07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸਰਬੱਤ ਦਾ ਭਲਾ ਟਰੱਸਟ ਨੇ ਜ਼ਰੂਰਤਮੰਦ ਪਰਿਵਾਰ ਦਾ ਮਕਾਨ ਬਣਾਉਣਾ ਕੀਤਾ ਸ਼ੁਰੂ

ਅਜੀਤ ਡੈਸਕ 09-06-2026
ਅਬੋਹਰ, 8 ਜੂਨ (ਤੇਜਿੰਦਰ ਸਿੰਘ ਖ਼ਾਲਸਾ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਐੱਸ.ਪੀ. ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਇੰਦਰਾ ਨਗਰੀ ਗਲੀ ਨੰਬਰ 6 ਵਿਖੇ ਇਕ ਲੋੜਵੰਦ ਮਾਤਾ ਦਾ ਮਕਾਨ ਬਣਾ ਕੇ ਦੇਣ ਦੀ ਨੀਂਹ ਗੁਰਵਿੰਦਰ ਸਿੰਘ ਵਿਪਨ ਵਲੋਂ ਅਰਦਾਸ ਕਰਕੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਰਸਵਾ ਅਤੇ ਸਮੂਹ ਮੈਂਬਰਾਂ ਵਲੋਂ ਰੱਖੀ ਗਈ | ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫਾਜ਼ਿਲਕਾ ਇਕਾਈ ਦੇ ਪ੍ਰਧਾਨ ਮਹਿੰਦਰ ਸਰਸਵਾ ਅਤੇ ਉਪ ਪ੍ਰਧਾਨ ਗੁਰਵਿੰਦਰ ਸਿੰਘ ਵਿਪਨ ਨੇ ਦੱਸਿਆ ਕਿ ਇੰਦਰਾ ਨਗਰੀ ਵਾਸੀ ਮਾਤਾ ਪਰਮਜੀਤ ਕੌਰ ਦੀ ਪਿਛਲੇ ਕਾਫ਼ੀ ਸਮੇਂ ਤੋਂ ਟਰੱਸਟ ਵਲੋਂ ਮਹੀਨਾਵਾਰ ਪੈਨਸ਼ਨ ਦਿੱਤੀ ਜਾ ਰਹੀ ਸੀ | ਬੀਤੇ ਸਮੇਂ ਮੀਂਹ ਕਾਰਨ ਮਾਤਾ ਦਾ ਕਮਰਾ ਕਾਫ਼ੀ ਨੀਵਾਂ ਹੋਣ ਕਾਰਨ ਪਾਣੀ ਨਾਲ ਭਰ ਜਾਂਦਾ ਸੀ ਜੋ ਕਿ ਤਰਪਾਲ ਲਗਾ ਕੇ ਗੁਜ਼ਾਰਾ ਕਰ ਰਹੇ ਸਨ ਅਤੇ ਘਰ ਦੇ ਹਾਲਾਤ ਬੜੇ ਹੀ ਤਰਸਯੋਗ ਬਣੇ ਹੋਏ ਸਨ | ਮਾਤਾ ਦੇ ਘਰ ਵਿਚ ਕਮਰਾ ਬਣਾਉਣ ਲਈ ਫਾਈਲ ਬਣਾ ਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖ ਟਰੱਸਟੀ ਡਾ.ਐੱਸ.ਪੀ.ਸਿੰਘ ਓਬਰਾਏ ਨੂੰ ਭੇਜੀ ਗਈ ਉਨ੍ਹਾਂ ਵਲੋਂ ਕਮਰਾਂ ਬਣਾਉਣ ਲਈ 125000 ਰੁਪਏ ਫ਼ੰਡ ਜਾਰੀ ਕੀਤਾ ਗਿਆ | ਜਿਸ ਨਾਲ ਅੱਜ ਮਾਤਾ ਲਈ ਕਮਰਾ ਬਣਾਉਣ ਦੀ ਸੇਵਾ ਸ਼ੁਰੂ ਕੀਤੀ ਗਈ | ਇਸ ਮੌਕੇ ਟਰੱਸਟ ਦੇ ਖ਼ਜ਼ਾਨਚੀ ਸਰਬਜੀਤ ਸਿੰਘ, ਜਨਰਲ ਸਕੱਤਰ ਜਤਿੰਦਰ ਪਾਲ ਸਿੰਘ ਰੋਮੀ, ਮੈਂਬਰ ਅਮਿੱਤ ਚਰਾਇਆ, ਵਿਪਨ ਸ਼ਰਮਾ, ਬਲਕਾਰ ਸਿੰਘ, ਮਲਕੀਤ ਸਿੰਘ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਪਿ੍ੰਸੀਪਲ ਰਵੀ ਕੁਮਾਰ ਨੇ ਸੀ.ਬੀ.ਐੱਸ.ਈ. ਦੇ ਰਾਸ਼ਟਰੀ ਮੁਕਾਬਲੇ 'ਚ ਬਤੌਰ ਰਿਸੋਰਸ ਪਰ... ਅਗਲੀ ਖ਼ਬਰ ਸ਼ਹੀਦੀ ਦਿਹਾੜੇ ਲਈ ਵਿਸ਼ੇਸ਼- ਬਿਰਸਾ ਮੁੰਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।