27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਖਾਦ, ਬੀਜ ਅਤੇ ਕੀਟਨਾਸ਼ਕ ਵਿਕ੍ਰੇਤਾਵਾਂ ਨਾਲ ਕੀਤੀ ਮੀਟਿੰਗ

ਅਜੀਤ ਡੈਸਕ 17-06-2026
ਜਲਾਲਾਬਾਦ, 16 ਜੂਨ (ਜਤਿੰਦਰ ਪਾਲ ਸਿੰਘ)-ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਦੀ ਪ੍ਰਧਾਨਗੀ ਹੇਠ ਬਲਾਕ ਖੇਤੀਬਾੜੀ ਅਫ਼ਸਰ ਜਲਾਲਾਬਾਦ ਵਿਜੇ ਸਿੰਘ ਵਲੋਂ ਸ਼ਹਿਰ ਦੇ ਸਾਰੇ ਖਾਦ, ਬੀਜ ਅਤੇ ਕੀਟਨਾਸ਼ਕ ਵਿਕ੍ਰੇਤਾਵਾਂ ਨਾਲ ਐਗਰੀ ਸਟੈਕ ਫਾਰਮਰ ਕਾਰਡ, ਫਰੇਮ ਵਰਕ ਫਰਟੀਲਾਈਜ਼ਰ ਸੇਲ ਐਪ ਅਤੇ ਸਾਥੀ ਪੋਰਟਲ ਦੇ ਸਬੰਧ ’ਚ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਵਿਕ੍ਰੇਤਾਵਾਂ ਨੂੰ ਦੱਸਿਆ ਗਿਆ ਕਿ ਉਹ ਕਿਸਾਨਾਂ ਨੂੰ ਫਾਰਮਰ ਕਾਰਡ ਬਣਵਾਉਣ ਬਾਰੇ ਜਾਗਰੂਕ ਕਰਨ ਅਤੇ ਭਵਿੱਖ ਵਿਚ ਫਾਰਮਰ ਕਾਰਡ ਹਰ ਕਿਸਾਨ ਲਈ ਜ਼ਰੂਰੀ ਹੋਵੇਗਾ। ਇਸੇ ਕਾਰਡ ’ਤੇ ਹੀ ਕਿਸਾਨਾਂ ਨੂੰ ਖੇਤੀ ਸਮਗਰੀ ਜਿਵੇਂ ਕਿ ਖਾਦ, ਬੀਜ ਅਤੇ ਕੀਟਨਾਸ਼ਕ ਸਮੇਤ ਹੋਰ ਸਬਸਿਡੀ ਕਿਸਾਨਾਂ ਨੂੰ ਉਪਲਬਧ ਕਰਵਾਈ ਜਾਵੇਗੀ। ਇਸ ਮੀਟਿੰਗ ਵਿਚ ਪ੍ਰਵੇਸ਼ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ ਵਲ਼ੋਂ ਸਾਰੇ ਵਿਕ੍ਰੇਤਾਵਾਂ ਨੂੰ ਫਰੇਮ ਵਰਕ, ਫਰਟੀਲਾਈਜ਼ਰ ਸੇਲ ਐਪ ਅਤੇ ਸਾਥੀ ਪੋਰਟਲ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ, ਤਾਂਕਿ ਉਹ ਇਸ ਦਾ ਲਾਭ ਉਠਾ ਸਕਣ।
ਪਿਛਲੀ ਖ਼ਬਰ ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਨੂੰ ਪਲਸ ਪੋਲਿਓ ਸੰਬੰਧੀ ਦਿੱਤੀ ਟਰੇਨਿੰਗ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਰਕਲ ਪ੍ਰਧਾਨਾਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।