14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਪੈਨੇਸੀਆ ਸਕੂਲ ਦੀ ਸਾਬਕਾ ਵਿਦਿਆਰਥਣ ਤੇ ਜਲਾਲਾਬਾਦ ਦੀ ਧੀ ਨੰਦਣੀ ਕਾਲੜਾ ਬਣੀ ਚਾਰਟਡ ਅਕਾਊਂਟੈਂਟ

ਅਜੀਤ ਡੈਸਕ 20-06-2026
ਜਲਾਲਾਬਾਦ, 19 ਜੂਨ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਕਾਲੜਾ ਪਰਿਵਾਰ ਦੀ ਧੀ ਨੰਦਣੀ ਕਾਲੜਾ ਨੇ ਆਪਣੇ ਪਹਿਲੇ ਹੀ ਯਤਨ ਵਿਚ ਚਾਰਟਰਡ ਅਕਾਊਂਟੈਂਟ (ਸੀ.ਏ) ਬਣ ਕੇ ਹਲਕਾ ਜਲਾਲਾਬਾਦ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਨੰਦਣੀ ਕਾਲੜਾ ਦੇ ਪਿਤਾ ਰਾਜੇਸ਼ ਕਾਲੜਾ ਅਤੇ ਮਾਤਾ ਸੋਨੀਆ ਕਾਲੜਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੰਦਣੀ ਨੇ ਆਪਣੀ ਪੜਾਈ ਜਲਾਲਾਬਾਦ ਦੇ ਪੈਨੇਸੀਆ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਤੋਂ ਕੀਤੀ ਹੈ ਅਤੇ ਸਕੂਲ ਪ੍ਰਬੰਧਕਾਂ ਤੇ ਅਧਿਆਪਕਾਂ ਦੀ ਬਦੌਲਤ ਬਹੁਤ ਹੀ ਮਿਹਨਤੀ ਤੇ ਹੁਸ਼ਿਆਰ ਸੀ। ਉਸ ਦਾ ਸੁਪਨਾ ਸੀ ਏ ਬਣਨ ਦਾ ਸੀ ਅਤੇ ਦਸਵੀਂ ਤੋਂ ਬਾਅਦ ਹੀ ਉਹ ਇਸ ਲਈ ਮਿਹਨਤ ਕਰ ਰਹੀ ਸੀ। ਨੰਦਣੀ ਕਾਲੜਾ ਨੇ ਆਪਣੇ ਪਹਿਲੇ ਯਤਨ ਵਿਚ ਹੀ ਸਾਰੇ ਇਮਤਿਹਾਨ ਪਾਸ ਕਰਕੇ ਚਾਰਟਰਡ ਅਕਾਊਂਟੈਂਟ ਦਾ ਰੁਤਬਾ ਹਾਸਲ ਕੀਤਾ ਹੈ। ਉਨ੍ਹਾਂ ਪ੍ਰਮਾਤਮਾ ਦਾ ਇਸ ਕਿਰਪਾ ਤੇ ਸ਼ੁਕਰਾਨਾ ਕੀਤਾ ਹੈ। ਉੱਧਰ ਸੀ ਏ ਨੰਦਣੀ ਕਾਲੜਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਦੇ ਪਿਤਾ ਰਾਜੇਸ਼ ਕਾਲੜਾ ਅਤੇ ਮਾਤਾ ਸੋਨੀਆ ਕਾਲੜਾ ਨੇ ਹਮੇਸ਼ਾ ਹੀ ਉਸ ਦਾ ਸਾਥ ਦਿੱਤਾ ਹੈ ਅਤੇ ਸੀ ਏ ਬਣਨ ਦਾ ਸੁਪਨਾ ਪੂਰਾ ਕਰਨ ਲਈ ਮੇਰੀ ਹਰ ਲੋੜ ਨੂੰ ਪੂਰਾ ਕੀਤਾ ਹੈ। ਉਨ੍ਹਾਂ ਆਪਣੇ ਸਕੂਲ ਪ੍ਰਿੰਸੀਪਲ ਰਮਨਪ੍ਰੀਤ ਕੌਰ ਅਤੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ ,ਜਿਨ੍ਹਾਂ ਦੀ ਬਦੌਲਤ ਉਸ ਨੇ ਸੀ ਏ ਬਣਨ ਦਾ ਸੁਪਨਾ ਦੇਖਿਆ ਅਤੇ ਇਸ ਲਈ ਮਿਹਨਤ ਕਰਨ ਦੀ ਪ੍ਰੇਰਨਾ ਮਿਲੀ। ਨੰਦਣੀ ਕਾਲੜਾ ਦੀ ਇਸ ਸਫਲਤਾ ’ਤੇ ਸ਼ਹਿਰ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ ਅਤੇ ਨੰਦਣੀ ਕਾਲੜਾ ਦੇ ਪਰਿਵਾਰ ਨੂੰ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਤੇ ਸਨੇਹੀਆਂ ਵਲ਼ੋਂ ਵਧਾਈਆਂ ਮਿਲਣ ਦਾ ਸਿਲਸਿਲਾ ਜਾਰੀ ਹੈ।
ਪਿਛਲੀ ਖ਼ਬਰ ਪੀ.ਡਬਲਯੂ.ਡੀ.ਫ਼ੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਨੇ ਲਗਾਇਆ ਧਰਨਾ ਅਗਲੀ ਖ਼ਬਰ ਖ਼ੁਦਾਈ ਦੌਰਾਨ ਮਜ਼ਦੂਰ ਦੀ ਮੌਤ ਹੋਣ ਦੇ ਮਾਮਲੇ ’ਚ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।