15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਚੰਡੀਗੜ੍ਹ ਭਾਜਪਾ ਪ੍ਰਧਾਨ ਦੇ ਖ਼ਿਲਾਫ਼ ਰੋਸ ਧਰਨਾ ਦਿੰਦਿਆਂ ਫੂਕਿਆ ਸੂਬਾ ਪ੍ਰਧਾਨ ’ਤੇ ਚੰਡੀਗੜ੍ਹ ਪ੍ਰਧਾਨ ਦਾ ਪੁਤਲਾ

ਅਜੀਤ ਡੈਸਕ 20-06-2026
ਫ਼ਾਜ਼ਿਲਕਾ, 19 ਜੂਨ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਫ਼ਾਜ਼ਿਲਕਾ ਵਲੋਂ ਭਾਜਪਾ ਦੇ ਚੰਡੀਗੜ੍ਹ ਤੋਂ ਪ੍ਰਧਾਨ ਜਤਿੰਦਰ ਮਲਹੋਤਰਾ ਵਲੋਂ ਪੰਜਾਬੀਆਂ ਪ੍ਰਤੀ ਬੋਲੀ ਅਪਮਾਨਜਨਕ ਸ਼ਬਦਾਵਲੀ ਤੋਂ ਬਾਅਦ ਸਥਾਨਕ ਚੌਂਕ ਘੰਟਾਘਰ ਵਿਖੇ ਭਾਜਪਾ ਖ਼ਿਲਾਫ਼ ਰੋਸ ਧਰਨਾ ਦਿੰਦਿਆਂ ਚੰਡੀਗੜ੍ਹ ਦੇ ਭਾਜਪਾ ਪ੍ਰਧਾਨ ਦਾ ਪੁਤਲਾ ਫੂਕਿਆ ਗਿਆ। ਇਸ ਰੋਸ ਧਰਨਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਦਿੱਤਾ ਗਿਆ। ਜਿਸ ਨੂੰ ਬੱਲੂਆਣਾ ਦੇ ਹਲਕਾ ਇੰਚਾਰਜ ਬੀਬੀ ਰਾਜਿੰਦਰ ਕੌਰ, ਜਲਾਲਾਬਾਦ ਤੋਂ ਰਾਜ ਬਖ਼ਸ਼ ਕੰਬੋਜ, ਬਲਤੇਜ ਸਿੰਘ ਬਰਾੜ, ਸਮਰਬੀਰ ਸਿੰਘ ਸਿੱਧੂ, ਸੁਰਿੰਦਰ ਕਾਲੜਾ ਕੌਂਸਲਰ, ਭਜਨ ਲਾਲ ਕੌਂਸਲਰ, ਬਲਦੇਵ ਸਿੰਘ ਐੱਸ.ਡੀ.ਓ.ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਜੋ ਕਿ ਸਮੁੱਚੇ ਦੇਸ਼ ਅੰਦਰ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜਦ ਕਿ ਪੰਜਾਬੀਆਂ ਨੇ ਇਸ ਦੇਸ਼ ਦੇ ਲਈ ਸਭ ਤੋਂ ਵੱਧ ਲਹੂ ਡੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਜਦ ਵੀ ਦੇਸ਼ ’ਤੇ ਕੋਈ ਮੁਸੀਬਤ ਪਈ ਤਾਂ ਪੰਜਾਬੀਆਂ ਨੇ ਹਮੇਸ਼ਾ ਹਿੱਕ ਤਾਣ ਕੇ ਕੁਰਬਾਨੀਆਂ ਦਿੱਤੀਆਂ ਹਨ। ਚਾਹੇ 1962, 1965, 1971 ਦਾ ਯੁੱਧ ਹੋਵੇ, ਪੰਜਾਬੀ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਕਿ ਸੰਸਾਰ ਜਾਣਦਾ ਹੈ ਕਿ ਜਦ 1962 ਦੇ ਯੁੱਧ ਤੋਂ ਬਾਅਦ ਦੇਸ਼ ਦਾ ਆਰਥਿਕ ਹਾਲਾਤ ਮਾੜੇ ਹੋਏ ਤਾਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਦੀ ਅਪੀਲ ’ਤੇ ਜਿਨ੍ਹਾਂ ਸਾਰੇ ਦੇਸ਼ ਨੇ ਸੋਨਾ ਇਕੱਠਾ ਕੀਤਾ ਉਤਨਾ ਹੀ ਇਕੱਠੇ ਪੰਜਾਬੀਆਂ ਨੇ ਦਾਨ ਵਜੋਂ ਦਿੱਤਾ ਅਤੇ ਹੁਣ ਭਾਜਪਾ ਵਾਲੇ ਪੰਜਾਬੀਆਂ ਪ੍ਰਤੀ ਕੀ ਬੋਲ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਭਾਜਪਾ ਦਾ ਪ੍ਰਧਾਨ ਇਸ ਪ੍ਰਤੀ ਚੁੱਪ ਧਾਰੀ ਬੈਠਾ ਹੈ। ਉਨ੍ਹਾਂ ਮੰਗ ਕੀਤੀ ਕਿ ਭਾਜਪਾ ਹਾਈਕਮਾਂਡ ਤੁਰੰਤ ਮੁਆਫ਼ੀ ਮੰਗੇ ਨਹੀਂ ਤਾਂ ਪੰਜਾਬੀ ਇਸ ਨੂੰ ਮੁਆਫ਼ ਨਹੀਂ ਕਰਨਗੇ। ਇਸ ਮੌਕੇ ’ਤੇ ਅਸ਼ੋਕ ਵਾਟਸ, ਪਰਮਜੀਤ ਮਹੰਤ, ਸੁਰਿੰਦਰ ਕੰਬੋਜ ਬਲਾਕ ਪ੍ਰਧਾਨ, ਬੰਟੀ ਵਾਟਸ, ਮਨਜਿੰਦਰ ਸਿੰਘ ਛੀਨਾ ਬਲਾਕ ਪ੍ਰਧਾਨ ਅਰਨੀਵਾਲਾ, ਕੰਵਲ ਕਾਲੜਾ, ਸੁਭਾਸ਼ ਕੰਬੋਜ ਵਾਈਸ ਚੇਅਰਮੈਨ, ਸ੍ਰੀਮਤੀ ਬਰਜਿੰਦਰ ਕੌਰ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਟਰੈਕਟਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜ਼ਖ਼ਮੀ ਅਗਲੀ ਖ਼ਬਰ ਕਾਂਗਰਸ ਨੇ ਧਰਮਕੋਟ ’ਚ ਭਗਵੰਤ ਮਾਨ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।