਿਤਾ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।