08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪਾਣੀ ਦੀ ਨਿਕਾਸੀ ਨੂੰ ਲੈ ਕੇ ਲੜਾਈ ਝਗੜਾ ਕਰਨ ਵਾਲੇ ਦੋ ਧਿਰਾਂ ਦੇ 20 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 11-06-2026
ਫ਼ਾਜ਼ਿਲਕਾ,10 ਜੂਨ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਗਲੀ ਵਿਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਲੜਾਈ ਝਗੜਾ ਕਰਨ ਵਾਲੇ 2 ਧਿਰਾਂ ਦੇ 20 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸ.ਥ. ਪੱਪੂ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਅਨਿਲ ਕੁਮਾਰ ਪੁੱਤਰ ਹੀਰਾ ਲਾਲ ਵਾਸੀ ਪਿੰਡ ਜੰਡਵਾਲਾ ਮੀਰਾਸਾਂਗਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਜੰਡਵਾਲਾ ਮੀਰਾਸਾਂਗਲਾ ਵਿਖੇ ਗਲੀ ਵਿਚੋਂ ਲੰਘਦੀ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਿਅਕਤੀਆਂ ਅਤੇ ਅÏਰਤਾਂ ਵਿਚ ਲੜਾਈ ਝਗੜਾ ਹੋਇਆ | ਜਿਸ ਵਿਚ ਹੀਰਾ ਲਾਲ, ਲਛਮਣ ਦਾਸ, ਪਿਆਰੇ ਲਾਲ, ਸੁਮਿਤ, ਓਮ ਪ੍ਰਕਾਸ਼, ਊਸ਼ਾ ਰਾਣੀ, ਨੀਲਮ, ਸੰਜਣਾ ਰਾਣੀ ਅਤੇ ਦੂਜੀ ਧਿਰ ਦੇ ਅਨਿਲ ਕੁਮਾਰ, ਊਸ਼ਾ ਰਾਣੀ, ਸੁਰਿੰਦਰ ਕੁਮਾਰ, ਰਮੇਸ਼ ਕੁਮਾਰ, ਰਜਿੰਦਰ ਕੁਮਾਰ, ਮੁਨਸ਼ੀ ਰਾਮ, ਮਨਜੀਤ ਰਾਣੀ, ਹਰਨਾਮ ਚੰਦ, ਬਚਨ ਚੰਦ, ਦੌਲਤ ਰਾਮ, ਸਤਨਾਮ ਦਾਸ, ਰਾਮ ਚੰਦ ਵਾਸੀ ਜੰਡਵਾਲਾ ਮੀਰਾਸਾਂਗਲਾ ਵਲੋਂ ਲੜਾਈ ਕੀਤੀ ਗਈ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਡਿਫੈਂਸ ਬੰਨ੍ਹ ਦਾ ਵਿਰੋਧ-ਪਿੰਡ ਵਾਸੀਆਂ ਨੇ ਨਿਸ਼ਾਨਦੇਹੀ ਰੋਕ ਕੇ ਜਤਾਇਆ ਰੋਸ ਅਗਲੀ ਖ਼ਬਰ ਨੌਜਵਾਨ ਨੂੰ ਅਗਵਾ ਕਰਨ ਵਾਲੇ 11 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।