13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸੁਭਾਸ਼ ਚੰਦਰ ਬਜਾਜ ਸ਼੍ਰੋਮਣੀ ਅਕਾਲੀ ਦਲ ਦੇ ਉਦਯੋਗ ਅਤੇ ਵਪਾਰ ਵਿੰਗ ਹਲਕਾ ਜਲਾਲਾਬਾਦ ਦੇ ਪ੍ਰਧਾਨ ਨਿਯੁਕਤ

ਅਜੀਤ ਡੈਸਕ 11-06-2026
ਮੰਡੀ ਅਰਨੀਵਾਲਾ, 10 ਜੂਨ (ਨਿਸ਼ਾਨ ਸਿੰਘ ਮੋਹਲ਼ਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਦਯੋਗ ਅਤੇ ਵਪਾਰ ਵਿੰਗ ਦੇ ਪ੍ਰਧਾਨ ਐਨ.ਕੇ ਸ਼ਰਮਾ ਦੇ ਸਲਾਹ ਮਸ਼ਵਰੇ ਨਾਲ ਹਲਕਾ ਜਲਾਲਾਬਾਦ ਨਾਲ ਸੰਬੰਧਿਤ ਵਪਾਰੀ ਸੁਭਾਸ਼ ਚੰਦਰ ਬਜਾਜ ਸਾਬਕਾ ਸਰਪੰਚ ਪਿੰਡ ਕੁਹਾੜਿਆਂ ਵਾਲੀ ਨੂੰ ਹਲਕਾ ਜਲਾਲਾਬਾਦ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਸੁਭਾਸ਼ ਚੰਦਰ ਬਜਾਜ ਨੂੰ ਹਲਕਾ ਜਲਾਲਾਬਾਦ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਪਾਰਟੀ ਦੇ ਆਗੂਆਂ ਵਲੋਂ ਵਧਾਈ ਦਿੱਤੀ ਗਈ ਅਤੇ ਇਸ ਨਿਯੁਕਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿੰਗ ਦੇ ਪ੍ਰਧਾਨ ਐਨ ਕੇ ਸ਼ਰਮਾ, ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਦਾ ਧੰਨਵਾਦ ਕੀਤਾ | ਜਿਨ੍ਹਾਂ ਵਲੋਂ ਇਕ ਮਿਹਨਤੀ ਵਰਕਰ ਨੂੰ ਪਾਰਟੀ ਵਿਚ ਵੱਡੀ ਜ਼ਿੰਮੇਵਾਰੀ ਦਿੱਤੀ ਹੈ |
ਪਿਛਲੀ ਖ਼ਬਰ ਸਰਹੱਦ 'ਤੇ ਸੁਰੱਖਿਆ ਪੱਟੀ ਦੇ ਨਾਂਅ 'ਤੇ ਬਣਾਇਆ ਜਾ ਰਿਹਾ ਬੰਨ੍ਹ ਲੋਕਾਂ ਦੀ ਬਰਬਾਦੀ ਦਾ ਕਾਰਨ ਬਣੇਗਾ-ਨੱਢਾ ਅਗਲੀ ਖ਼ਬਰ ਨਹਿਰੀ ਖਾਲ ਨੂੰ ਨੁਕਸਾਨ ਪਹੁੰਚਾਉਣ ਵਾਲੀ ਅÏਰਤ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।