08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 11-06-2026
ਜਲਾਲਾਬਾਦ, 10 ਜੂਨ (ਕਰਨ ਚੁਚਰਾ)-ਥਾਣਾ ਵੈਰੋਕੇ ਪੁਲਿਸ ਨੇ ਇਕ ਵਿਅਕਤੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਕੇਵਲ ਕਿ੍ਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਗੋਪੀ ਰਾਮ ਪੁੱਤਰ ਚਾਂਦ ਰਾਮ ਵਾਸੀ ਚੱਕ ਸੈਦੋ ਕੇ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 8 ਜੂਨ ਨੂੰ ਰਾਤ ਵੇਲੇ ਉਹ ਪਰਿਵਾਰ ਸਮੇਤ ਸੌਂ ਗਏ ਸਨ, ਪਰ ਜਦੋਂ ਉੱਠ ਕੇ ਵੇਖਿਆ ਤਾਂ ਉਸ ਦਾ ਲੜਕਾ ਸੰਦੀਪ ਰਾਮ ਮੰਜੇ 'ਤੇ ਨਹੀਂ ਸੀ | ਭਾਲ ਕਰਨ 'ਤੇ 9 ਜੂਨ ਨੂੰ ਸਵੇਰੇ ਕਰੀਬ 6 ਵਜੇ ਗੰਗ ਕਨਾਲ ਨਹਿਰ ਦੀ ਪਟੜੀ ਤੋਂ ਕਰੀਬ 100 ਮੀਟਰ ਅੱਗੇ ਦਰਖ਼ਤ ਨਾਲ ਸੰਦੀਪ ਰਾਮ ਦੀ ਲਾਸ਼ ਲਟਕਦੀ ਮਿਲੀ | ਉਸ ਨੇ ਦੱਸਿਆ ਕਿ ਸੰਦੀਪ ਰਾਮ ਦਾ ਵਿਆਹ ਕਰੀਬ 5 ਮਹੀਨੇ ਪਹਿਲਾਂ ਰੀਨਾ ਪੁੱਤਰੀ ਸੁਭਾਸ਼ ਰਾਮ ਨਾਲ ਹੋਇਆ ਸੀ ਅਤੇ ਉਸ ਦਾ ਸਹੁਰਾ ਪਰਿਵਾਰ ਸੁਭਾਸ਼ ਰਾਮ ਪੁੱਤਰ ਫੂਲਾ ਰਾਮ, ਸੁਨੀਲ ਰਾਮ ਪੁੱਤਰ ਸੁਭਾਸ਼ ਰਾਮ, ਸੀਮਾ ਪਤਨੀ ਸੁਭਾਸ਼ ਰਾਮ ਅਤੇ ਰੀਨਾ ਪੁੱਤਰੀ ਸੁਭਾਸ਼ ਰਾਮ ਵਾਸੀ ਆਲਮਗੜ੍ਹ ਉਸ ਨੂੰ ਘਰ ਜਵਾਈ ਬਣਾਉਣ ਲਈ ਦਬਾਅ ਪਾ ਰਹੇ ਸਨ, ਜਿਸ ਤੋਂ ਤੰਗ ਆ ਕੇ ਸੰਦੀਪ ਰਾਮ ਨੇ ਖ਼ੁਦਕੁਸ਼ੀ ਕਰ ਲਈ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਨੇ ਕੀਤਾ ਚੱਕਾ ਜਾਮ ਅਗਲੀ ਖ਼ਬਰ ਨਰੇਗਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੱਢੀ ਰੱਜ ਕੇ ਭੜਾਸ, ਪੰਜਾਬ ਭਰ 'ਚ ਫੂਕੀਆਂ ਮਾਰੂ ਪੱਤਰ ਦੀਆਂ ਕਾਪੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।