27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਰਕਲ ਪ੍ਰਧਾਨਾਂ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 17-06-2026
ਜਲਾਲਾਬਾਦ,16ਜੂਨ(ਜਤਿੰਦਰ ਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ ਅਤੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾਂ, ਜਗਸੀਰ ਸਿੰਘ ਬੱਬੂ ਜੈਮਲ ਵਾਲਾ ਸੂਬਾ ਵਰਕਿੰਗ ਕਮੇਟੀ ’ਤੇ ਸੂਬਾ ਮੀਤ ਪ੍ਰਧਾਨ, ਅਸ਼ੋਕ ਅਨੇਜਾ ਸੂਬਾ ਮੀਤ ਪ੍ਰਧਾਨ, ਦਰਸ਼ਨ ਸਿੰਘ ਮੋਠਾਂ ਵਾਲਾ ਸਾਬਕਾ ਐੱਸ.ਜੀ.ਪੀ.ਸੀ. ਮੈਂਬਰ, ਡਾ. ਰਾਜ ਸਿੰਘ ਡਿੱਬੀਪੁਰਾ, ਲਖਵਿੰਦਰ ਸਿੰਘ ਰੋਹੀ ਵਾਲਾ ਸਾਬਕਾ ਚੇਅਰਮੈਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਵਿਚ ਹਲਕਾ ਜਲਾਲਾਬਾਦ ਦੇ ਨਵੇਂ ਥਾਪੇ ਗਏ ਸਰਕਲ ਪ੍ਰਧਾਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਨਵੇਂ ਬਣੇ ਪ੍ਰਧਾਨਾ ਵਿਚ ਲੱਧੂ ਵਾਲਾ ਉਤਾੜ ਲਈ ਸਵਰਨ ਸਿੰਘ ਹੈਪੀ ਰੱਤਾ ਖੇੜਾ, ਚੱਕਪੱਖੀ ਤੋਂ ਸਵਰਨ ਕੁਮਾਰ ਬ੍ਰਾਹਮਣੀ ਵਾਲਾ, ਚੱਕ ਤੋਤੀਆਂ ਵਾਲਾ ਤੋਂ ਜਗਸੀਰ ਸਿੰਘ, ਢਾਬ ਖ਼ੁਸ਼ਹਾਲ ਜੋਈਆਂ ਤੋਂ ਓਮ ਪ੍ਰਕਾਸ਼, ਚੱਕ ਬਲੋਚਾਂ ਤੋਂ ਰਾਜੂ, ਮੋਹਰ ਸਿੰਘ ਵਾਲਾ ਤੋਂ ਸੋਨਾ ਸਿੰਘ ਲਮੋਚੜ ਖ਼ੁਰਦ, ਜੰਡਵਾਲਾ ਭੀਮੇਸ਼ਾਹ ਤੋਂ ਮੁਖਪਾਲਦੀਪ ਸਿੰਘ, ਪਾਕਾਂ ਤੋਂ ਲਾਡਾ, ਮੰਡੀ ਅਰਨੀਵਾਲਾ ਸ਼ਹਿਰੀ ਤੋਂ ਅੰਗਰੇਜ਼ ਸਿੰਘ, ਅਰਨੀਵਾਲਾ ਸ਼ੇਖ਼ ਸੁਭਾਨ ਅਤੇ ਸਰਕਲ ਅਰਨੀਵਾਲਾ ਦਿਹਾਤੀ ਤੋਂ ਜਗਮੇਲ ਸਿੰਘ ਘੁੜਿਆਣਾ ਸ਼ਾਮਲ ਸਨ। ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ ਅਤੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾਂ ਨੇ ਸਰਕਲ ਪ੍ਰਧਾਨਾਂ ਨੂੰ ਵਧਾਈ ਦਿੰਦੇ ਹੋਏ ਪਾਰਟੀ ਲਈ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਪਾਰਟੀ ਹਾਈਕਮਾਨ ਅਤੇ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ ਅਤੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਗੁਰਦੇਵ ਸਿੰਘ ਕਾਠਗੜ੍ਹ, ਹਰਭਗਤ ਸਿੰਘ ਲਾਡੀ ਧਵਨ, ਰਾਜੂ ਖੇੜਾ ਅਤੇ ਹੋਰ ਅਹੁਦੇਦਾਰ ਮੌਜੂਦ ਸਨ।
ਪਿਛਲੀ ਖ਼ਬਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਖਾਦ, ਬੀਜ ਅਤੇ ਕੀਟਨਾਸ਼ਕ ਵਿਕ੍ਰੇਤਾਵਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਮਰੀਜ਼ਾਂ ਨੇ ਹਸਪਤਾਲ ਵਿਚ ਬਿਜਲੀ ਦਾ ਪ੍ਰਬੰਧ ਨਾ ਹੋਣ ਦੇ ਚੱਲਦਿਆਂ ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।